ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣਗੇ ਸੰਨੀ ਦਿਓਲ
Published : Oct 31, 2019, 3:08 pm IST
Updated : Oct 31, 2019, 4:46 pm IST
SHARE ARTICLE
Sunny Deol
Sunny Deol

ਸੰਨੀ ਦਿਓਲ 5 ਨਵੰਬਰ ਤੋਂ ਗੁਰਦਾਸਪੁਰ ਹਲਕੇ 'ਚ ਰਹਿਣਗੇ।

ਚੰਡੀਗੜ੍ਹ : ਸਾਲ 2001 'ਚ ਸੰਨੀ ਦਿਓਲ ਦੀ ਸੁਪਰਹਿੱਟ ਫ਼ਿਲਮ ‘ਗਦਰ’ ਆਈ ਸੀ। ਉਸ ਫ਼ਿਲਮ 'ਚ ਸੰਨੀ ਦਿਓਲ ਆਪਣੀ ਪਤਨੀ ਨੂੰ ਲੈਣ ਲਈ ਚੋਰਿਓਂ ਬਾਰਡਰ ਟੱਪ ਕੇ ਪਾਕਿਸਤਾਨ ਜਾਂਦੇ ਹਨ। ਫ਼ਿਲਮ 'ਚ ਅੱਗੇ ਦੀ ਕਹਾਣੀ ਬਾਰੇ ਤੁਸੀ ਜਾਣਦੇ ਹੀ ਹੋ। ਇਕ ਵਾਰ ਫਿਰ ਸੰਨੀ ਦਿਓਲ ਪਾਕਿਸਤਾਨ ਜਾਣ ਵਾਲੇ ਹਨ, ਉਹ ਵੀ ਪੂਰੀ ਕਾਗ਼ਜ਼ੀ ਕਾਰਵਾਈ ਹੋਣ ਮਗਰੋਂ। ਦਰਅਸਲ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੀ ਪਹਿਲੇ ਜੱਥੇ 'ਚ ਸ਼ਾਮਲ ਹੋ ਕੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਰਸ਼ਨ ਕਰਨ ਲਈ ਜਾਣਗੇ।

Kartarpur SahibKartarpur Sahib

ਜਾਣਕਾਰੀ ਮੁਤਾਬਕ ਸੰਨੀ ਦਿਓਲ 5 ਨਵੰਬਰ ਤੋਂ ਗੁਰਦਾਸਪੁਰ ਹਲਕੇ 'ਚ ਰਹਿਣਗੇ ਅਤੇ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਉਦਘਾਟਨ ਸਬੰਧੀ ਚੱਲ ਰਹੀਆਂ ਤਿਆਰੀਆਂ ਦੀ ਦੇਖ-ਰੇਖ ਕਰਨਗੇ। ਸੂਤਰਾਂ ਮੁਤਾਬਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਰਜਿਸਟ੍ਰੇਸ਼ਨ ਦਾ ਪਹਿਲਾ ਫਾਰਮ ਸੰਨੀ ਦਿਓਲ ਨੇ ਭਰਿਆ ਗਿਆ ਸੀ।  ਉਨ੍ਹਾਂ ਤੋਂ ਇਲਾਵਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਪਹਿਲੇ ਜੱਥੇ 'ਚ ਸ਼ਾਮਲ ਹਨ।

Sunny DeolSunny Deol

ਇਹ ਜਾਣਕਾਰੀ ਸੰਨੀ ਦਿਓਲ ਦੇ ਪੀਏ ਗੁਰਪ੍ਰੀਤ ਸਿੰਘ ਪਲਹੇੜੀ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦਸਿਆ ਕਿ ਸੰਨੀ ਦਿਓਲ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ 'ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement