ਪਟਿਆਲਾ ਦੇ ਰਾਘੋ ਮਾਜਰਾ ਇਲਾਕੇ ਦੀ ਘਟਨਾ
ਪਟਿਆਲਾ : ਸਾਬਕਾ ਅਕਾਲੀ ਕੌਂਸਲਰ ਬੱਬੀ ਮਾਨ ਦੀ ਆਪਣੀ ਹੀ ਰਿਵਾਲਵਰ ਨਾਲ ਗੋਲ਼ੀ ਲੱਗਣ ਕਰ ਕੇ ਮੌਤ ਹੋ ਗਈ ਹੈ। ਘਟਨਾ ਸ਼ੁਕਰਵਾਰ ਦੁਪਹਿਰੇ ਉਸ ਸਮੇਂ ਵਾਪਰੀ ਜਦੋਂ ਬੱਬੀ ਮਾਨ ਆਪਣੇ ਦਫਤਰ 'ਚ ਬੈਠੇ ਸਨ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
