ਬੇਅੰਤ ਸਿੰਘ ਕਤਲ ਕੇਸ: ਅਦਾਲਤ ਨੇ ਜਗਤਾਰ ਸਿੰਘ ਤਾਰਾ ਦਾ ਇਕਬਾਲਨਾਮਾ ਸੀ.ਬੀ.ਆਈ ਵਕੀਲ ਨੂੰ ਸੌਂਪਿਆ
Published : Feb 8, 2018, 12:02 am IST
Updated : Feb 7, 2018, 6:32 pm IST
SHARE ARTICLE

ਚੰਡੀਗੜ੍ਹ, 7 ਫ਼ਰਵਰੀ (ਨੀਲ ਭਲਿੰਦਰ ਸਿੰਘ): ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ ਤਹਿਤ ਭਾਈ ਜਗਤਾਰ ਸਿੰਘ ਤਾਰਾ ਵਲੋਂ ਪਿਛਲੀ ਤਰੀਕ ਉਤੇ ਅਦਾਲਤ ਨੂੰ ਛੇ ਪੰਨਿਆਂ ਦੇ ਰੂਪ 'ਚ ਦਿਤਾ ਇਕਬਾਲਨਾਮਾ ਅੱਜ ਐਡੀਸ਼ਨਲ ਸੈਸ਼ਨ ਜੱਜ ਜੇ.ਐਸ. ਸਿੱਧੂ ਦੀ ਬੁੜੈਲ ਜੇਲ 'ਚ ਲਗਦੀ ਵਿਸ਼ੇਸ਼ ਅਦਾਲਤ ਨੇ ਸੀਬੀਆਈ ਦੇ ਵਕੀਲ ਨੂੰ ਸੌਂਪ ਦਿਤਾ ਹੈ। ਸੀ.ਬੀ.ਆਈ ਦੇ ਵਕੀਲ  ਐਸ.ਕੇ.ਸਕਸੈਨਾ ਵਲੋਂ ਉਕਤ ਪੱਤਰ ਸੀ.ਬੀ.ਆਈ ਦੇ ਹੈੱਡ ਕੁਆਰਟਰ ਭੇਜਣ ਲਈ ਅਤੇ ਉਕਤ ਪੱਤਰ 'ਤੇ ਜਾਂਚ ਏਜੰਸੀ ਦੀ ਪ੍ਰਤੀਕਿਰਿਆ ਲਈ ਅਗਲੀ ਤਰੀਕ ਤਕ ਸਮੇਂ ਦੀ ਮੰਗ ਕੀਤੀ ਹੈ ਜਿਸ ਕਰ ਕੇ ਕੇਸ ਦੀ ਸੁਣਵਾਈ ਆਉਂਦੀ  19 ਫ਼ਰਵਰੀ ਲਈ ਮੁਲਤਵੀ ਕਰ ਦਿਤੀ ਗਈ ਹੈ।


 ਉਧਰ ਅੱਜ ਵਿਸ਼ੇਸ਼ ਅਦਾਲਤ ਦੀ ਬੁੜੈਲ ਜੇਲ ਚੰਡੀਗੜ੍ਹ ਵਿਚ ਹੋਈ ਅੱਜ ਦੀ ਸੁਣਵਾਈ ਮੌਕੇ ਸੀ.ਬੀ.ਆਈ ਦੇ ਵਕੀਲ ਨੇ  ਤਾਰਾ ਕੋਲੋਂ 29 ਸਵਾਲ ਪੁੱਛੇ। ਦਸਣਯੋਗ ਹੈ ਕਿ  ਹੁਣ ਤਕ ਸੀ.ਬੀ.ਆਈ ਦੇ ਵਕੀਲ ਵਲੋਂ ਤਾਰਾ ਕੋਲੋਂ ਤਕਰੀਬਨ 149 ਸਵਾਲ ਪੁਛੇ ਜਾ ਚੁਕੇ ਹਨ। ਇਸੇ ਦੌਰਾਨ ਅੱਜ ਤਾਰਾ ਨੇ ਅਦਾਲਤ ਵਿਚ ਇਕ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਉਸ ਦੀ ਸਜਰੀ ਤਸਵੀਰ ਉਸ ਦੇ ਪਰਵਾਰ ਨੂੰ ਦਿਤੇ ਜਾਣ ਦੀ ਹਦਾਇਤ ਜੇਲ ਅਧਿਕਾਰੀਆਂ ਨੂੰ ਕੀਤੀ ਜਾਵੇ। ਅਦਾਲਤ ਨੇ ਉਕਤ ਅਰਜ਼ੀ ਦੀ ਸੁਣਵਾਈ ਵੀ 19 ਫ਼ਰਵਰੀ ਨੂੰ ਰੱਖ ਦਿਤੀ ਹੈ।  

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement