
ਬੀਤੇ ਦਿਨੀਂ ਮੁੱਖ ਮੰਤਰੀ ਚੰਨੀ ਵਲੋਂ ਸੋਸ਼ਲ ਮੀਡੀਆ 'ਤੇ ਪੋਸਟਰ ਵੀ ਕੀਤਾ ਗਿਆ ਸੀ ਜਾਰੀ
ਚਮਕੌਰ ਸਾਹਿਬ: ਮੁੱਖ ਮੰਤਰੀ ਚੰਨੀ ਅੱਜ ਵੱਡੀ ਸੌਗਾਤ ਦੇਣ ਵਾਲੇ ਹਨ ਜਾਂ ਕਹਿ ਦੇਈਏ ਕਿ ਚਮਕੌਰ ਸਾਹਿਬ ਤੋਂ ਅੱਜ ਸੌਗਾਤਾਂ ਦੀ ਪਟਾਰੀ ਖੋਲ੍ਹਣ ਜਾ ਰਹੇ ਹਨ। ਆਸ਼ਾ ਵਰਕਰਾਂ ਤੇ ਮਿਡ-ਏ-ਮੀਲ ਦੇ ਵਰਕਰਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।
ਬੀਤੇ ਦਿਨੀਂ ਮੁੱਖ ਮੰਤਰੀ ਚੰਨੀ ਵਲੋਂ ਸੋਸ਼ਲ ਮੀਡੀਆ ਤੇ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਸੀ। ਜਿਸ ਵਿਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ 70000 ਵਰਕਰਾਂ ਦੇ ਮਸਲੇ ਹੱਲ ਹੋਣਗੇ। ਆਸ਼ਾ ਵਰਕਰਾਂ ਤੇ ਮਿਡ-ਏ-ਮੀਲ ਵਰਕਰਾਂ ਵਲੋਂ ਉਹਨਾਂ ਦੇ ਮਸਲੇ ਹੱਲ ਕਰਨ ਬਾਰੇ ਲਗਾਤਾਰ ਕਿਹਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਜਦੋਂ ਤੋਂ ਮੁੱਖ ਮੰਤਰੀ ਚੰਨੀ ਸੱਤਾ ਵਿਚ ਆਏ ਹਨ। ਉਦੋਂ ਤੋਂ ਲੋਕਾਂ ਲਈ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ।
CM CHANNI