
ਇੰਡੀਅਨ ਨੈਸ਼ਨਲ ਐਂਥਮ ਨਾਲ ਦੀਵਾਲੀ ਦੇ ਜਸ਼ਨ ਦੀ ਸ਼ੁਰੂਆਤ
ਲੱਖਾਂ ਦੀ ਗਿਣਤੀ 'ਚ ਪਹੁੰਚੇ ਲੋਕ ਇਸ ਜਸ਼ਨ ਦਾ ਅਨੰਦ ਮਾਨਣ
ਦੁਬਈ- ਦੀਵਾਲੀ ਦਾ ਜਸ਼ਨ ਭਾਰਤ ਦੇ ਨਾਲ ਨਾਲ ਵਿਦੇਸ਼ ਵਿਚ ਵੀ ਖੂਬ ਮਜ਼ੇ ਨਾਲ ਮਨਾਇਆ ਗਿਆ। ਦੁਬਈ ਵਿਚ ਦੀਵਾਲੀ ਦਾ ਜਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਗੀਤ ਗਾਇਆ ਗਿਆ। ਉਹ ਵੀ ਦੁਬਈ ਪੁਲਿਸ ਬੈਂਡ ਵਲੋਂ ਅਤੇ ਇਸ ਮੌਕੇ ਕਈ ਭਾਰਤੀ ਅਤੇ ਦੁਬਈ ਦੇ ਲੋਕ ਵੀ ਇਕੱਠੇ ਮੌਜੂਦ ਰਹੇ। ਜਸ਼ਨ 'ਚ ਇੱਕਠੇ ਹੋਏ ਲੋਕਾਂ ਵਲੋਂ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਇਸ ਪਲ ਦਾ ਖੂਬ ਅਨੰਦ ਮਾਣਿਆ ਗਿਆ।
ਲੋਕ ਸੈਲਫੀਆਂ ਲੈ ਕੇ ਫੋਟੋਆਂ ਖਿੱਚ ਕੇ ਅਤੇ ਵੀਡੀਓ ਬਣਾਕੇ ਇਹਨਾਂ ਖੂਬਸੂਰਤ ਪਲਾਂ ਨੂੰ ਆਪਣੇ ਮੋਬਾਈਲ ਵਿਚ ਕੈਦ ਕਰ ਦੇ ਨਜ਼ਰ ਆਏ ਜੋ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਭਾਰਤ ਦਾ ਰਾਸ਼ਟਰੀ ਗੀਤ ਵਿਦੇਸ਼ ਦੀ ਪੁਲਿਸ ਵਲੋਂ ਗਾਇਆ ਗਿਆ ਅਤੇ ਦੀਵਾਲੀ ਦੇ ਜਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਆਪਣੇ ਦੇਸ਼ ਦੀ ਆਨ ਬਾਨ ਅਤੇ ਉੱਚੀ ਸ਼ਾਨ ਨੂੰ ਲਾਕੇ ਕਮੈਂਟਾਂ ਵਿਚ ਚਰਚਾ ਵੀ ਚੱਲ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।