
ਝੋਨੇ ਦੀ ਕਟਾਈ ਦੌਰਾਨ ਲੱਗਾ ਕਰੰਟ, ਕਿਸਾਨ ਦੀ ਮੌਤ
ਬੁਢਲਾਡਾ, 30 ਅਕਤੂਬਰ (ਕੁਲਵਿੰਦਰ ਚਹਿਲ) : ਸਥਾਨਕ ਸ਼ਹਿਰ ਦੇ ਵਾਰਡ ਨੰ. 7 ਦੇ ਨਜ਼ਦੀਕ ਇਕ ਖੇਤ ਵਿਚ ਝੋਨੇ ਦੀ ਫ਼ਸਲ ਦੀ ਕਟਾਈ ਦੌਰਾਨ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਰਛਪਾਲ ਸਿੰਘ (45) ਪੁੱਤਰ ਮਿੱਠੂ ਸਿੰਘ ਖੇਤ 'ਚ ਝੋਨੇ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰ ਰਿਹਾ ਸੀ ਕਿ ਇਸ ਦੌਰਾਨ ਕੰਬਾਇਨ ਦੇ ਨਜ਼ਦੀਕ ਬਿਜਲੀ ਦੀ ਤਾਰਾਂ ਹੋਣ ਕਾਰਨ ਉਪਰੋਕਤ ਵਿਅਕਤੀਆਂ ਤਾਰਾਂ ਨੂੰ ਕੰਬਾਈਨ ਤੋਂ ਦੂਰ ਹਟਾਉਣ ਲੱਗਾ ਤਾਂ ਉਸ ਨੂੰ ਕਰੰਟ ਨੇ ਅਪਣੀ ਲਪੇਟ ਵਿਚ ਲੈ ਲਿਆ | ਉਸ ਨੂੰ ਹਸਪਤਾਲ ਲੈ ਕੇ ਜਾਂਦਿਆਂ ਰਸਤੇ ਵਿਚ ਉਸ ਦੀ ਮੌਤ ਹੋ ਗਈ | ਸਾਬਕਾ ਕੌਂਸਲਰ ਰਘਵੀਰ ਸਿੰਘ ਚਹਿਲ ਨੇ ਇਸ ਦੀ ਪੁਸ਼ਟੀ ਕੀਤੀ |