
ਚੰਡੀਗੜ੍ਹ — ਪੰਜਾਬ-ਹਰਿਆਣਾ ਹਾਈਕੋਰਟ ਨੇ ਸਾਲ 2018 'ਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੀ ਗਈ ਅਧਿਕਾਰਤ ਸੂਚੀ ਮੁਤਾਬਕ ਸਾਲ 'ਚ 20 ਛੁੱਟੀਆਂ ਹੋਣਗੀਆਂ। ਜੇਕਰ ਐਤਵਾਰ ਤੇ ਦੂਜੇ ਤੇ ਚੌਥੇ ਸ਼ਨੀਵਾਰ ਦੇ ਇਲਾਵਾ ਗਰਮੀ ਤੇ ਸਰਦੀ 'ਚ ਹੋਣ ਵਾਲੀਆਂ ਤੇ ਲੋਕਲ ਛੁੱਟੀਆਂ ਨੂੰ ਮਿਲਾ ਲਿਆ ਜਾਏ ਤਾਂ ਸਾਲ 'ਚ 126 ਦਿਨ ਹਾਈਕੋਰਟ ਬੰਦ ਰਹੇਗਾ। ਹਾਈਕੋਰਟ 'ਚ 4 ਜੂਨ ਤੋਂ 30 ਜੂਨ ਤਕ ਗਰਮੀਆਂ ਅਤੇ 24 ਦਸੰਬਰ ਤੋਂ 31 ਦਸੰਬਰ ਤਕ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ। ਇਸਦੇ ਇਲਾਵਾ ਵਿਸਾਖੀ ਛੁੱਟੀ ਵਜੋਂ 9 ਤੋਂ 13 ਅਪ੍ਰੈਲ ਤਕ ਅਤੇ ਦਿਵਾਲੀ ਦੀ ਛੁੱਟੀ ਵਜੋਂ 5 ਤੋਂ 9 ਨਵੰਬਰ ਤਕ ਵੀ ਹਾਈਕੋਰਟ ਬੰਦ ਰਹੇਗਾ। 1 ਤੋਂ 5 ਜਨਵਰੀ ਤਕ ਲੋਕਲ ਛੁੱਟੀਆਂ ਹੋਣਗੀਆਂ।
ਪੰਜਾਬ-ਹਰਿਆਣਾ ਹਾਈਕੋਰਟ ਦੇ ਰਜਿਸਟ੍ਰਾਰ ਜਨਰਲ ਵਲੋਂ ਜਾਰੀ ਕੀਤੀ ਗਈ ਛੁੱਟੀਆਂ ਦੀ ਲਿਸਟ ਮੁਤਾਬਿਕ 26 ਜਨਵਰੀ ਨੂੰ ਰਿਪਬਲਿਕ ਡੇ, 31 ਜਨਵਰੀ ਨੂੰ ਗੁਰੂ ਰਵੀਦਾਸ ਜੈਯੰਤੀ, 13 ਫਰਵਰੀ ਨੂੰ ਮਹਾ-ਸ਼ਿਵਰਾਤਰੀ, 2 ਮਾਰਚ ਨੂੰ ਹੋਲੀ, 3 ਮਾਰਚ ਨੂੰ ਹੋਲਾ, 25 ਮਾਰਚ ਨੂੰ ਰਾਮ ਨੌਮੀ, 29 ਮਾਰਚ ਨੂੰ ਮਹਾਵੀਰ ਜੈਯੰਤੀ, 30 ਮਾਰਚ ਨੂੰ ਗੁੱਡ ਫਰਾਈਡੇ, 14 ਅਪ੍ਰੈਲ ਨੂੰ ਵਿਸਾਖੀ ਤੇ ਡਾ. ਅੰਬੇਦਕਰ ਜੈਯੰਤੀ, 16 ਜੂਨ ਨੂੰਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਵਸ ਤੇ ਈਦ-ਊਲ-ਫਿਤਰ, 15 ਅਗਸਤ ਨੂੰ ਸਵਤੰਤਰਤਾ ਦਿਵਸ, 22 ਅਗਸਤ ਨੂੰ ਈਦ-ਊਲ-ਜੂਹਾ (ਬਕਰੀਦ), 26 ਅਗਸਤ ਨੂੰ ਰਖੜੀ, 3 ਸਤੰਬਰ ਨੂੰ ਕ੍ਰਿਸ਼ਨ ਜਨਮਅਸ਼ਟਮੀ, 2 ਅਕਤੂਬਰ ਨੂੰ ਗਾਂਧੀ ਜਯੰਤੀ, 18 ਅਕਤੂਬਰ ਨੂੰ ਦੁਸ਼ਹਿਰਾ, 24 ਅਕਤੂਬਰ ਨੂੰ ਮਹਾਰਿਸ਼ੀ ਵਾਲਮਿਕੀ ਜੈਯੰਤੀ, 7 ਨਵੰਬਰ ਨੂੰ ਦਿਵਾਲੀ, 23 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ, 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ, 25 ਦਸੰਬਰ ਨੂੰ ਕ੍ਰਿਸਮਿਸ, 26, 27 ਤੇ 28 ਦਸੰਬਰ ਨੂੰ ਫਤਿਹਗੜ ਸਾਹਿਬ ਦੇ ਜੋੜ ਮੇਲੇ 'ਤੇ ਛੁੱਟੀ ਹੋਵੇਗੀ।