
ਪੁਲਿਸ ਵਲੋਂ ਭੇਜਿਆ ਜਾਵੇ ਰਾਸ਼ਟਰੀ ਅਤੇ ਰਾਜ ਬਹਾਦਰੀ ਪੁਰਸਕਾਰ ਲਈ ਨਾਮ : ਭੁੱਲਰ
ਜਲੰਧਰ : ਜਲੰਧਰ ਵਿਖੇ ਹਥਿਆਰਬੰਦ ਲੁਟੇਰਿਆਂ ਦਾ ਮੁਕਾਬਲਾ ਕਰਨ ਵਾਲੀ ਬਹਾਦਰ ਕੁੜੀ ਕੁਸ਼ਮ ਦਾ ਨਾਮ ਰਾਸ਼ਟਰੀ ਅਤੇ ਰਾਜ ਬਹਾਦਰੀ ਪੁਰਸਕਾਰ ਲਈ ਭੇਜਿਆ ਜਾਵੇਗਾ। ਇਹ ਐਲਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੁਸ਼ਮ ਦੀ ਬਹਾਦਰੀ ਦੀਆਂ ਖ਼ਬਰਾਂ ਮੀਡੀਆ 'ਚ ਆਉਣ ਬਾਅਦ ਕੀਤਾ।
Brave girl
ਕਾਬਲੇਗੌਰ ਹੈ ਕਿ ਜਲੰਧਰ ਦੇ ਦੀਨ ਦਿਆਲ ਨਗਰ 'ਚ ਕੁਸ਼ਮ ਨਾਮ ਦੀ ਕੁੜੀ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਸੀ। ਉਸੇ ਵੇਲੇ ਲੁਟੇਰਿਆਂ ਨੇ ਉਸ ਤੋਂ ਮੋਬਾਈਲ ਖੋਹ ਲਿਆ ਸੀ। ਕੁਸ਼ਮ ਨੇ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਜ਼ਖ਼ਮੀ ਹੋਣ ਦੇ ਬਾਵਜੂਦ ਇਕ ਲੁਟੇਰੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਜਦਕਿ ਇਕ ਬਾਈਕ ਸਮੇਤ ਭੱਜਣ 'ਚ ਕਾਮਯਾਬ ਹੋ ਗਿਆ ਸੀ।
Brave girl
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਬਾਅਦ ਇਸ ਦੀ ਵੱਡੇ ਪੱਧਰ 'ਤੇ ਚਰਚਾ ਹੋ ਰਹੀ ਹੈ। ਵੱਡੀ ਗਿਣਤੀ ਲੋਕ ਇਸ ਬਹਾਦਰ ਧੀ ਨੂੰ ਪੁਲਿਸ ਦੀ ਨੌਕਰੀ ਦੇਣ ਦੀ ਮੰਗ ਵੀ ਕਰ ਰਹੇ ਹਨ।