
ਪਿੰਡ ਜੀਤਨਗਰ ‘ਚ ਇੱਕ ਪਤੀ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਔਰਤ ਦੇ ਪਤੀ ਤੇ ਉਸ ਦੇ ਸਹੁਰੇ ਪਰਿਵਾਰ ਨੇ...
ਨਵੀਂ ਦਿੱਲੀ (ਪੀਟੀਆਈ) : ਪੰਜਾਬ ਵਿੱਚ ਲਗਾਤਾਰ ਕਤਲ ਕੇਸ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਕੁਝ ਸਰਾਰਤੀ ਅਨਸਰ ਇੱਕ ਠੇਕੇ ਤੋਂ ਲੱਖਾਂ ਰੁਪਏ ਦੀ ਸ਼ਰਾਬ ਅਤੇ ਨਗਦੀ ਚੋਰੀ ਕਰ ਕਰ ਲੈ ਗਏ। ਇਹ ਘਟਨਾ ਜਲੰਧਰ ਦੇ ਲਾਡੋਵਾਲੀ ਰੋਡ ਫਾਟਕ ਦੇ ਕੋਲ ਇੱਕ ਠੇਕੇ ‘ਤੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚੋਰਾਂ ਨੇ ਠੇਕੇ ‘ਤੇ ਲੱਗੇ ਸੀਸੀਟੀਵੀ ਕਮਰੇ ਵੀ ਚੋਰੀ ਕਰ ਲਏ।
Murder Case
ਸੂਤਰਾਂ ਅਨੁਸਾਰ ਰਾਤ 11 ਵਜੇ ਠੇਕਾ ਬੰਦ ਕਰ ਕੇ ਕਰਿੰਦਾ ਚਲਾ ਗਿਆ ਸੀ। ਸਵੇਰੇ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਸ਼ਟਰ ਦੇ ਤਾਲੇ ਟੁੱਟੇ ਸਨ ਤੇ ਅੰਦਰੋਂ ਸ਼ਰਾਬ ਤੇ ਗੋਲਕ ਤੋਂ ਕਰੀਬ 25 ਹਜ਼ਾਰ ਰੁਪਏ ਗਾਇਬ ਸਨ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ, ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਵੀ ਪੜ੍ਹੋ : ਅੱਜ ਕੱਲ੍ਹ ਕਤਲ ਕੇਸ ਦੀਆਂ ਬਹੁਤ ਖ਼ਬਰਾ ਸਾਹਮਣੇ ਆ ਰਹੀਆਂ ਹਨ।
Murder Case
ਇਕ ਖ਼ਬਰ ਅਜਿਹੀ ਵੀ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਸ਼ੈਫ਼ਾਲੀ ਮੰਡਲ ਨਾਂਅ ਦੀ ਔਰਤ ਨੂੰ ਪੇਕਿਆਂ ਤੋਂ ਉਸਦੇ ਸਹੁਰੇ ਪਰਿਵਾਰ ਨੇ 2,000 ਰੁਪਏ ਲੈ ਕੇ ਆਉਣ ਲਈ ਕਿਹਾ ਸੀ।ਉਹ ਆਪਣੇ ਪਤੀ ਦੇ ‘ਹੁਕਮ ਮੁਤਾਬਕ ਆਪਣੇ ਪੇਕੇ ਪਰਿਵਾਰ ਤੋਂ 2,000 ਰੁਪਏ ਨਹੀਂ ਲੈ ਕੇ ਆਈ ਸੀ।ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਉਸਦੇ ਪਤੀ ਨੇ ਆਪਣੀ ਪਤਨੀ ਨੂੰ ਜਿਊਂਦੇ ਜੀਅ ਅੱਗ ‘ਚ ਸਾੜ ਦਿਤਾ। ਇਸ ਘਟਨਾ ਤੋਂ ਬਾਅਦ ਉਕਤ ਔਰਤ ਨੂੰ ਜ਼ਖ਼ਮੀ ਹਾਲਤ ‘ਚ ਮਾਲਦਾ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਮੰਗਲਵਾਰ ਸਵੇਰੇ ਦਮ ਤੋੜ ਗਈ।
Murder
ਇਸ ਤੋਂ ਬਾਅਦ ਔਰਤ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ ‘ਤੇ ਪਤੀ ਸਿੰਟੂ ਮੰਡਲ ਤੇ ਉਸ ਦੇ ਸਹੁਰੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ।ਉਨ੍ਹਾਂ ਦੇ ਘਰ 5 ਸਾਲ ਪਹਿਲਾਂ ਇੱਕ ਪੁੱਤਰ ਨੇ ਜਨਮ ਲਿਆ ਸੀ ਪਰ ਉਹ ਸਰੀਰਕ ਤੌਰ ‘ਤੇ ਅੰਗਹੀਣ ਸੀ।ਔਰਤ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੱਚਾ 6 ਕੁ ਮਹੀਨਿਆਂ ਦਾ ਸੀ, ਜਦੋਂ ਇੱਕ ਬੀਮਾਰੀ ਤੋਂ ਬਾਅਦ ਇਲਾਜ ਨਾ ਮਿਲਣ ਕਾਰਨ ਉਸ ਦਾ ਦੇਹਾਂਤ ਹੋ ਗਿਆ ਸੀ ਕਿਉਂਕਿ ਉਸ ਕੋਲ ਇਲਾਜ ਜੋਗੇ ਪੈਸੇ ਨਹੀਂ ਸਨ।