ITI 'ਚ ਪ੍ਰੋਫੈਸਰਾਂ ਵਿਚਕਾਰ ਖੂਨੀ ਟਕਰਾਅ, ਵਿਦਿਆਰਥੀਆਂ ਨੇ ਵੀਡੀਓ ਬਣਾ ਕੀਤੀ ਵਾਇਰਲ
Published : Aug 31, 2019, 10:41 am IST
Updated : Aug 31, 2019, 11:01 am IST
SHARE ARTICLE
Fight between ITI professor
Fight between ITI professor

ਤੁਸੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਤਾਂ ਆਪਸ ਵਿਚ ਲੜਦੇ ਦੇਖੇ ਹੀ ਹੋਣਗੇ ਅੱਜ ਅਸੀਂ ਤੁਹਾਨੂੰ ਪ੍ਰੋਫੈਸਰ ਡਾਂਗਾਂ ਸੋਟਿਆਂ ਨਾਲ ਲੜਦੇ ਦਿਖਾਉਂਦੇ ਹਾਂ।

ਹੁਸ਼ਿਆਰਪੁਰ  : ਤੁਸੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਤਾਂ ਆਪਸ ਵਿਚ ਲੜਦੇ ਦੇਖੇ ਹੀ ਹੋਣਗੇ ਅੱਜ ਅਸੀਂ ਤੁਹਾਨੂੰ ਪ੍ਰੋਫੈਸਰ ਡਾਂਗਾਂ ਸੋਟਿਆਂ ਨਾਲ ਲੜਦੇ ਦਿਖਾਉਂਦੇ ਹਾਂ। ਹੁਸ਼ਿਆਰਪੁਰ ਸਥਿਤ ਆਈ.ਟੀ.ਆਈ. 'ਚ ਛੋਟੀ ਜਿਹੀ ਗੱਲ ਨੂੰ ਲੈ ਕੇ ਇੱਥੋਂ ਦੇ ਪ੍ਰੋਫੈਸਰ ਆਪਸ ਵਿਚ ਭਿੜ ਗਏ। ਇਹ ਸਾਰਾ ਮਾਮਲਾ ਕਾਲਜ ਵਿਚ ਹਾਜ਼ਰੀ ਲਾਉਣ ਨੂੰ ਲੈ ਕੇ ਵਧਿਆ।

Fight between ITI professorFight between ITI professor

ਜਿਸ ਪਿੱਛੋਂ ਤਿੰਨ ਪ੍ਰੋਫੈਸਰਾਂ ਵਿਚਾਲੇ ਰੱਜ ਕੇ ਡਾਂਗਾਂ ਸੋਟੇ ਚੱਲੇ। ਦਰਅਸਲ, ਕਾਲਜ ’ਚ ਬਾਇਓਮੈਟ੍ਰਿਕ ਹਾਜ਼ਰੀ ਲਗਾਉਣ ਦੌਰਾਨ ਦੋ ਪ੍ਰੋਫੈਸਰਾਂ 'ਚ ਤਕਰਾਰ ਹੋ ਗਈ। ਬਾਅਦ ਵਿਚ ਮਾਮਲਾ ਠੰਢਾ ਹੋ ਗਿਆ ਪਰ ਬਾਅਦ 'ਚ ਹਾਜ਼ਰੀ ਦੌਰਾਨ ਦੋਵੇਂ ਪ੍ਰੋਫੈਸਰ ਇਕ ਵਾਰ ਫਿਰ ਆਪਸ 'ਚ ਭਿੜ ਗਏ। ਇਹ ਲੜਾਈ ਇੰਨੀ ਵਧ ਗਈ ਕਿ ਦੋਵਾਂ ਦੇ ਹੱਥ ਜਿਹੜੀ ਚੀਜ਼ ਲੱਗੀ।

Fight between ITI professorFight between ITI professor

ਉਹੀ ਵਰ੍ਹਾਈ ਗਈ ਸਾਥੀ ਪ੍ਰੋਫੈਸਰ ਦੋਵਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਲੜਾਈ ਦੌਰਾਨ ਦੋਵੇਂ ਲਹੂ-ਲੁਹਾਨ ਹੋ ਗਏ ਪਰ ਲੜਾਈ ਨਹੀਂ ਛੱਡੀ। ਦੋਵਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਕਿਸੇ ਵਿਦਿਆਰਥੀ ਨੇ ਲੜਾਈ ਨੂੰ ਆਪਣੇ ਮੋਬਾਈਲ ਦੇ ਕੈਮਰੇ 'ਚ ਕੈਦ ਕਰ ਲਿਆ। ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਜਿਸ ਤੇ ਪ੍ਰੋਫੈਸਰਾਂ ਦੀ ਸ਼ਾਨ ਲਈ ਤਰ੍ਹਾਂ ਤਰ੍ਹਾਂ ਦੇ ਕੁਮੈਟ ਵੀ ਆ ਰਹੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement