
ਬਿਹਾਰ ਵਿਚ ਇਕ ਵਾਰ ਫਿਰ ਤੋਂ ਵੰਦੇ ਮਾਤਰਮ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ...
ਨਵੀਂ ਦਿੱਲੀ : ਬਿਹਾਰ ਵਿਚ ਇਕ ਵਾਰ ਫਿਰ ਤੋਂ ਵੰਦੇ ਮਾਤਰਮ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਹੈ। ਬਿਹਾਰ ਦੇ ਕਟੀਹਾਰ ਜ਼ਿਲ੍ਹੇ ਵਿਚ ਗਣਤੰਤਰ ਦਿਵਸ ਦੇ ਮੌਕੇ ਉਤੇ ਇਕ ਨਿਜੀ ਸਕੂਲ ਵਿਚ ਫਲੈਗ ਮਾਰਚ ਦੇ ਦੌਰਾਨ ਵੰਦੇ ਮਾਤਰਮ ਨਾ ਗਾਉਣ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ। ਜਦੋਂ ਪ੍ਰਾਇਮਰੀ ਸਕੂਲ ਦੇ ਸਿੱਖਿਅਕ ਅਫ਼ਜਲ ਹੁਸੈਨ ਨੇ 26 ਜਨਵਰੀ ਨੂੰ ਵੰਦੇ ਮਾਤਰਮ ਗਾਉਣ ਤੋਂ ਇਨਕਾਰ ਕਰ ਦਿਤਾ ਅਤੇ ਬਾਅਦ ਵਿਚ ਇਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਤਾਂ ਸਥਾਨਕ ਲੋਕਾਂ ਨੇ ਹਮਲਾ ਬੋਲ ਦਿਤਾ।
School Student
ਲੜਾਈ ਹੱਥੋਂਪਾਈ ਉਤੇ ਆ ਗਈ ਅਤੇ ਸਥਾਨਕ ਲੋਕਾਂ ਨੇ ਜੱਮ ਕੇ ਝਗੜਾ ਕੀਤਾ। ਸਿੱਖਿਅਕ ਅਫ਼ਜਲ ਹੁਸੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੰਦੇ ਮਾਤਰਮ ਨਹੀਂ ਗਾਇਆ, ਕਿਉਂਕਿ ਇਹ ਉਨ੍ਹਾਂ ਦੇ ਧਰਮ ਸ਼ਰਧਾ ਦੇ ਵਿਰੁਧ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਲ੍ਹਾ ਦੀ ਇਬਾਦਤ ਕਰਦੇ ਹਾਂ ਅਤੇ ਵੰਦੇ ਮਾਤਰਮ ਦਾ ਮਤਲਬ ਹੁੰਦਾ ਹੈ ਭਾਰਤ ਦੀ ਵੰਦਨਾ। ਜੋ ਸਾਡੀ ਮਾਨਤਾ ਦੇ ਵਿਰੁਧ ਹੈ। ਸੰਵਿਧਾਨ ਨਹੀਂ ਕਹਿੰਦਾ ਕਿ ਇਹ ਗਉਣਾ ਲਾਜ਼ਮੀ ਹੈ।
School Student
ਦੱਸ ਦਈਏ ਕਿ ਸੋਸ਼ਲ ਮੀਡੀਆ ਉਤੇ ਇਸ ਦਾ ਵੀਡੀਓ ਵਾਇਰਲ ਹੋਇਆ ਹੈ। ਹਾਲਾਂਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਿਨੇਸ਼ ਚੰਦਰ ਦੇਵ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਾਨੂੰ ਅਜਿਹੀ ਕੋਈ ਸੂਚਨਾ ਮਿਲਦੀ ਹੈ ਤਾਂ ਜਾਂਚ ਕੀਤੀ ਜਾਂਦੀ, ਪਰ ਹੁਣ ਤੱਕ ਸਾਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।