
ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਖੁਸ਼ ਹਨ ਉਹਨਾਂ ਨੇ ਇਸ ਸਿੱਖ ਪਰਿਵਾਰ ਦੀ ਫੋਟੋ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸਾਂਝਾ ਕੀਤਾ ਹੈ।
ਪੰਜਾਬ- ਮੋਗਾ ਦੇ ਪਿੰਡ ਮਾਛੀਕੇ ਵਿਚ ਇਕ ਸਿੱਖ ਪ੍ਰਵਾਰ ਨੇ ਮੁਸਲਿਮ ਭਾਈਚਾਰੇ ਨੂੰ ਮਸੀਤ ਬਣਾਉਣ ਲਈ 16 ਮਰਲੇ ਜ਼ਮੀਨ ਦਾਨ ਦਿਤੀ ਹੈ। ਸਿੱਖ ਪਰਿਵਾਰ ਦੀ ਇਸ ਪਹਿਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਖੁਸ਼ ਹਨ ਉਹਨਾਂ ਨੇ ਇਸ ਸਿੱਖ ਪਰਿਵਾਰ ਦੀ ਫੋਟੋ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸਾਂਝਾ ਕੀਤਾ ਹੈ।
File Photo
ਦਰਸ਼ਨ ਸਿੰਘ ਦੇ ਇਸ ਫੈਸਲੇ ਨਾਲ ਜਿੱਥੇ ਮੁਸਲਮਾਨ ਭਾਈਚਾਰੇ ਵਲੋਂ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ ਦਰਸ਼ਨ ਸਿੰਘ ਦੇ ਇਸ ਕਦਮ ਨਾਲ ਬਾਗੋ-ਬਾਗ ਹੋਏ ਹਨ। ਕੈਪਟਨ ਨੇ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਕੈਪਟਨ ਨੇ ਕਿਹਾ ਕਿ ਇਸ ਨਾਲ ਮੇਰਾ ਮਨ ਖੁਸ਼ ਹੋ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡਾ ਆਪਸੀ ਪਿਆਰ ਹੀ ਸਾਡੀ ਅਸਲੀ ਤਾਕਤ ਹੈ, ਇਸ ਤਰ੍ਹਾਂ ਦੀਆਂ ਖਬਰਾਂ ਮਨ ਨੂੰ ਖੁਸ਼ ਕਰ ਦਿੰਦੀਆਂ ਹਨ ਤੇ ਸਮਾਜ ਨੂੰ ਇਕ ਚੰਗਾ ਸੁਨੇਹਾ ਦਿੰਦੀਆਂ ਹਨ। ਦੱਸ ਦਈਏ ਕਿ ਪਿੰਡ ਦੀ 250 ਸਾਲ ਪੁਰਾਣੀ ਮਸੀਤ ਇਕ ਹਾਈਵੇ ਪ੍ਰਾਜੈਕਟ ਦੀ ਜ਼ਦ ਵਿਚ ਆ ਗਈ ਸੀ, ਜਿਸ ਕਰ ਕੇ ਪਿੰਡ ਦਾ ਮੁਸਲਿਮ ਭਾਈਚਾਰਾ ਕਾਫੀ ਮਾਯੂਸ ਹੋ ਗਿਆ ਸੀ।
File Photo
ਮਸੀਤ ਦੀ ਮੁੜ ਉਸਾਰੀ ਲਈ ਮੁਸਲਿਮ ਭਾਈਚਾਰੇ ਵਲੋਂ ਸਰਕਾਰੀ ਦਫ਼ਤਰਾਂ ਦੇ ਕਈ ਗੇੜੇ ਲਾਏ ਗਏ। ਸਿਆਸੀ ਨੁਮਾਇੰਦਿਆਂ ਕੋਲ ਵੀ ਪਹੁੰਚ ਕੀਤੀ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਮਸੀਤ ਬਣਾਉਣ ਲਈ ਪੰਚਾਇਤ ਦੀ ਜ਼ਮੀਨ ਮਿਲੀ ਪਰ ਇਹ ਜ਼ਮੀਨ ਪਿੰਡ ਤੋਂ ਕਾਫੀ ਦੂਰ ਸੀ।
File Photo
ਮੁਸਲਿਮ ਭਾਈਚਾਰੇ ਦਾ ਦਰਦ ਸਮਝਦਿਆਂ ਦਰਸ਼ਨ ਸਿੰਘ ਦਾ ਪ੍ਰਵਾਰ ਅੱਗੇ ਆਇਆ ਅਤੇ ਅਪਣੀ 16 ਮਰਲੇ ਜ਼ਮੀਨ ਮਸੀਤ ਬਣਾਉਣ ਲਈ ਦਾਨ ਦੇ ਦਿਤੀ। ਇਸ ਖ਼ਬਰ ਨੇ ਮੁਸਲਿਮ ਭਾਈਚਾਰੇ ਦੇ ਚਿਹਰੇ ਉਤੇ ਮੁੜ ਰੌਣਕ ਲਿਆ ਦਿਤੀ ਹੈ ਅਤੇ ਉਹ ਇਸ ਸਿੱਖ ਪ੍ਰਵਾਰ ਦਾ ਧਨਵਾਦ ਕਰਦੇ ਨਹੀਂ ਥੱਕ ਰਹੇ।