ਹਿੰਦੂ ਨੇਤਾਵਾਂ ਦੇ ਸਿਆਸੀ ਕਤਲਾਂ 'ਚ ਸ਼ਾਰਪ ਸ਼ੂਟਰ ਸ਼ੇਰਾ ਵੱਲੋਂ ਕੀਤੇ ਖ਼ੁਲਾਸਿਆਂ ਨੇ ਪੁਲਿਸ ਨੂੰ ਕੀਤਾ ਹੈਰਾਨ
Published : Dec 9, 2017, 5:25 pm IST
Updated : Dec 9, 2017, 11:55 am IST
SHARE ARTICLE

ਬੀਤੇ ਕੁੱਝ ਸਮੇਂ ਤੋਂ ਪੰਜਾਬ ‘ਚ ਹੋਈਆਂ RSS ਅਤੇ ਹੋਰ ਹਿੰਦੂ ਨੇਤਾਵਾਂ ਦੇ ਸਿਆਸੀ ਕਤਲਾਂ ਪਿੱਛੇ ਵਿਦੇਸ਼ੀ ਫੰਡਿੰਗ ਅਤੇ ਕੱਟੜਵਾਦੀਆਂ ਦੀ ਸਰਗਰਮੀ ਦਾ ਪਤਾ ਲੱਗਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.), ਪੰਜਾਬ ਪੁਲਿਸ ਅਤੇ ਸੀ. ਬੀ. ਆਈ. ਦੀਆਂ ਵਿਸ਼ੇਸ਼ ਟੀਮਾਂ ਵੱਖ-ਵੱਖ ਮਾਮਲਿਆਂ ਦੀ ਪੜਤਾਲ ਵਿਚ ਲੱਗੀਆਂ ਹੋਈਆਂ ਹਨ ਅਤੇ ਹਾਲੇ ਤੱਕ ਵੀ ਜਾਂਚ ਵਿਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਹਾਲ ਹੀ ਵਿਚ ਪੰਜਾਬ ਪੁਲਿਸ ਨੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਨੂੰ ਕਾਬੂ ਕੀਤਾ ਹੈ।



‘ਸ਼ੇਰਾ’ ‘ਤੇ ਦੋਸ਼ ਹੈ ਕਿ ਸੂਬੇ ਵਿਚ ਹੋਏ ਸਿਆਸੀ ਕਤਲਾਂ ‘ਚੋਂ ਜ਼ਿਆਦਾਤਰ ਕਤਲਾਂ ਨੂੰ ਉਸ ਨੇ ਹੀ ਅੰਜਾਮ ਦਿੱਤਾ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਜਾਂਚ ਏਜੰਸੀਆਂ ਮਾਸਟਰਮਾਈਂਡ ਤੱਕ ਪਹੁੰਚੀਆਂ ਹਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਟਲੀ ਵਿਚ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ 2014 ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੇ ਸੰਪਰਕ ਵਿਚ ਆਇਆ ਸੀ।

ਉਸ ਦੌਰਾਨ ਸ਼ੇਰਾ ਉਥੇ ਪੜ੍ਹਾਈ ਕਰ ਰਿਹਾ ਸੀ ਅਤੇ ਇਕ ਪਰਿਵਾਰਕ ਸਮਾਗਮ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਸੀ। ਚੰਗੀ ਸਿਹਤ ਤੇ ਕੱਟੜਪੰਥੀ ਵਿਚਾਰਧਾਰਾ ਵੱਲ ਝੁਕਾਅ ਕਾਰਨ ਹੀ ਹਰਮਿੰਦਰ ਸਿੰਘ ਮਿੰਟੂ ਨੇ ਅਜਿਹੀਆਂ ਵਾਰਦਾਤਾਂ ਲਈ ਸ਼ੇਰਾ ਦੀ ਚੋਣ ਕੀਤੀ ਸੀ।



