
ਕੀ ਸੰਵਿਧਾਨ ਦੀ ਧਾਰਾ-15 ਤੇ 25 ਵੀ ਵੇਚ ਦਿਤੀ?
ਨਵੀਂ ਦਿੱਲੀ, 30 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿਚ ਇਕ ਆਦਿਵਾਸੀ ਨੌਜਵਾਨ ਨੂੰ ਕੁੱਟਣ ਅਤੇ ਵਾਹਨ ਨਾਲ ਬੰਨ੍ਹ ਕੇ ਘੜੀਸਣ ਦੀ ਘਟਨਾ ਅਤੇ ਦੇਸ਼ ਦੇ ਕੁੱਝ ਹੋਰ ਹਿਸਿਆਂ ਵਿਚ ਭੀੜ ਵਲੋਂ ਲੋਕਾਂ ਦੀ ਕੁੱਟਮਾਰ ਨਾਲ ਸਬੰਧਤ ਘਟਨਾਵਾਂ ਸਬੰਧੀ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੀ ਸੰਵਿਧਾਨ ਦੀ ਧਾਰਾ-15 ਤੇ 25 ਨੂੰ ਵੀ ਵੇਚ ਦਿਤਾ? ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਇਕ ਵੀਡੀਉ ਸਾਂਝਾ ਕਰਦਿਆਂ ਟਵੀਟ ਕੀਤਾ,''ਸੰਵਿਧਾਨ ਦੀ ਧਾਰਾ-15 ਤੇ 25 ਨੂੰ ਵੀ ਵੇਚ ਦਿਤਾ?'' (ਪੀਟੀਆਈ)