
ਜਲੰਧਰ: ਜਲੰਧਰ-ਨਕੋਦਰ ਹਾਈਵੇ 'ਤੇ ਪੈਂਦੇ ਪਿੰਡ ਤਾਜਪੁਰ ਨਜ਼ਦੀਕ ਤਿੰਨ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ਹੋਈ। ਮੌਕੇ ਤੇ ਜਾਂਚ ਦੌਰਾਨ ਥਾਣਾ ਲਾਂਬੜਾ ਦੇ ਮੁੱਖੀ ਪੁਸ਼ਪ ਬਾਲੀ ਨੇ ਦਸਿਆ ਕਿ ਮਰਨ ਵਾਲੇ ਵਿਅਕਤੀਆਂ 'ਚ ਆਟੋ ਚਾਲਕ ਰਮਨ ਕੁਮਾਰ ਵਾਸੀ ਕਾਲਾ ਸੰਘਿਆ, ਪਦਮਾ ਬਾਈ, ਮਹਿੰਦਰ, ਦਲੀਪ ਅਤੇ ਉਨ੍ਹਾਂ ਦੀ ਬੇਟਾ ਨਾਮੀ ਬੱਚੀ ਵੀ ਸ਼ਾਮਲ ਹੈ। ਜਦਕਿ ਅੱਧਾ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ।
ਇਹ ਹਾਦਸਾ ਦੁੱਧ ਵਾਲੇ ਟੈਂਕਰ, ਆਟੋ ਅਤੇ ਜੀਪ ਵਿਚਾਲੇ ਵਾਪਰਿਆ ਦਸਿਆ ਜਾ ਰਿਹਾ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿਤੀਆਂ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਅਤੇ ਕੁੱਝ ਨੂੰ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ। ਖ਼ਬਰ ਲਿਖਣ ਸਮੇਂ ਤਕ ਥਾਣਾ ਮੁੱਖੀ ਨੇ ਦਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਵਾਹਨ ਚਾਲਕਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ।