
ਸੰਨੀ ਦਿਓਲ ਦੇ ਇਸ ਟਵੀਟ ‘ਤੇ ਬਬੀਤਾ ਨੇ ਵੀ ਰਿਪਲਾਈ ਕੀਤਾ ਹੈ
ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਚੋਣ ਜਿੱਤਣ ਲਈ ਸਾਰੇ ਉਮੀਦਵਾਰਾਂ ਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਹਰਿਆਣਾ ਦੀ ਦਾਦਰੀ ਸੀਟ ਤੋਂ ਬਬੀਤਾ ਫੋਗਾਟ ਵੀ ਚੋਣ ਮੈਦਾਨ ਵਿਚ ਉੱਤਰੀ ਹੈ। ਇਸ ਤੋਂ ਬਾਅਦ ਇਸ ਸੀਟ ਤੋਂ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ ਪਰ ਹਾਲ ਹੀ ਵਿਚ ਬਾਲੀਵੁੱਡ ਦੇ ਦਿੱਗਜ਼ ਅਤੇ ਭਾਜਪਾ ਦੇ ਸੰਸਦ ਸੰਨੀ ਦਿਓਲ ਨੇ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਤੋਂ ਮਾਫ਼ੀ ਮੰਗੀ।
Babita Phogat
ਉਹਨਾਂ ਨੇ ਟਵੀਟ ਕਰ ਕੇ ਬਬੀਤਾ ਫੋਗਾਟ ਨੂੰ ਚੋਣਾਂ ਲਈ ਵਧਾਈ ਦੇਣ ਦੇ ਨਾਲ-ਨਾਲ ਮਾਫ਼ੀ ਵੀ ਮੰਗੀ। ਬਬੀਤਾ ਫੋਗਾਟ ਨੂੰ ਲੈ ਕੇ ਸੰਨੀ ਦਿਓਲ ਵੱਲੋਂ ਕੀਤਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ। ਦਰਅਸਲ ਹਰਿਆਣਾ ਵਿਚ ਚੋਣਾਂ ਤੋਂ ਪਹਿਲਾ ਬਬੀਤਾ ਫੋਗਾਟ ਨੇ ਰੋਡ ਸ਼ੋਅ ਵੀ ਕੀਤਾ ਸੀ। ਜਿਸ ਵਿਚ ਐਕਟਰ ਤੋਂ ਸੰਸਦ ਬਣੇ ,ਸੰਨੀ ਦਿਓਲ ਨੇ ਵੀ ਸ਼ਾਮਲ ਹੋਣਾ ਸੀ ਪਰ ਉਹਨਾਂ ਦੇ ਵਾਹਨ ਵਿਚ ਕੋਈ ਖ਼ਰਾਬੀ ਦੇ ਕਾਰਨ ਉਹ ਰੋਡ ਸ਼ੋਅ ਵਿਚ ਪੁੱਜ ਨਹੀਂ ਸਕੇ।
देश की महान सुपुत्री एवं चरखी दादरी विधानसभा से भाजपा उम्मीदवार बहन @BabitaPhogat द्वारा आयोजित रोड शो में जहाज में आए तकनीकी खराबी के कारण पहुंच नहीं पाया।इसके लिए क्षमा चाहता हूं,और मेरी तरफ से बहन को ढेर सारी शुभकमनाएं। https://t.co/E7SjhPAIWg
— Sunny Deol (@iamsunnydeol) October 20, 2019
ਇਸ ਦੌਰਾਨ ਸੰਨੀ ਦਿਓਲ ਨੇ ਬਬੀਤਾ ਤੋਂ ਮਾਫ਼ੀ ਮੰਗੀ। ਉਹਨਾਂ ਨੇ ਲਿਖਿਆ ਕਿ ਭਾਜਪਾ ਉਮੀਦਵਾਰ ਦੇ ਰੋਡ ਸ਼ੋਅ ਵਿਚ ਨਹੀਂ ਪਹੁੰਚ ਸਕਿਆ ਇਸ ਲਈ ਮਾਫੀ ਮੰਗਦਾ ਹਾਂ ਪਰ ਮੇਰੇ ਵੱਲੋਂ ਮੇਰੀ ਭੈਣ ਨੂੰ ਬਹੁਤ-ਬਹੁਤ ਵਧਾਈ ਹੋਵੇ। ਸੰਨੀ ਦਿਓਲ ਦੇ ਇਸ ਟਵੀਟ ‘ਤੇ ਬਬੀਤਾ ਨੇ ਵੀ ਰਿਪਲਾਈ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਜ਼ਰੂਰੀ ਨਹੀਂ ਕਿ ਰਿਸ਼ਤੇ ਮਿਲਣ ਨਾਲ ਹੀ ਕਾਇਮ ਰਹਿੰਦੇ ਹਨ ਦਿਲਾਂ ਵਿਚ ਵੀ ਪਿਆਰ ਅਤੇ ਸਨਮਾਨ ਹੋਣਾ ਚਾਹੀਦਾ ਹੈ।
ज़रूरी नहीं रिश्ते मिलने से ही कायम रहें, मन में प्रेम और सम्मान हो तो रिश्ता मज़बूत रहता है। @iamsunnydeol भाई आपको किसी प्रकार की क्षमा मांगने की जरूरत नहीं। आपका प्रेम और आशीर्वाद जो हमेशा मिला है वो बस इस छोटी बहन पर यूं ही सदा बना रहे। आपका यह संदेश ही मेरा आशीर्वाद है pic.twitter.com/XhlABriobQ
— Babita Phogat (@BabitaPhogat) October 20, 2019
ਬਬੀਤਾ ਨੇ ਲਿਖਿਆ ਕਿ ਸੰਨੀ ਭਰਾ ਤੁਹਾਨੂੰ ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ ਹੈ ਬਸ ਤੁਹਾਡਾ ਪਿਆਰ ਹੀ ਹਮੇਸ਼ਾਂ ਮਿਲਦਾ ਰਹੇ। ਤੁਹਾਡਾ ਇਹ ਸੰਦੇਸ਼ ਹੀ ਮੇਰੇ ਲਈ ਆਸ਼ੀਰਵਾਦ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।