ਭਾਰਤ 'ਚ ਸਿਰਫ਼ ਦੋ ਜ਼ਿਲ੍ਹੇ 'ਮਾਨਸਾ' ਅਤੇ 'ਬਠਿੰਡਾ' ਵਿੱਚ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਚ.ਪੀ.ਵੀ. ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਦੀ ਵੈਕਸੀਨ ਸਬੰਧੀ ਮੁਫ਼ਤ ਟੀਕਾਕਰਨ ਦੀ ਸ਼ੁਰੂਆਤ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੀਤੀ ਗਈ। ਸਾਲ 2016 ਵਿੱਚ 4022 ਵਿਦਿਆਰਥਣਾਂ ਨੂੰ ਪਹਿਲੇ ਪੜਾਅ ਦੌਰਾਨ ਪਹਿਲੀ ਡੋਜ਼ ਲਗਾਈ ਗਈ ਸੀ, ਉਨ੍ਹਾਂ ਵਿਦਿਆਰਥਣਾਂ ਨੂੰ ਅੱਜ ਦੀ ਸੁਰੂਆਤ ਮੌਕੇ ਇਸ ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਗਈ। ਇਸ ਮੌਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਡੇਂਗੂ ਤੋਂ ਰੋਕਥਾਮ ਲਈ ਬਨਾਈ ਕਮੇਟੀ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ।
ਭਾਰਤ 'ਚ ਸਿਰਫ਼ ਦੋ ਜ਼ਿਲ੍ਹੇ 'ਮਾਨਸਾ' ਅਤੇ 'ਬਠਿੰਡਾ' ਵਿੱਚ ਸਿਹਤ ਵਿਭਾਗ ਵੱਲੋਂ ਚਲਾਈ ਮੁਹਿੰਮ ਤਹਿਤ ਟੀਕਾਕਰਨ ਰਾਹੀਂ ਬੱਚਿਆਂ ਨੂੰ ਵੈਕਸੀਨ ਮੁਹੱਈਆ ਕਰਵਾਈ ਜਾਂਦੀ ਹੈ। ਐਚ.ਪੀ.ਵੀ. ਇੱਕ ਆਮ ਵਾਈਰਸ ਹੈ, ਜੋ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਪੈਦਾ ਕਰਦਾ ਹੈ।ਪਿਛਲੇ ਸਾਲ ਸਕੂਲੀ ਵਿਦਿਆਰਥਣਾਂ ਨੂੰ ਇਸ ਵੈਕਸੀਨ ਦੀ ਪਹਿਲੀ ਡੋਜ਼ ਦੇਣ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਨੇ ਦੂਜੀ ਡੋਜ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਉਹਨਾਂ ਕਿਹਾ ਕਿ 450 ਪ੍ਰਾਈਵੇਟ ਅਤੇ 470 ਸਰਕਾਰੀ ਸਕੂਲਾਂ ਦੇ 25000 ਬੱਚਿਆਂ ਨੂੰ ਇਹ ਵੈਕਸੀਨ ਫਰੀ ਆਫ ਕਾਸਟ ਦਿੱਤੀ ਜਾਵੇਗੀ ਜਿਸਦੀ ਕੀਮਤ 2-3 ਹਜਾਰ ਰੁਪਏ ਦੇ ਕਰੀਬ ਹੈ। ਉਹਨਾਂ ਕਿਹਾ ਕਿ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਕੈਂਸਰ ਤੋਂ ਵੱਧ ਪ੍ਰਭਾਵਿਤ ਹਨ ਤੇ ਇਹਨਾਂ ਤੋਂ ਬਾਅਦ ਬਾਕੀ ਜ਼ਿਲਿਆਂ ਵਿੱਚ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਜਾਵੇਗਾ।
ਸਾਲ 2016 ਵਿੱਚ 4022 ਵਿਦਿਆਰਥਣਾਂ ਨੂੰ ਪਹਿਲੇ ਪੜਾਅ ਦੌਰਾਨ ਪਹਿਲੀ ਡੋਜ਼ ਲਗਾਈ ਗਈ ਸੀ, ਉਨ੍ਹਾਂ ਵਿਦਿਆਰਥਣਾਂ ਨੂੰ ਅੱਜ ਦੀ ਸ਼ੁਰੂਆਤ ਮੌਕੇ ਇਸ ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਗਈ। 9 ਨਵੰਬਰ ਨੂੰ 190 ਸਰਕਾਰੀ ਸਕੂਲਾਂ ਅਤੇ 11 ਗੌਰਮਿੰਟ ਏਡਿਡ ਸਕੂਲਾਂ ਦੀਆਂ 4032 ਛੇਂਵੀ ਕਲਾਸ ਦੀਆਂ ਵਿਦਿਆਰਥਣਾਂ ਨੂੰ ਪਹਿਲੀ ਡੋਜ਼ ਲਗਾਈ ਜਾਵੇਗੀ ਅਤੇ 10 ਨਵੰਬਰ ਨੂੰ 166 ਪ੍ਰਾਈਵੇਟ ਸਕੂਲਾਂ ਦੀਆਂ 1854 ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਪਹਿਲੀ ਡੋਜ਼ ਲਗਾਈ ਜਾਵੇਗੀ। ਜੋ ਬੱਚੇ ਇਸ ਵਾਰ 8,9 ਅਤੇ 10 ਨਵੰਬਰ ਨੂੰ ਟੀਕਾਕਰਨ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਲਈ ਦੋ ਦਿਨ ਹੋਰ 16 ਅਤੇ 17 ਨਵੰਬਰ ਨੂੰ ਟੀਕਾਕਰਨ ਕੀਤਾ ਜਾਵੇਗਾ।
ਪੰਜਾਬ ਵਿੱਚ ਡੇਂਗੂ ਦੀ ਬਿਮਾਰੀ ਦੀ ਸੁਰੂਆਤ ਬਹੁਤ ਹੀ ਗੰਭੀਰ ਸੀ। ਜਿਸ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ 11 ਮਹਿਕਮਿਆ ਦੀ ਇੱਕ ਟੀਮ ਡੇਂਗੂ ਦੀ ਜਾਂਚ ਬਾਰੇ ਗਠਿਤ ਕੀਤੀ ਹੈ ਜੋ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ।
end-of