
ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਮਿੰਨੀ ਸਿੰਘ ਅਤੇ ਆਈਏਐਸ ਅਧਿਕਾਰੀ ਤੇ ਖੇਤੀਬਾੜੀ ਪੰਜਾਬ
ਚੰਡੀਗੜ੍ਹ, 31 ਅਗਸਤ: ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਮਿੰਨੀ ਸਿੰਘ ਅਤੇ ਆਈਏਐਸ ਅਧਿਕਾਰੀ ਤੇ ਖੇਤੀਬਾੜੀ ਪੰਜਾਬ ਦੇ ਮੌਜੂਦਾ ਸਕੱਤਰ ਸ. ਕਾਹਨ ਸਿੰਘ ਪਨੂੰ, ਨੇ ਇਕ ਸਹਿਯੋਗੀ ਖੋਜ ਪ੍ਰਾਜੈਕਟ ਵਿਚ ਨੈਨੋ ਤਕਨਾਲੋਜੀ ਅਤੇ ਬਾਇਓ ਟੈਕਨਾਲੋਜੀ ਦੀ ਵਰਤੋਂ ਕਰਦਿਆਂ 5 ਸਾਲਾਂ ਦੇ ਖੋਜ ਪ੍ਰੋਜੈਕਟ ਰਾਹੀਂ ਸਿਟਰਸ ਫਲਾਂ ਦੇ ਛਿਲਕਿਆਂ ਵਿਚ ਮੌਜੂਦ ਲਿਮੋਨਿਨ ਨੂੰ ਕੱਢਣ ਵਿਚ ਸਫਲਤਾ ਹਾਸਲ ਕੀਤੀ ਹੈ। ਲਿਮੋਨਿਨ ਵਿਚ ਕਾਫੀ ਮਾਤਰਾ ਵਿਚ ਕੁਦਰਤੀ ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ।
Kahan Singh Pannu
ਸ. ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਇਸ ਉਤਪਾਦ ਦੀ ਪੋਲਟਰੀ ਫਾਰਮਿੰਗ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ਦੇ ਬਦਲ ਦੇ ਰੂਪ ਵਿਚ ਪੋਲਟਰੀ ਫੀਡ ਸਪਲੀਮੈਂਟ ਵਜੋਂ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੋਲਟਰੀ ਫੀਡ ਵਿਚ ਐਂਟੀਬਾਇਓਟਿਕ ਦੀ ਨਿਰੰਤਰ ਵਰਤੋਂ ਨੂੰ ਮਨੁੱਖਾਂ ਵਿਚ ਐਂਟੀਬਾਇਓਟਿਕ ਪ੍ਰਤੀਰੋਧਕ ਪਾਏ ਜਾਣ ਦਾ ਕਾਰਨ ਮੰਨਿਆ ਗਿਆ ਹੈ, ਕਿਉਂਕਿ ਮਨੁੱਖ ਪੋਲਟਰੀ ਵਿਚ ਬਣੇ ਰਹਿੰਦ-ਖੂੰਹਦ ਦੇ ਜ਼ਰੀਏ ਪੈਸਿਵ ਖਪਤਕਾਰ ਬਣ ਜਾਂਦੇ ਹਨ।
poultry
ਉਹਨਾਂ ਦੱਸਿਆ ਕਿ ਫਾਈਟੋ ਕੰਪੋਨੈਂਟਸ ਦੀ ਇੱਕ ਵਿਸ਼ੇਸ਼ ਸ਼੍ਰੇਣੀ, ਸਿਟਰਸ ਫਲਾਂ ਦੇ ਛਿਲਕਿਆਂ ਵਿੱਚ ਕਾਫ਼ੀ ਮਾਤਰਾ ਵਿੱਚ ਪਾਈ ਜਾਂਦੀ ਹੈ। ਲਿਮੋਨੋਇਡਜ਼ ਵਿੱਚ ਐਂਟੀਮਾਈਕਰੋਬਾਇਲ ਗਤੀਵਿਧੀ ਹੁੰਦੀ ਹੈ ਅਤੇ ਇਸ ਵਿਚ ਐਂਟੀਬਾਇਓਟਿਕ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ, ਜੋ ਇਸ ਉਤਪਾਦ ਦੀ ਵਰਤੋਂ ਦਾ ਅਧਾਰ ਬਣਿਆ ਹੈ।
