
ਲੁਧਿਆਣਾ: ਕੇਂਦਰੀ ਜੇਲ ਦੇ 5 ਕੈਦੀਆਂ ਨੂੰ ਦੀਵਾਲੀ ਦਾ ਤੋਹਫਾ ਮਿਲਿਆ ਹੈ, ਜਿਨ੍ਹਾਂ ਨੂੰ ਜਲਦ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ 'ਤੇ ਰਿਹਾਅ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿਚੋਂ ਇੱਕ ਬਜ਼ੁਰਗ ਕੈਦੀ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਲ 'ਚ ਅਦਾਲਤੀ ਕੋਰਟ ਕੈਂਪ ਲਾਇਆ ਗਿਆ।
ਇਸ ਵਿਚ ਅਥਾਰਟੀ ਸਕੱਤਰ ਅਤੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਡਾ. ਗੁਰਪ੍ਰੀਤ ਕੌਰ ਨੇ ਛੋਟੇ ਕੇਸਾਂ ਦਾ ਨਿਪਟਾਰਾ ਕੀਤਾ, ਜਿਸ ਦੇ ਤਹਿਤ 5 ਕੈਦੀਆਂ ਨੂੰ ਕਾਰਵਾਈ ਤੋਂ ਬਾਅਦ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਕਤ ਕੈਦੀ ਆਰਮਜ਼ ਐਕਟ, ਐਕਸਾਈਜ਼ ਐਕਟ ਅਤੇ ਚੋਰੀ ਦੇ ਕੇਸਾਂ ਵਿਚ ਬੰਦ ਸਨ। ਡਾ. ਗੁਰਪ੍ਰੀਤ ਨੇ ਜੇਲ ਪ੍ਰਸ਼ਾਸਨ ਨੂੰ ਹੋਰ ਛੋਟੇ ਕੇਸਾਂ ਸਬੰਧੀ ਜਲਦ ਤੋਂ ਜਲਦ ਸੂਚੀ ਤਿਆਰ ਕਰਕੇ ਭੇਜਣ ਲਈ ਕਿਹਾ ਹੈ।