
ਆਸਾਮ 'ਚ ਆਯੋਜਿਤ ਹੋਈ 'ਗੁਡ ਐਂਡ ਰੈਪਲੀਕੇਬਲ ਪ੍ਰੈਕਟਿਸ ਇਨ ਪਬਲਿਕ ਹੈਲਥ ਕੇਅਰ ਸਿਸਟਮ ਇਨ ਇੰਡੀਆ-2018' ਦੇ....
ਚੰਡੀਗੜ੍ਹ (ਪੀਟੀਆਈ) : ਆਸਾਮ 'ਚ ਆਯੋਜਿਤ ਹੋਈ 'ਗੁਡ ਐਂਡ ਰੈਪਲੀਕੇਬਲ ਪ੍ਰੈਕਟਿਸ ਇਨ ਪਬਲਿਕ ਹੈਲਥ ਕੇਅਰ ਸਿਸਟਮ ਇਨ ਇੰਡੀਆ-2018' ਦੇ ਨਾਂ ਤੋਂ ਆਯੋਜਿਤ ਕੀਤੇ ਗਏ ਪੰਜਵੇਂ ਨੈਸ਼ਨਲ ਸਮਿਟ ਦੌਰਾਨ ਇਹ ਐਲਾਨ ਕੀਤਾ ਗਿਆ। ਨੱਡਾ ਨੇ ਮਿਸ਼ਨ ਦੇ ਡਾਇਰੈਕਟਰ ਅਤੇ ਡਾਇਰੈਕਟਰ ਹੈਲਥ ਯੂ. ਟੀ., ਚੰਡੀਗੜ੍ਹ ਡਾ. ਜੀ. ਦੀਵਾਨ ਨੂੰ ਨੈਸ਼ਨਲ ਐਵਾਰਡ ਦੇ ਕੇ ਚੰਡੀਗੜ੍ਹ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਇਹ ਸਮਿਟ ਆਯੋਜਿਤ ਕੀਤਾ ਗਿਆ ਸੀ।
chandigarh
ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਤਹਿਤ ਆਯੋਜਿਤ ਕੀਤੇ ਗਏ ਸਮਿਟ ਤਹਿਤ ਸਿਹਤ ਸੇਵਾਵਾਂ ਨੂੰ ਵਧੀਆ ਢੰਗ ਨਾਲ ਵੱਖ-ਵੱਖ ਪੱਧਰ 'ਤੇ ਵਧੀਆ ਤਰੀਕਿਆਂ ਨਾਲ ਸਭ ਨਾਲ ਸਾਂਝਾ ਕਰਨਾ ਹੈ। ਸ਼ਿਸ਼ੂ ਮੌਤ ਦਰ ਦੇ ਆਂਕੜਿਆਂ 'ਚ ਸੁਧਾਰ ਦੇ ਮਾਮਲੇ 'ਚ ਚੰਡੀਗੜ੍ਹ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਸਭ ਤੋਂ ਅੱਗੇ ਰਿਹਾ ਹੈ। ਦੇਸ਼ ਭਰ ਦੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ਿਸ਼ੂ ਮੌਤ ਦਰ 'ਚ ਕਮੀ ਲਿਆਉਣ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਅਤੇ ਕੋਸ਼ਿਸ਼ਾਂ ਦੇ ਚੱਲਦਿਆਂ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਵਲੋਂ ਚੰਡੀਗੜ੍ਹ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
chandigarh
ਇਹ ਵੀ ਪੜ੍ਹੋ : ਖਹਿਰਾ ਨੇ ਕਿਹਾ ਕਿ ਮਾੜੀ ਟਿੱਪਣੀ ਕਰਨ ਦੇ ਮਾਮਲੇ 'ਚ ਹੁਣ ਚੰਨੀ ਨੇ ਆਪਣਾ ਕਾਰਾ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਨੇ ਮਹਿਲਾ ਅਫਸਰ ਨੂੰ ਗਲਤੀ ਨਾਲ ਉਹ ਮੈਸੇਜ ਭੇਜ ਦਿੱਤਾ ਸੀ, ਇਸ ਲਈ ਉਨ੍ਹਾਂ ਨੇ ਮੁਆਫੀ ਵੀ ਮੰਗੀ। ਇਸ ਤਰ੍ਹਾਂ ਮੁਆਫੀ ਨਹੀਂ ਚੱਲੇਗੀ, ਚੰਨੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਤਾਂ ਕੋਈ ਵੀ ਵਿਅਕਤੀ ਕਤਲ ਕਰਕੇ ਜਾਂ ਥੱਪੜ ਮਾਰ ਕੇ ਬਾਅਦ ਵਿਚ ਮੁਆਫੀ ਮੰਗ ਲਵੇਗਾ ਤਾਂ ਉਸ ਦਾ ਕਸੂਰ ਖਤਮ ਨਹੀਂ ਹੋ ਜਾਵੇਗਾ? ਕੀ ਇਸ ਤਰ੍ਹਾਂ ਆਈ. ਏ. ਐੱਸ. ਅਫਸਰਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।
chandigarh
ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮਹਿਲਾ ਆਈ. ਏ. ਐੱਸ. ਅਧਿਕਾਰੀ ਨਾਲ ਮਾੜਾ ਵਤੀਰਾ ਕਰਨ ਦੇ ਮਾਮਲੇ 'ਤੇ ਕਿਹਾ ਹੈ ਕਿ ਅਜਿਹੇ ਗੰਭੀਰ ਮਾਮਲੇ 'ਚ ਮੁਆਫੀ ਦੀ ਗੁੰਜਾਇਸ਼ ਨਹੀਂ।