
ਰਵੀ ਦਿਓਲ ਦੀ ਅੱਜ ਕੋਰਟ ਦੇ ਵਿੱਚ ਅੱਜ ਪੇਸ਼ੀ ਹੋਵੇਗੀ। ਜਿਸ ਦੌਰਾਨ ਉਸ ਨੂੰ ਭਾਰੀ ਪੁਲਿਸ ਸੁਰੱਖਿਆ ਦੇ ਵਿੱਚ ਅਦਾਲਤ ਦੇ ਵਿੱਚ ਪੇਸ ਕੀਤਾ ਜਾਵੇਗਾ। ਗੈਂਗਸਟਰ ਰਵੀ ਦਿਓਲ ਨੇ ਹਾਲ ਹੀ ‘ਚ ਪੰਜਾਬ ਦੇ ਨਾਮੀ ਗਿਰਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਿਸ ਵਲੋਂ ਕੀਤੇ ਗਏ ਐਨਕਾਊਂਟਰ ਨੂੰ ਦੇਖਦਿਆਂ ਸੰਗਰੂਰ ਅਦਾਲਤ ‘ਚ ਪੇਸ਼ ਹੋ ਕੇ ਆਤਮ ਸਮਰਪਣ ਕਰ ਦਿੱਤਾ ਸੀ। ਦੱਸ ਦੇਈਏ ਕਿ ਗੈਂਗਸਟਰ ਰਵੀ ਦਿਓਲ ਨੂੰ ਸੰਗਰੂਰ ਅਦਾਲਤ ਨੇ 11 ਫਰਵਫੀ ਤੱਕ ਪੁਲਿਸ ਰਿਮਾਂਡ ਦਿੱਤਾ ਸੀ ਜੋ ਕਿ ਅੱਜ ਪੂਰਾ ਹੋ ਗਿਆ ਹੈ। ਪਰ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਗੈਂਗਸਟਰ ਰਵੀ ਦਿਓਲ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ।
ਗੈਂਗਸਟਰ ਰਵੀ ਦਿਓਲ ਖਿਲਾਫ਼ ਕਾਫੀ ਅਪਰਾਧਿਕ ਮਾਮਲੇ ਦਰਜ ਹਨ। ਜ਼ਿਲ੍ਹਾ ਫਤਿਹਗਡ਼੍ਹ ‘ਚ ਨਸ਼ਾ ਤਸਕਰੀ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿਚ ਵੀ ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਕਈ ਸਾਲਾਂ ਤੋਂ ਰਵੀ ਦਿਓਲ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਪਰ ਗੈਂਗਸਟਰ ਰਵੀ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ।
ਇਸ ਤੋਂ ਬਿਨਾਂ ਕੈਪਟਨ ਅਮਰਿੰਦਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ‘ਚ ਮੌਜੂਦ ਸਾਰੇ ਗੈਂਗਸਟਰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦੇਣ ਅਤੇ ਆਤਮ ਸਮਰਪਣ ਕਰਨ ‘ਤੇ ਉਨ੍ਹਾਂ ਦਾ ਮੁਡ਼ ਵਸੇਵੇਂ ਦਾ ਇੰਤੇਜਾਮ ਵੀ ਕੀਤਾ ਜਾਵੇਗਾ। ਹਾਲ ਹੀ ‘ਚ ਪੰਜਾਬ ਦੇ ਨਾਮੀ ਗਿਰਾਮੀ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਿਸ ਵਲੋਂ ਕੀਤੇ ਗਏ ਐਨਕਾਊਂਟਰ ਨੂੰ ਵੇਖਦਿਆਂ ਵੀ ਪੰਜਾਬ ਦੇ ਕਾਫੀ ਗੈਂਗਸਟਰ ਆਪਣੇ ਆਪ ਨੂੰ ਹੁਣ ਪੁਲਿਸ ਕੋਲ ਸਮਰਪਣ ਕਰਨਾ ਜਿਆਦਾ ਸੁਰੱਖਿਅਤ ਸਮਝ ਰਹੇ ਹਨ।