
ਵੋਟਾਂ ਪੰਚਾਇਤੀ ਦੀਆਂ ਆ ਗਈਆਂ ਤੇ ਕੀੜੀਆਂ ਦੇ ਘਰ ਆਉਣਗੇ ਨਰਾਇਣ ਯਾਰੋ.........
ਵੋਟਾਂ ਪੰਚਾਇਤੀ ਦੀਆਂ ਆ ਗਈਆਂ ਤੇ ਕੀੜੀਆਂ ਦੇ ਘਰ ਆਉਣਗੇ ਨਰਾਇਣ ਯਾਰੋ,
ਜਿਹੜੇ ਮੂੰਹ ਫੇਰ ਕੇ ਕਦੇ ਲੰਘਦੇ ਸੀ, ਕੋਲ ਹੋ ਕੇ ਲਗਣਗੇ ਹੁਣ ਬਹਿਣ ਯਾਰੋ,
ਵੋਟਰਾਂ ਨੂੰ ਭਰਮਾਉਣ ਲਈ ਘਰ-ਘਰ ਗੇੜੇ ਵੋਟਰਾਂ ਦੇ ਸੁਭਾ ਸ਼ਾਮ ਵਜਦੇ ਰਹਿਣ ਯਾਰੋ,
ਨਰਾਜ਼ ਕਿਸੇ ਨੂੰ ਕਰਨਾ ਨਹੀਂ ਵੋਟ ਤੈਨੂੰ ਹੀ ਪਾਵਾਂਗੇ, ਤੁਸੀ ਵੀ ਲੱਗ ਪਏ ਹੋ ਕਹਿਣ ਯਾਰੋ,
ਅਪਣੇ ਪਿੰਡ ਦਾ ਭਵਿੱਖ ਹੱਥ ਅਪਣੇ, ਬੋਤਲ ਦਾਰੂ ਦੀ ਨਾ ਜਾਇਉ ਕਿਸੇ ਤੋਂ ਲੈਣ ਯਾਰੋ,
ਜੋ ਨਾ ਸਮੇਂ ਦੀ ਰਮਜ਼ ਪਛਾਣੇ ਉਹ ਸਮਾਂ ਲੰਘੇ ਤੋਂ ਪਛਤਾਉਂਦੇ ਰਹਿਣ ਯਾਰੋ।
-ਬਲਤੇਜ ਸਿੰਘ ਸੰਧੂ, ਸੰਪਰਕ : 94658-18158