
ਚੰਡੀਗੜ੍ਹ, 4 ਸਤੰਬਰ
(ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਨੂੰ
ਭਵਿੱਖ ਦੇ ਰਚਨਹਾਰੇ ਦਸਦਿਆਂ ਅਧਿਆਪਕ ਦਿਵਸ ਦੀ ਪੂਰਬਲੀ ਸ਼ਾਮ 'ਤੇ ਵਧਾਈ ਦਿਤੀ ਅਤੇ
ਉਨ੍ਹਾਂ ਦੀ ਭਲਾਈ ਅਤੇ ਤਰੱਕੀ ਲਈ ਸੂਬੇ ਵਿਚ ਸੁਖਾਵਾਂ ਮਾਹੌਲ ਕਾਇਮ ਰੱਖਣ ਦਾ ਵਾਅਦਾ
ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਪੇਸ਼ੇ ਨੂੰ ਦੁਨੀਆ ਵਿਚ ਉੱਤਮ ਪੇਸ਼ਾ ਦਸਦਿਆਂ
ਅਧਿਆਪਕਾਂ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਸਿਖਿਆ ਸ਼ਾਸਤਰੀ ਡਾ. ਸਰਵਪੱਲੀ
ਰਾਧਾ ਕ੍ਰਿਸ਼ਨਨ ਜਿਨ੍ਹਾਂ ਦੇ ਜਨਮ ਦਿਨ ਮੌਕੇ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ,
ਵਲੋਂ ਦਰਸਾਏ ਰਾਹ 'ਤੇ ਚੱਲ ਕੇ ਭਵਿੱਖ ਦੀਆਂ ਪੀੜ੍ਹੀਆਂ ਲਈ ਪੂਰੇ ਯਤਨ ਕਰਨ ਦਾ ਸੱਦਾ
ਦਿਤਾ । ਅੱਜ ਮੋਹਾਲੀ ਵਿਖੇ ਸਮਾਗਮ ਦੌਰਾਨ 40 ਅਧਿਆਪਕਾਂ ਨੂੰ ਸਟੇਟ ਐਵਾਰਡ ਮਿਲਣਗੇ।
ਕੈਪਟਨ
ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਅਧਿਆਪਕ ਭਾਈਚਾਰੇ ਦੇ ਵਿਕਾਸ ਲਈ
ਕਈ ਕਦਮ ਚੁੱਕਣ ਦੇ ਨਾਲ-ਨਾਲ ਉਨ੍ਹਾਂ ਨੂੰ ਅਪਣੀ ਡਿਊਟੀ ਕਾਰਗਰ ਢੰਗ ਨਾਲ ਨਿਭਾਉਣ ਲਈ
ਹਾਂਪੱਖੀ ਮਾਹੌਲ ਦਿਤਾ।