ਬੀਤੇ ਦਿਨ ਦੱਖਣੀ ਕਸ਼ਮੀਰ ‘ਚ ਫੌਜ ਦੇ ਆਪ੍ਰੇਸ਼ਨ ਆਲ ਆਊਟ ਦੌਰਾਣ ਦੇਵਸਰ ਇਲਾਕੇ ਵਿੱਚ ਹਿੱਜਬੁੱਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬਨਾਂਵਾਲੀ ਦਾ ਮਨਜਿੰਦਰ ਸਿੰਘ ਦਾ ਅੱਜ ਪਿੰਡ ਦਰ ਸ਼ਮਸਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਸਰਕਾਰ, ਫੌਜ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜਰੀ ਵਿੱਚ ਹਜਾਰਾਂ ਸੇਜਲ ਅੱਖਾਂ ਨੇ ਆਪਣੇ ਹੋਣਹਾਰ ਪੁੱਤਰ ਨੂੰ ਅੰਤਿਮ ਵਿਦਾਇਗੀ ਦਿੱਤੀ।
ਢਾਈ ਸਾਲ ਪਹਿਲਾਂ (11 ਜੂਨ 2015) ਨੂੰ 10 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਇਆ ਮਾਨਸਾ ਜ਼ਿਲ੍ਹੇ ਦੇ ਪਿੰਡ ਬਨਾਂਵਾਲੀ ਦਾ 22 ਸਾਲਾਂ ਮਨਜਿੰਦਰ ਸਿੰਘ ਬੀਤੇ 14 ਨਵੰਬਰ ਵਾਲੇ ਦਿਨ ਕੁਲਗਾਮ (ਸ਼੍ਰੀ ਨਗਰ) ਦੇ ਦੇਵਸਰ ਇਲਾਕੇ ਦੇ ਪਿੰਡ ਨਵਬੁੱਗ ਗੁੰਡ ਵਿੱਖੇ ਅੱਤਵਾਦੀਆਂ ਨਾਲ ਹੋਏ ਇੱਕ ਮੁਕਾਬਲੇ ਵਿੱਚ ਸ਼ਹੀਦੀ ਜਾਮ ਪੀ ਗਿਆ। ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਸਰਕਾਰ ਤੇ ਫੌਜ ਦੇ ਅਧਿਕਾਰੀਆਂ ਦੇ ਨਾਲ ਹੀ ਅਪਾਰ ਜਨ ਸਮੂਹ ਨੇ ਸੇਜਲ ਅੱਖਾਂ ਨਾਲ ਸ਼ਹੀਦ ਮਨਜਿੰਦਰ ਨੂੰ ਅੰਤਿਮ ਵਿਦਾਇਗੀ ਦਿੱਤੀ।
ਦੱਸ ਦਈਏ ਕਿ ਇਹ ਨੌਜਵਾਨ ਸਿਪਾਹੀ ਨੈਸ਼ਨਲ ਪੱਧਰ ਦਾ ਕਬੱਡੀ ਖਿਡਾਰੀ ਰਹਿ ਚੁੱਕਾ ਹੈ ਤੇ ਕਈ ਪੁਰਸਕਾਰ ਵੀ ਜਿੱਤ ਚੁੱਕਾ ਹੈ। ਮਨਜਿੰਦਰ ਸਿੰਘ ਕਰੀਬ ਢਾਈ ਸਾਲ ਕਾਫੀ ਤੰਗੀ ਦੇ ਹਾਲਤਾਂ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਅੱਜ ਉਸਦੇ ਅੰਤਿਮ ਸੰਸਕਾਰ ਮੌਕੇ ਉਸਦੇ ਪਿਤਾ, ਮਾਤਾ ਅਤੇ ਫੌਜੀ ਭਰਾ ਨੇ ਸਲੂਟ ਕਰਕੇ ਉਸਨੂੰ ਅੰਤਿਮ ਵਿਦਾਇਗੀ ਦਿੱਤੀ।
ਸ਼ਹੀਦ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਬਨਾਂਵਾਲੀ ਪਹੁੰਚੇ ਫੌਜ ਦੇ ਨਾਇਬ ਸੂਬੇਦਾਰ ਲਖਵਿੰਦਰਜੀਤ ਸਿੰਘ ਨੇ ਦੱਸਿਆ ਕਿ 14 ਨਵੰਬਰ ਨੂੰ ਫੌਜ ਅਤੇ ਪੁਲਿਸ ਦੇ ਸਾਂਝੇ ਉਪਰੇਸ਼ਨ ਵਿੱਚ ਅੱਤਵਾਦੀਆਂ ਦੀ ਘੇਰਾਬੰਦੀ ਦੌਰਾਨ ਅੱਤਵਾਦੀਆਂ ਦੀਆਂ ਗੋਲੀਆਂ ਵਿੱਚ ਘਿਰੇ ਆਪਣੇ ਸਾਥੀ ਸਿਪਾਹੀ ਨੂੰ ਬਚਾਉਂਦਿਆਂ ਮਨਜਿੰਦਰ ਸਿੰਘ ਨੇ 27 ਰਾਊਂਡ ਫਾਇਰ ਕੀਤੇ ਪਰੰਤੂ ਅੱਤਵਾਦੀਆਂ ਵੱਲੋਂ ਚਲਾਈ ਗੋਲੀ ਗਲ ਵਿੱਚ ਲੱਗ ਜਾਣ ਨਾਲ ਉਸਦੀ ਮੋਤ ਹੋ ਗਈ।
end-of