
ਦੀਨਾਨਗਰ/ਗੁਰਦਾਸਪੁਰ,
23 ਸਤੰਬਰ (ਸਰਵਜੀਤ ਸੈਣੀ/ਹੇਮੰਤ ਨੰਦਾ): ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ
ਹਲਕੇ ਦੇ ਲੋਕਾਂ ਦੀ ਆਵਾਜ਼ ਸੰਸਦ ਵਿਚ ਪਹੁੰਚਾਈ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ
ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਦੀਨਾਨਗਰ ਦੇ ਇਕ ਪੈਲੇਸ
ਵਿਖੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।
ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਸ਼ੋਕ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਸਿਖਿਆ ਰਾਜ ਮੰਤਰੀ ਅਰੁਣਾ ਚੌਧਰੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਭਾਜਪਾ ਵਾਲੇ ਕਾਂਗਰਸ ਸਰਕਾਰ ਤੋਂ ਛੇ ਮਹੀਨੇ 'ਚ ਹੀ ਹਿਸਾਬ ਮੰਗ ਰਹੇ ਹਨ ਜਦਕਿ ਇਹ ਪੰਜਾਬ ਨੂੰ ਦੋ ਲੱਖ ਕਰੋੜ ਦੇ ਕਰਜ਼ੇ ਵਿਚ ਡੁਬੋ ਕੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਅਪਣੇ ਛੇ ਮਹੀਨੇ ਦੇ ਰਾਜ ਵਿਚ ਹੀ ਸੂਬੇ ਦੇ 13 ਲੱਖ ਕਿਸਾਨ ਪਰਵਾਰਾਂ ਵਿਚੋਂ 10. 25 ਲੱਖ ਕਿਸਾਨ ਪਰਵਾਰਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਕਰਨ ਨਾਲ ਲੋਕ ਆਰਥਕ ਪੱਖੋਂ ਤਬਾਹ ਹੋ ਗਏ ਹਨ ਅਤੇ ਹੁਣ ਧੱਕੇਸ਼ਾਹੀ ਸਹਿਣ ਕਰਨ ਦੀ ਬਜਾਏ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੂੰ ਪੰਜਾਬ ਵਿਚ ਬੁਢਾਪਾ ਤੇ ਵਿਧਵਾ ਪੈਨਸ਼ਨ ਵਧਾਉਣ ਲਈ 7 ਸਾਲ ਦਾ ਸਮਾਂ ਲਗਿਆ। ਪਰ ਕੈਪਟਨ ਸਰਕਾਰ ਨੇ ਛੇ ਮਹੀਨੇ ਵਿਚ ਹੀ ਪੈਨਸ਼ਨ ਵਿਚ ਵਾਧਾ ਕਰ ਕੇ ਅਪਣਾ ਵਾਅਦਾ ਪੂਰਾ ਕਰ (ਬਾਕੀ ਸਫ਼ਾ 11 'ਤੇ)
ਦਿਤਾ ਹੈ। ਸਿਖਿਆ
ਮੰਤਰੀ ਅਰੁਣਾ ਚੌਧਰੀ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ੋਕ ਚੌਧਰੀ ਨੇ ਅਪਣੇ ਸੰਬੋਧਨ ਵਿਚ
ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸੁਨੀਲ ਜਾਖੜ ਖ਼ੁਦ ਸਰਹੱਦੀ
ਇਲਾਕੇ ਫ਼ਿਰੋਜ਼ਪੁਰ ਨਾਲ ਸਬੰਧਤ ਹੋਣ ਕਾਰਨ ਸਰਹੱਦੀ ਇਲਾਕੇ ਦੀਆਂ ਮੁਸ਼ਕਲਾਂ ਨੂੰ ਚੰਗੀ
ਤਰ੍ਹਾਂ ਸਮਝਦੇ ਹਨ। ਇਸ ਲਈ ਚੋਣ ਜਿੱਤ ਕੇ ਇਹ ਕੇਂਦਰ ਵਿਚ ਇਸ ਸਰਹੱਦੀ ਇਲਾਕੇ ਦੀਆਂ
ਮੁਸ਼ਕਲਾਂ ਨੂੰ ਉਠਾ ਕੇ ਹੱਲ ਕਰਵਾਉਣਗੇ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਸਿੰਘ ਮੰਜ,
ਪ੍ਰਧਾਨ ਦਰਸ਼ਨ ਸਿੰਘ ਡਾਲਾ, ਮੀਡੀਆ ਇੰਚਾਰਜ ਦੀਪਕ ਭੱਲਾ, ਕੈਪਟਨ ਸ਼ੇਰ ਸਿੰਘ, ਜਿੰਮੀ
ਬਰਾੜ, ਰਜਨੀਸ਼ ਲਾਲੂ, ਕੌਂਸਲਰ ਨੀਟੂ ਚੌਹਾਨ, ਡਾ. ਸ਼ਸੀ, ਵਰਿੰਦਰ ਸਿੰਘ ਨੋਸ਼ਿਹਰਾ,
ਵਿਜੇ ਸ਼ਰਮਾ ਅਵਾਂਖਾ, ਸਰਪੰਚ ਗੀਤਾ ਠਾਕੁਰ, ਗੁਰਦਰਸ਼ਨ ਸਿੰਘ ਰੰਧਾਵਾ, ਸੁਰਿੰਦਰ
ਗਵਾਸਕਰ, ਤਿਰਲੋਕ ਸਿੰਘ ਡੋਲਾ ਆਦਿ ਹਾਜ਼ਰ ਸਨ।