
ਸੁਖਪਾਲ ਸਿੰਘ ਖਹਿਰਾ ਵਿਰੁੱਧ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਣ 'ਤੇ ਅਕਾਲੀ ਦਲ ਆਗੂ ਖਹਿਰਾ ਦਾ ਅਸਤੀਫ਼ਾ ਮੰਗ ਰਹੇ ਹਨ। ਭਾਵੇਂ ਬਿਕਰਮ ਸਿੰਘ ਮਜੀਠੀਆ ਉਤੇ ਲੱਗੇ ਇਲਜ਼ਾਮਾਂ ਦੀ ਅਜੇ ਤੱਕ ਛਾਣਬੀਣ ਪੂਰੀ ਨਹੀਂ ਹੋਈ, ਇਹ ਹਨ ਬਾਕੀ ਅਕਾਲੀ ਆਗੂਆਂ ਉੱਤੇ ਚੱਲਦੇ ਕੇ
1. ਸੁਖਬੀਰ ਸਿੰਘ ਬਾਦਲ (ਸਾਬਕਾ ਉਪ-ਮੁੱਖ ਮੰਤਰੀ, ਪੰਜਾਬ) ਜਦ ਉਹ ਉਪ-ਮੁੱਖ ਮੰਤਰੀ ਸਨ ਉਨ੍ਹਾਂ ਵਿਰੁੱਧ ਫ਼ਰੀਦਕੋਟ ਦੀ ਅਦਾਲਤ ਵਿੱਚ ਦਸ ਸਾਲਾਂ ਤੱਕ ਜਾਨਲੇਵਾ ਹਮਲੇ ਦਾ ਮਾਮਲਾ ਚੱਲਦਾ ਰਿਹਾ।
2. ਬੀਬੀ ਜਗੀਰ ਕੌਰ, ਇਸਤਰੀ ਅਕਾਲੀ ਦਲ ਦੀ ਪ੍ਰਧਾਨ, ਸਾਬਕਾ ਐਸ.ਜੀ.ਪੀ.ਸੀ. ਮੁਖੀ ਅਤੇ ਸੀਨੀਅਰ ਅਕਾਲੀ ਆਗੂ ਨੇ ਅਪਣੀ ਬੇਟੀ ਦਾ ਕਤਲ ਕੀਤਾ ਸੀ ਅਤੇ ਜੇਲ੍ਹ ਵਿੱਚ ਵੀ ਰਹਿ ਚੁੱਕੇ ਹਨ। ਅਜੇ ਹਾਈ ਕੋਰਟ ਵਿੱਚ ਉਨ੍ਹਾਂ ਦਾ ਕੇਸ ਅਪੀਲ ਵਾਸਤੇ ਲੱਗਿਆ ਹੋਇਆ ਹੈ।
3. ਸੁੱਚਾ ਸਿੰਘ ਲੰਗਾਹ 'ਤੇ ਆਪਣੀ ਬੇਟੀ ਦੀ ਸਹੇਲੀ ਅਤੇ ਵਿਧਵਾ ਨਾਲ ਨੌਕਰੀ ਦਾ ਲਾਲਚ ਦੇ ਕੇ 8 ਸਾਲ ਤੱਕ ਬਲਾਤਕਾਰ ਕਰਨ ਦਾ ਮਾਮਲਾ।
4. ਤੋਤਾ ਸਿੰਘ, ਤਿੰਨ ਵਾਰ ਬਣੇ ਵਿਧਾਇਕ, ਸਾਬਕਾ ਖੇਤੀਬਾੜੀ ਮੰਤਰੀ ਅਤੇ ਮੁੱਖ ਮੰਤਰੀ ਦੇ ਕਰੀਬੀ ਸਲਾਹਕਾਰ, 2012 ਵਿੱਚ ਸਰਕਾਰੀ ਸਹੂਲਤਾਂ ਦੇ ਦੁਰਉਪਯੋਗ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਮਿਲੀ। 2016 ਵਿੱਚ ਫਿਰ ਬਤੌਰ ਖੇਤੀਬਾੜੀ ਮੰਤਰੀ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ। ਚਪੜਾਸੀ ਭਰਤੀ ਮਾਮਲੇ ਵਿੱਚ ਅਜੇ ਵੀ ਕੇਸ ਚੱਲ ਰਿਹਾ ਹੈ।
5. ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, 'ਤੇ ਸੀ.ਬੀ.ਆਈ. ਨੇ ਕਰੋੜਾਂ ਰੁਪਿਆਂ ਦੀ ਚੋਰੀ ਦਾ ਮਾਮਲਾ ਦਰਜ ਕੀਤਾ ਹੈ।
6. ਸਾਬਕਾ ਸਿੱਖਿਆ ਮੰਤਰੀ ਜਗਦੀਸ਼ ਸਿੰਘ ਗਰਚਾ ਉੱਤੇ ਕਰੋੜਾਂ ਰੁਪਿਆਂ ਦੇ ਘਪਲੇ ਦਾ ਮਾਮਲਾ।
7. ਸਿਕੰਦਰ ਸਿੰਘ ਮਲੂਕਾ, ਸੀਨੀਅਰ ਅਕਾਲੀ ਆਗੂ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਵਿਰੁੱਧ ਕਿਤਾਬਾਂ ਦੀ ਖ਼ਰੀਦ ਵਿੱਚ ਘਪਲੇ ਦਾ ਦੋਸ਼।
ਅਜਿਹੇ ਕਿੰਨੇ ਹੀ ਕੇਸ ਅਨੇਕਾਂ ਅਕਾਲੀ ਮੰਤਰੀਆਂ 'ਤੇ ਚੱਲਦੇ ਆ ਰਹੇ ਹੋਣਗੇ। ਜਿਹਨਾਂ ਦੇ ਅਪਣੇ ਦਾਮਨ ਇਸ ਕਦਰ ਦਾਗ਼ਦਾਰ ਹੋਣ ਉਹ ਕਿਸੇ ਵਿਰੁੱਧ ਇਲਜ਼ਾਮ ਕਿਸ ਤਰ੍ਹਾਂ ਲਗਾ ਸਕਦੇ ਹਨ?ਸ -