ਮੌਜੂਦਾ ਸਮੇਂ ‘ਚ ਜੇਲ ਵਿਚ ਬੰਦ ਮਿੰਟੂ ਨੇ ਹੀ ਉਸ ਦੌਰਾਨ ਸ਼ੇਰਾ ਨੂੰ ਦੁਬਈ ਭਿਜਵਾਇਆ ਸੀ, ਜਿਥੇ ਹਰਮੀਤ ਸਿੰਘ ਉਰਫ ਪੀ. ਐੱਚ. ਡੀ. ਨੇ ਉਸਨੂੰ ਟਰੇਂਡ ਕੀਤਾ। ਪੰਜਾਬ ਪੁਲਿਸ ਦੇ ਇਕ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਟੀਮਾਂ ਨੇ ਪਤਾ ਲਗਾਇਆ ਹੈ ਕਿ ਸਾਰੇ ਕਤਲਾਂ ਦਾ ਪੈਟਰਨ ਇਕੋ ਜਿਹਾ ਸੀ।

ਸਾਰੇ ਪੀੜਤਾਂ ਦੇ ਮਹੱਤਵਪੂਰਨ ਅੰਗਾਂ ‘ਤੇ ਗੋਲੀਆਂ ਮਾਰੀਆਂ ਗਈਆਂ ਸਨ। ਇਸੇ ਨਾਲ ਜਾਂਚ ਅਧਿਕਾਰੀਆਂ ਨੂੰ ਅੰਦਾਜ਼ਾ ਹੋਇਆ ਕਿ ਇਹ ਕਿਸੇ ਸ਼ਾਰਪ ਸ਼ੂਟਰ ਦਾ ਹੀ ਕੰਮ ਹੋ ਸਕਦਾ ਹੈ। ਲਿਹਾਜ਼ਾ ਸਾਰੇ ਮਾਮਲਿਆਂ ਨੂੰ ਮਿਲਾਉਣ ਤੋਂ ਬਾਅਦ ਜਾਂਚ ਦੀ ਦਿਸ਼ਾ ਨੂੰ ਅੱਗੇ ਵਧਾਇਆ ਗਿਆ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਵਾਰਦਾਤ ਤੋਂ 15 ਦਿਨ ਪਹਿਲਾਂ ਹੀ ਇਟਲੀ ਤੋਂ ਭਾਰਤ ਆਉਂਦਾ ਸੀ।



ਵਾਰਦਾਤ ਤੋਂ ਪਹਿਲਾਂ ਉਹ ਕਈ ਦਿਨਾਂ ਤੱਕ ਰੇਕੀ ਕਰਦਾ ਅਤੇ ਪੀੜਤ ਦੇ ਮਹੱਤਵਪੂਰਨ ਅੰਗਾਂ ‘ਤੇ 3 ਵਾਰ ਗੋਲੀਆਂ ਮਾਰਦਾ ਸੀ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਉਰਫ ਸ਼ੇਰਾ ਵਾਰਦਾਤ ਨੂੰ ਅੰਜਾਮ ਦੇਣ ਤੋਂ 2-3 ਦਿਨਾਂ ਬਾਅਦ ਇਟਲੀ ਵਾਪਸ ਚਲਾ ਜਾਂਦਾ ਸੀ। ਉਸ ਨੂੰ ਹਰੇਕ ਕਤਲ ਦੇ ਬਦਲੇ 5 ਲੱਖ ਰੁਪਏ ਮਿਲਦੇ ਸਨ।



ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਪਹਿਲਾਂ ਪੋਲਿਟੀਕਲ ਐਫੀਲੀਏਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਟਾਰਗੈੱਟ ਸੈੱਟ ਕੀਤੇ ਜਾਂਦੇ ਸਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਰਦਾਤਾਂ ਪੰਜਾਬ ਦੇ ਹਾਲਾਤ ਨੂੰ ਫਿਰ ਤੋਂ ਵਿਗਾੜਨ ਦੇ ਮਕਸਦ ਨਾਲ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਦੱਸ ਦਈਏ ਕਿ ਹਰਮਿੰਦਰ ਸਿੰਘ ਮਿੰਟੂ ਨੇ ਅਜਿਹੀਆਂ ਵਾਰਦਾਤਾਂ ਲਈ ਸ਼ੇਰਾ ਦੀ ਚੋਣ ਕੀਤੀ ਸੀ।

SHARE ARTICLE
Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement