Ludhiana Murder News: ਪੰਜਾਬੀ ਗਾਇਕ ਨੇ ਵਿਆਹੁਤਾ ਪ੍ਰੇਮਿਕਾ ਦੇ ਪਿਓ ਦਾ ਕੀਤਾ ਕਤਲ, ਲੜਕੀ ਨੇ ਆਸਟਰੇਲੀਆ ਤੋਂ ਕਰਵਾਇਆ ਸੀ ਡਿਪੋਰਟ

By : GAGANDEEP

Published : Aug 31, 2024, 9:50 am IST
Updated : Aug 31, 2024, 9:58 am IST
SHARE ARTICLE
Punjabi singer killed married girlfriend's father
Punjabi singer killed married girlfriend's father

Ludhiana Murder News: TikTok 'ਤੇ ਹੋਈ ਸੀ ਦੋਵਾਂ ਦੀ ਮੁਲਾਕਾਤ

Punjabi singer killed married girlfriend's father: ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਆਸਟ੍ਰੇਲੀਆ ਰਹਿੰਦੀ ਪ੍ਰੇਮਿਕਾ ਦੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ’ਤੇ ਭੜਕੇ ਪੰਜਾਬ ਦੇ ਮਸ਼ਹੂਰ ਪੰਜਾਬੀ ਸਿੰਗਰ ਰਣਜੀਤ ਬਾਠ ਨੇ ਆਪਣੇ ਭਤੀਜੇ ਨਾਲ ਮਿਲ ਕੇ ਉਸ ਦਾ ਪਿਉ ਦਾ ਕਤਲ ਕਰ ਦਿਤਾ। ਕਤਲ ਕਰਕੇ ਲਾਸ਼ ਝਾੜੀਆਂ ਵਿਚ ਸੁੱਟ ਦਿੱਤੀ।

ਇਹ ਵੀ ਪੜ੍ਹੋ: Mohali News: 9 ਸਾਲ ਪੁਰਾਣੇ ਕੇਸ ’ਚੋਂ ਕਾਲੀ ਸ਼ੂਟਰ ਸਮੇਤ ਛੇ ਗੈਂਗਸਟਰ ਬਰੀ  

ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਪੰਜਾਬੀ ਗਾਇਕ ਨੇ ਆਸਟ੍ਰੇਲੀਆ ਰਹਿੰਦੀ ਨੂੰ ਮੈਸੇਜ ਕਰਕੇ ਘਟਨਾ 'ਤੇ ਅਫਸੋਸ ਜਤਾਉਂਦਿਆਂ ਪਿਤਾ ਦੀ ਲਾਸ਼ ਝਾੜੀਆਂ ਵਿਚ ਸੁੱਟਣ ਦਾ ਖੁਦ ਹੀ ਖੁਲਾਸਾ ਕੀਤਾ। ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਇਸ ਮਾਮਲੇ ਵਿਚ ਪੰਜਾਬੀ ਸਿੰਗਰ ਬਾਠ ਅਤੇ ਉਸ ਦੇ ਭਤੀਜੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: PU Student Council Elections: ਪੰਜਾਬ ’ਵਰਸਟੀ ਵਿਦਿਆਰਥੀ ਕੌਂਸਲ ਚੋਣਾਂ ’ਚ ਪ੍ਰਧਾਨਗੀ ਅਹੁਦੇ ਲਈ 3 ਲੜਕੀਆਂ ਸਮੇਤ 9 ਉਮੀਦਵਾਰ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਦੀ ਕਿਰਨਦੀਪ ਕੌਰ ਦੀ ਟਿੱਕ-ਟਾਕ 'ਤੇ ਗਾਇਕ ਰਣਜੀਤ ਬਾਠ ਨਾਲ ਦੋਸਤੀ ਹੋਈ ਸੀ। ਬਾਅਦ ਵਿੱਚ ਉਹ ਇਕ-ਦੂਜੇ ਨੂੰ ਮਿਲਣ ਲੱਗ ਗਏ ਸਨ। ਉਸ ਨੇ ਦੱਸਿਆ ਕਿ ਰਣਜੀਤ ਬਾਠ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਨੂੰ ਪਹਿਲੇ ਪਤੀ ਤੋਂ ਜਲਦੀ ਤਲਾਕ ਲੈਣ ਲਈ ਮਜਬੂਰ ਕਰਦਾ ਸੀ। ਘਰ ਦੇ ਬਾਹਰ ਖੌਰੂ ਪਾਉਣ ਕਾਰਨ ਸ਼ਿਕਾਇਤ ’ਤੇ ਆਸਟਰੇਲੀਆ ਪੁਲਿਸ ਨੇ ਰਣਜੀਤ ਬਾਠ ਨੂੰ ਗ੍ਰਿਫ਼ਤਾਰ ਕਰ ਕੇ ਜੂਨ ਮਹੀਨੇ ਭਾਰਤ ਭੇਜ ਦਿੱਤਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੰਜਾਬ ਆ ਕੇ ਵੀ ਉਸ ਨੇ ਕਿਰਨਦੀਪ ਕੌਰ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਅਗਸਤ ਮਹੀਨੇ ਵਿਚ ਫਿਰ ਆਸਟ੍ਰੇਲੀਆ ਜਾ ਪੁੱਜਾ ਪਰ ਇਸ ਵਾਰ ਵੀ ਆਸਟ੍ਰੇਲੀਆ ਪੁਲਿਸ ਨੇ ਏਅਰਪੋਰਟ ਤੋਂ ਹੀ ਉਸ ਦਾ ਪਿਛਲਾ ਰਿਕਾਰਡ ਖੰਗਾਲਦਿਆਂ ਵਾਪਸ ਇੰਡੀਆ ਭੇਜ ਦਿੱਤਾ। ਇਸ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਨੇ ਵਿਆਹੁਤਾ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿਤਾ। ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਦੋਵਾਂ ਦੀ ਭਾਲ ਕੀਤੀ ਸ਼ੁਰੂ। 

​(For more Punjabi news apart from Punjabi singer killed married girlfriend's father, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement