
ਹੁਣ ਮੱਝਾਂ ਦਾ ਹੀ ਲਾਤਾ ਲੰਗਰ !
ਰੂਪਨਗਰ: ਖਾਲਸਾ ਏਡ ਜਿਸ ਦਾ ਨਾਮ ਸੁਣਦੇ ਹੀ ਮੁਸ਼ਿਕਲਾਂ ਵਿਚ ਫਸੇ ਲੋਕਾਂ ਦੇ ਸਾਹਾਂ ‘ਚ ਸਾਹ ਆ ਜਾਂਦੇ ਕਿਉਂਕਿ ਇਹ ਉਹ ਸਿਖ ਜਥੇਬੰਦੀ ਹੈ ਜੋ ਕਿਸੇ ਵੀ ਮੁਸੀਬਤ ਵਿਚ ਫਸੇ ਲੋਕਾਂ ਦੀ ਬਾਂਹ ਫੜ੍ਹਦੀ ਹੈ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ। ਜਿਸ ਦੀਆਂ ਅੱਜ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵੇਗੇ ਜਿਸ ਨੂੰ ਦੇਖ ਤੁਸੀਂ ਵੀ ਇੰਨ੍ਹਾਂ ਲਈ ਦੁਆਵਾਂ ਕਰਦੇ ਨਹੀਂ ਥੱਕੋਗੇ।
Khalsa Aid
ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਖਾਲਸਾ ਏਡ ਵਾਲੇ ਮੱਝਾਂ ਨਾਲ ਭਰਿਆ ਟਰੱਕ ਲਈ ਖੜ੍ਹੇ ਹਨ ਤੇ ਕੁਝ ਮੱਝਾਂ ਹੇਠਾਂ ਖੜ੍ਹੀਆਂ ਹਨ ਜੋ ਖਾਲਸਾ ਏਡ ਵੱਲੋਂ ਹੜ੍ਹ ਦੀ ਮਾਰ ਕਾਰਨ ਜਿਨ੍ਹਾਂ ਲੋਕਾਂ ਦੀ ਮੱਝਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਸ ਨੂੰ ਦੇਖ ਕਈ ਲੋਕ ਭਾਵੁੱਕ ਵੀ ਹੋ ਗਏ ਕਿਉਂਕਿ ਜੋ ਮਦਦ ਉਨ੍ਹਾਂ ਲਈ ਖਾਲਸਾ ਏਡ ਦੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਉਹ ਸ਼ਾਇਦ ਕੋਈ ਹੋਰ ਨਹੀਂ ਕਰ ਪਾਉਂਦਾ।
Buffaloes
ਦਸ ਦਈਏ ਕਿ ਪੰਜਾਬ ਵਿਚ ਹੜ੍ਹਾਂ ਕਾਰਨ ਪੰਜਾਬੀਆਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹਨਾਂ ਦੀ ਸਾਰ ਲੈਣ ਲਈ ਸਰਕਾਰਾਂ ਵੱਲੋਂ ਵੀ ਪੂਰੀ ਵਾਅ ਲਾਈ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਕੁਝ ਲੋਕ ਸਰਕਾਰੀ ਸਹਾਇਤਾ ਤੋਂ ਵਾਂਝੇ ਰਹੇ ਗਏ ਹਨ ਜਿਹਨਾਂ ਦੀ ਬਾਂਹ ਖਾਲਸਾ ਏਡ ਨੇ ਫੜੀ ਹੈ। ਉਹਨਾਂ ਨੇ ਅੱਗੇ ਆ ਕੇ ਪੀੜਤਾਂ ਦੀ ਜੀ ਜਾਨ ਤੋਂ ਸਹਾਇਤਾ ਕੀਤੀ ਹੈ। ਪੀੜਤਾਂ ਨੂੰ ਹਰ ਮੁਸ਼ਕਿਲ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।
ਖਾਲਸਾ ਏਡ ਅਵੇਅਰਨੈਸ ਫਾਊਂਡਨੇਸ਼ਨ ਸਣੇ ਕਈ ਹੋਰ ਸਿੱਖ ਸੰਸਥਾਵਾਂ ਨੇ ਪੀੜਤਾਂ ਦੀ ਮਦਦ ਵਾਸਤੇ ਸ਼ਲਾਘਾਯੋਗ ਕੰਮ ਕੀਤੇ ਹਨ। ਪੰਜਾਬ ਵਿਚ ਆਏ ਹੜ੍ਹ ਕਾਰਨ ਪੰਜਾਬੇ ਦੇ ਲੋਕਾਂ ਤੇ ਪਏ ਇਸ ਸੰਕਟ ਵਿਚ ਖਾਲਸਾ ਏਡ ਨਾਲ ਜੁੜੇ ਲੋਕ ਪੀੜਤ ਲੋਕਾਂ ਦੀ ਸੇਵਾ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।