
ਪਟਿਆਲਾ,
26 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਸੱਤ ਕਿਸਾਨ ਜਥੇਬੰਦੀਆਂ ਦੇ ਧਰਨੇ ਦੇ ਪੰਜਵੇਂ
ਅਤੇ ਆਖ਼ਰੀ ਦਿਨ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ। ਪੰਜਾਬ ਸਰਕਾਰ ਦੇ
ਕਿਸਾਨ ਵਿਰੋਧੀ ਵਤੀਰੇ ਵਿਰੁਧ ਗੁੱਸੇ ਅਤੇ ਰੋਸ ਨੂੰ ਜ਼ਾਹਰ ਕਰਦਿਆਂ ਕਿਸਾਨ ਅਤੇ ਔਰਤਾਂ
ਦੇ ਵੱਡੇ-ਵੱਡੇ ਜੱਥੇ ਵਲੋਂ ਨਾਹਰੇਬਾਜ਼ੀ ਕਰ ਕੇ ਲਗਾਤਾਰ ਇਕੱਠ ਵਿਚ ਸ਼ਾਮਲ ਹੁੰਦੇ ਰਹੇ।
ਬੀ.ਕੇ.ਯੂ.
ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ, ਬੀ.ਕੇ.ਯੂ. ਏਕਤਾ ਡਕੌਂਦਾ ਦੇ ਬੂਟਾ
ਸਿੰਘ ਬੁਰਜ ਗਿੱਲ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੰਵਲਪ੍ਰੀਤ ਸਿੰਘ ਪੰਨੂੰ, ਕਿਰਤੀ
ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁਡੀਕੇ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ
ਫੂਲ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਹਰਜੀਤ ਸਿੰਘ ਝੀਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ
ਦੇ ਗੁਰਮੀਤ ਸਿੰਘ ਮਹਿਮਾ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬੈਂਕਾਂ,
ਆੜਤੀਆਂ, ਸੂਦਖੌਰਾਂ ਦੇ ਕਿਸੇ ਵੀ ਤਰ੍ਹਾਂ ਦੇ ਕਰਜੇ ਦੀ ਜਬਰੀ ਉਗਰਾਹੀ ਨਹੀਂ ਕਰਨ ਦਿਤੀ
ਜਾਵੇਗੀ। ਇਸ ਦਾ ਕਿਸਾਨ ਜਥੇਬੰਦੀਆਂ ਡੱਟਵਾਂ ਵਿਰੋਧ ਕਰਨਗੀਆਂ।
ਅੱਜ ਦੇ ਇਸ ਧਰਨੇ ਦੇ
ਆਖ਼ਰੀ ਦਿਨ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ ਟਰੈਕਟਰ ਟਰਾਲੀਆਂ ਭਰ ਕੇ ਹਜ਼ਾਰਾਂ ਕਿਸਾਨ
ਪਹੁੰਚੇ। ਪੰਜਾਬ ਸਰਕਾਰ ਨੇ ਝੋਨੇ ਉਪਰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਨਹੀਂ
ਕੀਤਾ ਅਤੇ ਨਾ ਹੀ ਕੋਈ ਠੋਸ ਹੱਲ ਪੇਸ਼ ਕੀਤਾ ਹੈ। ਸੱਤ ਕਿਸਾਨ ਜਥੇਬੰਦੀਆਂ ਨੇ ਵੱਡੇ ਇਕੱਠ
ਵਿਚ ਸੰਕੇਤਕ ਤੌਰ ਤੇ ਪਰਾਲੀ ਦੇ ਢੇਰ ਨੂੰ ਅੱਗ ਲਾ ਕੇ ਐਲਾਨ ਕੀਤਾ ਕਿ ਕਿਸਾਨ ਅਗਲੀ
ਫ਼ਸਲ ਦੀ ਤਿਆਰੀ ਲਈ ਪਰਾਲੀ ਨੂੰ ਅੱਗ ਲਾਉਣਗੇ। 27 ਅਕਤੂਬਰ ਨੂੰ ਜਥੇਬੰਦੀਆਂ ਅੰਦੋਲਨ ਦੇ
ਅਗਲੇ ਪੜਾਅ ਦਾ ਐਲਾਨ ਕਰਨਗੀਆਂ। 16 ਸਤੰਬਰ ਤੋਂ ਘਰਾਂ ਵਿਚੋਂ ਛਾਪੇਮਾਰੀ ਕਰ ਕੇ
ਗ੍ਰਿਫਤਾਰ ਕੀਤੇ ਗਏ ਲਗਭਗ 200 ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਵਲੋਂ ਸਨਮਾਨਤ ਕੀਤਾ
ਗਿਆ।
ਪੰਜ ਦਿਨ ਚਲੇ ਇਸ ਦਿਨ ਰਾਤ ਦੇ ਧਰਨੇ ਵਿਚ ਜੋ ਕਿਸਾਨ ਜ਼ਖ਼ਮੀ ਹੋਏ, ਇਕ ਦੀ ਮੌਤ
ਵੀ ਹੋਈ, ਅਤੇ ਕੱਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ
ਜੋ ਪਰਸੋ ਜੇਲ ਵਿਚੋ ਰਿਹਾ ਹੋ ਕੇ ਸਿੱਧੇ ਧਰਨੇ ਵਿਚ ਪਹੁੰਚੇ ਸਨ, ਉਨ੍ਹਾਂ ਦਾ ਅਚਾਨਕ
ਬਲੱਡ ਪ੍ਰੈਸ਼ਰ ਘਟਣ ਕਰਕੇ ਉਹ ਡਿੱਗ ਪਏ ਸਨ। ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਤੇ ਬਾਅਦ
ਵਿੱਚ ਅਮਰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।
ਬੁਲਾਰਿਆਂ ਨੇ ਉਨ੍ਹਾਂ ਸਾਰੇ ਕਿਸਾਨਾਂ ਦੇ ਜੋ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਰਕਾਰੀ ਤੌਰ ਤੇ ਇਲਾਜ ਕਰਵਾਇਆ ਜਾਵੇ।