
ਮੋਰਿੰਡਾ, 21 ਨਵੰਬਰ (ਕਰਨੈਲਜੀਤ) : ਮੋਰਿੰਡਾ ਇਲਾਕੇ ਦੇ ਲੋਕਾਂ ਦੀ ਅਹਿਮ ਮੰਗ ਹੈ ਕਿ ਬੱਸ ਸਟੈਡ ਨੇੜੇ ਲਗੇ ਰੇਲਵੇ ਫ਼ਾਟਕ ਵਿਖੇ ਅੰਡਰ ਬਰਿਜ ਬਣਾਇਆ ਜਾਵੇ ਤਾਂ ਜੋ ਟ੍ਰੈਫ਼ਿਕ ਦੀ ਸਮੱਸਿਆ ਦਾ ਸਹੀ ਹੱਲ ਹੋ ਸਕੇ। ਇਹ ਅੰਡਰ ਬਰਿਜ ਬਣਾਉਣ ਲਈ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਅਪਣੇ ਸਮੇਂ ਵਿਚ ਕੋਸ਼ਿਸ਼ ਕੀਤੀ ਸੀ ਅਤੇ ਉਸ ਸਮੇਂ ਦੇ ਕੇਂਦਰੀ ਰੇਲਵੇ ਮੰਤਰੀ ਨੂੰ ਲਿਆ ਕੇ ਮੌਕਾ ਵੀ ਦਿਖਾÎÂਆ ਸੀ। ਇਸੇ ਤਰ੍ਹਾਂ ਅਕਾਲੀ ਸਰਕਾਰ ਵੇਲੇ ਲੋਕ ਸਭਾ ਮੈਂਬਰ ਚੰਦੂਮਾਜਰਾ ਵਲੋਂ ਵੀ ਕੋਸ਼ਿਸ਼ ਕੀਤੀ ਗਈ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਨੂੰ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਮਿਲ ਚੁਕੀ ਹੈ। ਹੁਣ ਮੌਜੂਦਾ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਫ਼ੇਲ ਹੋ ਗਈਆਂ ਹਨ। ਹੁਣ ਉਹ ਇਸ ਅੰਡਰ ਬਰਿਜ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਤੇ ਛੇਤੀ ਹੀ ਬਰਿਜ ਬਣ ਜਾਵੇਗਾ। ਇਹ ਐਲਾਨ ਚੰਨੀ ਨੇ ਬੀਤੇ ਦਿਨੀਂ ਸੂਗਰ ਮਿੱਲ ਮੋਰਿੰਡਾ ਵਿਖੇ ਸੀਜ਼ਨ ਦੀ ਪਿੜਾਈ ਦਾ ਉਦਘਾਟਨ ਕਰਨ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਧਰ ਇਸ ਸਬੰਧੀ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਵਿਧਾਇਕ ਚੰਨੀ ਅਕਾਲੀ ਸਰਕਾਰ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ 'ਤੇ ਅਪਣੀ ਮੋਹਰ ਲਗਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮਂੇ ਉਨ੍ਹਾਂ ਵਲੋਂ ਕਂੇਦਰੀ ਰੇਲਵੇ ਮੰਤਰੀ ਅਤੇ ਵਿਭਾਗ ਨਾਲ ਮੀਟਿੰਗਾਂ ਕਰ ਕੇ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਤਜਵੀਜ਼ ਪਾਸ ਕਰਵਾਈ ਸੀ ਪਰ ਅੰਡਰਬ੍ਰਿਜ਼ ਦੀ ਉਚਾਈ ਨੂੰ ਲੈ ਕੇ ਰੋਡਵੇਜ਼ ਵਲਂੋ ਕੁੱਝ ਇਤਰਾਜ਼ ਸਨ ਜੋ ਹੁਣ ਸਹੀ ਕਰ ਦਿਤੇ ਹਨ ਤੇ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਐਨ.ਓ.ਸੀ. ਜਾਰੀ ਕਰ ਦਿਤੀ ਗਈ। ਜਲਦੀ ਹੀ ਅੰਡਰਬ੍ਰਿਜ਼ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿਤਾ ਜਾਵੇਗਾ।
ਚੰਨੀ ਅਤੇ ਚੰਦੂਮਾਜਰਾ ਮੋਰਿੰਡਾ ਦੇ ਅੰਡਰ ਬਰਿਜ ਨੂੰ ਲੈ ਕੇ ਆਹਮੋ-ਸਾਹਮਣੇਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਸਰਕਾਰ ਸਮੇਂ ਦਸੰਬਰ ਮਹੀਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮੋਰਿੰਡਾ-ਚੁੰਨੀ ਰੋਡ ਜਿਸ ਨੂੰ ਸੈਂਟਰਲ ਰੋਡ ਫ਼ੰਡ ਵਜੋਂ 42 ਕਰੋੜ ਰੁਪਏ ਮਿਲੇ ਸਨ ਤੇ ਅਕਾਲੀ ਸਰਕਾਰ ਵਲੋਂ ਰਤਨਗੜ੍ਹ ਤਕ ਮੁਕੰਮਲ ਕਰਵਾ ਦਿਤਾ ਸੀ ਤੇ ਰੋਡ ਅੱਗੇ ਬਣਾਉਣ ਲਈ ਦਰੱਖ਼ਤਾਂ ਦੀ ਕਟਿੰਗ ਆਦਿ ਸਬੰਧੀ ਵਿਭਾਗ ਨੂੰ 1 ਕਰੋੜ ਰੁਪਏ ਦਿਤੇ ਜਾਣੇ ਸਨ ਪ੍ਰੰਤੂ ਕਾਂਗਰਸ ਸਰਕਾਰ ਨੇ ਨਹੀ ਦਿਤੇ ਜਿਸ ਕਾਰਨ ਇਹ ਰੋਡ ਵਿਚਕਾਰ ਹੀ ਅਧੂਰਾ ਪਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਚੰਨੀ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਮੋਹਰ ਲਗਾਉਣ ਦੀ ਬਜਾਏ ਖ਼ੁਦ ਵਿਕਾਸ ਕਰਵਾ ਕੇ ਵਿਖਾਉਣ। ਆਮ ਲੋਕਾਂ ਦਾ ਕਹਿਣਾ ਹੈ ਕਿ ਕੌਣ ਸੱਚ ਬੋਲ ਰਿਹਾ ਹੈ ਇਸ ਬਾਰੇ ਤਾਂ ਉਹ ਹੀ ਜਾਣਦੇ ਹਨ।