
ਪੰਜਾਬ ਵਿਚ ਪੰਚਾਇਤੀ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਨਤੀਜੇ ਵੀ ਐਲਾਨੇ.....
ਫਤਿਹਗੜ੍ਹ ਸਾਹਿਬ : ਪੰਜਾਬ ਵਿਚ ਪੰਚਾਇਤੀ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਨਤੀਜੇ ਵੀ ਐਲਾਨੇ ਜਾ ਚੁੱਕੇ ਹਨ। ਉਥੇ ਹੀ ਪੰਜਾਬ ਦੇ ਜਿਲ੍ਹਾਂ ਫਤਿਹਗੜ੍ਹ ਸਾਹਿਬ ਵਿਚ ਪੈਂਦੇ ਪਿੰਡ ਹਰਨਾ ਵਿਚ ਪੰਚਾਇਤੀ ਚੋਣਾਂ ਸਾਂਤਮਈ ਢੰਗ ਨਾਲ ਹੋਈਆਂ ਅਤੇ ਇੱਥੇ ਕਾਂਗਰਸ ਵਲੋਂ ਖੜ੍ਹੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਨੇ 75 ਵੋਟਾਂ ਨਾਲ ਬਾਜ਼ੀ ਮਾਰ ਕੇ ਜਿੱਤ ਹਾਸ਼ਲ ਕੀਤੀ ਹੈ।
Harna Village
ਨਤੀਜ਼ਾ ਐਲਾਨੇ ਜਾਣ ਤੋਂ ਬਾਅਦ ਲਖਵਿੰਦਰ ਸਿੰਘ ਲੱਖਾ ਨੇ ਸਮੂਹ ਪਿੰਡ ਵਾਸੀਆਂ ਦਾ ਮਿਠਾਈ ਵੰਡ ਕੇ ਧੰਨਵਾਦ ਕੀਤਾ। ਇਸ ਦੌਰਾਨ ਪਿੰਡ ਦੀ ਨੌਜਵਾਨ ਪੀੜ੍ਹੀ ਨੇ ਵੀ ਇਸ ਵੋਟਾਂ ਨੂੰ ਸਾਂਤੀ ਨਾਲ ਕਰਵਾਉਣ ਵਿਚ ਪੂਰਾ ਸਾਥ ਦਿਤਾ।
Harna Village
ਇਸ ਦੌਰਾਨ ਪਿੰਡ ਵਾਸੀਆਂ ਬਲਵਿੰਦਰ ਸਿੰਘ ਢਿੱਲੋਂ, ਲਾਲੀ ਢਿੱਲੋਂ, ਜਪਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਢਿੱਲੋਂ, ਨਰਪਿੰਦਰ ਸਿੰਘ ਢਿੱਲੋਂ, ਗੁਰਤੇਜ ਸਿੰਘ ਢਿੱਲੋਂ, ਗੁਰਜੀਤ ਸਿੰਘ ਢਿੱਲੋ, ਗੁਰਪ੍ਰੀਤ ਸਿੰਘ ਵਰਗੇ ਨਿਵਾਸੀਆਂ ਨੇ ਸਰਪੰਚ ਨੂੰ ਜਤਾਉਣ ਲਈ ਪੂਰਾ ਸਮਰਥਣ ਕੀਤਾ। ਪੰਚ ਜਪਿੰਦਰ ਸਿੰਘ ਢਿੱਲੋਂ ਨੇ ਵੀ 37 ਵੋਟਾਂ ਨਾਲ ਬਾਜ਼ੀ ਮਾਰੀ।