pannu
ਸ. ਪਨੂੰ ਨੇ ਕਿਹਾ ਕਿ ਪੋਲਟਰੀ ਵਿਚ ਇਸ ਦੇ ਜਜ਼ਬ ਕਰਨ ਦੀ ਸਮਰੱਥਾ ਵਿਚ ਸੁਧਾਰ ਕਰਨ ਲਈ, ਨੈਨੋ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਟਰਾਇਲ ਵਿਚ ਸਕਾਰਾਤਮ ਨਤੀਜੇ ਪਾਏ ਗਏ ਜੋ ਕਿ ਗਡਵਾਸੂ, ਲੁਧਿਆਣਾ ਵਿਖੇ ਵਿਗਿਆਨੀਆਂ ਦੀ ਇਕ ਟੀਮ ਦੁਆਰਾ ਕੀਤਾ ਗਿਆ ਸੀ। ਅਧਿਐਨ ਵਿਚ ਮਾਸਪੇਸ਼ੀਆਂ ਦੇ ਵਜ਼ਨ ਅਤੇ ਲਾਲੀ ਦੇ ਮੱਦੇਨਜ਼ਰ ਸਿਹਤ ਵਿੱਚ ਸੁਧਾਰ ਹੋਇਆ
Poultry Farm
ਜੋ ਪੋਲਟਰੀ ਉਦਯੋਗ ਲਈ ਪੋਲਟਰੀ ਮੀਟ ਦੀਆਂ ਵਿਸ਼ੇਸ਼ਤਾਵਾਂ ਵਿਚ ਮਹੱਤਵਪੂਰਨ ਸੁਧਾਰ ਦਾ ਸਪਸ਼ਟ ਸੂਚਕ ਹੈ। ਸ. ਪੰਨੂ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਇਸ ਉਤਪਾਦ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਮਨੁੱਖੀ ਖਪਤ ਲਈ ਪੋਲਟਰੀ ਅਧਾਰਤ ਉਤਪਾਦਾਂ ਵਿਚ ਬਿਹਤਰੀ ਆਵੇਗੀ ਬਲਕਿ ਇਸ ਦੇ ਨਿਰਯਾਤ ਵਿਚ ਵੀ ਵਾਧਾ ਹੋਵੇਗਾ।
Punjab Agro Industry Corporation
ਸ. ਪੰਨੂ ਨੇ ਕਿਹਾ ਕਿ ਅਜਿਹਾ ਕਰਦਿਆਂ ਬਾਗਬਾਨੀ ਕੂੜੇ ਦੀ ਵਰਤੋਂ ਅਤੇ ਇਸ ਨੂੰ ਮਹੱਤਵਪੂਰਣ ਉਤਪਾਦਾਂ ਵਿੱਚ ਬਦਲਣ ਲਈ ਇੱਕ ਹੱਲ ਮੁਹੱਈਆ ਕਰਾਇਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੁਆਰਾ ਇਸ ਉਤਪਾਦ ਲਈ ਟੈਕਨੋਲੋਜੀ ਟ੍ਰਾਂਸਫਰ ਦੀ ਪ੍ਰਕਿਰਿਆ ਜਾਰੀ ਹੈ।
Ks Pannu
ਉਹਨਾਂ ਦੱਸਿਆ ਕਿ ਮਨੁੱਖੀ ਖਪਤ ਲਈ ਪੌਸ਼ਟਿਕ ਤੌਰ 'ਤੇ ਵਿਕਸਿਤ ਇਕ ਹੋਰ ਰੂਪ ਜੋ ਲੀਵਰ ਦੀ ਬਿਮਾਰੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਗੈਰ-ਅਲਕੋਹਲ ਲੀਵਰ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਮਨੁੱਖੀ ਅਜ਼ਮਾਇਸ਼ਾਂ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਟਰਾਇਲ ਡੀਐਮਸੀ, ਲੁਧਿਆਣਾ ਦੇ ਗੈਸਟਰੋਐਂਟਰੋਲੋਜਿਸਟ ਵਿਭਾਗ ਦੁਆਰਾ ਕੀਤਾ ਜਾ ਰਿਹਾ ਹੈ।