ਮੰਡੀਆਂ ਵਿਚ ਪ੍ਰਦੂਸ਼ਨ ਘਟਾਉਣਗੇ 'ਡਸਟ ਕੁਲੈਕਟਰ'
Published : Jan 11, 2018, 2:54 am IST
Updated : Jan 10, 2018, 9:24 pm IST
SHARE ARTICLE

ਚੰਡੀਗੜ੍ਹ, 10 ਜਨਵਰੀ (ਕੁਲਦੀਪ ਸਿੰਘ): ਪੰਜਾਬ ਮੰਡੀ ਬੋਰਡ ਵਲੋਂ ਪੰਜਾਬ ਦੀਆਂ ਸਮੂਹ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਹੁੰਦੇ ਪ੍ਰਦੂਸ਼ਨ ਨੂੰ ਘਟਾਉਣ ਲਈ ਖ਼ਾਸ ਤੌਰ 'ਤੇ ਕਣਕ ਤੇ ਝੋਨੇ ਦੀਆਂ ਫ਼ਸਲਾਂ ਦੀ ਛੰਡਾਈ ਮੌਕੇ 'ਡਸਟ ਕੁਲੈਕਟਰ' ਲਗਾਉਣ ਦੀ ਤਜਵੀਜ਼ ਕੀਤੀ ਜਾਵੇਗੀ। ਭਾਵੇਂ ਕਣਕ ਅਤੇ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਨੂੰ ਅੱਗ ਲੱਗਣ ਕਾਰਨ ਵੱਡੇ ਪੱੱਧਰ 'ਤੇ ਪ੍ਰਦੂਸ਼ਨ ਹੁੰਦਾ ਹੈ ਅਤੇ ਇਸ ਵਾਸਤੇ ਕੇਂਦਰ ਸਰਕਾਰ ਸਮੇਤ ਦੇਸ਼ ਦੇ ਹੋਰ ਸੂਬੇ ਦੀਆਂ ਸਰਕਾਰਾਂ ਪ੍ਰਬੰਧ ਕਰਨ ਵਿਚ ਲੱਗੀਆਂ ਵੀ ਹੋਈਆਂ ਹਨ ਪਰ  ਪੰਜਾਬ ਵਿਚ 1800 ਤੋਂ ਵੱਧ ਖ਼ਰੀਦ ਕੇਂਦਰਾਂ 'ਤੇ ਪੈਦਾ ਹੋਣ ਵਾਲੇ ਇਸ ਪ੍ਰਦੂਸ਼ਨ ਦੀ ਰੋਕਥਾਮ ਵਾਸਤੇ ਪ੍ਰਦੂਸ਼ਨ ਕੰਟਰੋਲ ਬੋਰਡ ਵੀ ਉਪਰਾਲੇ ਕਰ ਰਿਹਾ ਹੈ ਅਤੇ ਹੁਣ ਪੰਜਾਬ ਮੰਡੀ ਬੋਰਡ ਵੀ ਇਸ ਪਾਸੇ ਧਿਆਨ ਦੇ ਰਹੀ ਹੈ। ਇਸ ਸਬੰਧੀ ਅਜਿਹੇ ਦੋ ਡਸਟ ਕੁਲੈਕਟਰ ਖੰਨਾ ਅਤੇ ਪਟਿਆਲਾ ਦੀਆਂ ਮੰਡੀਆਂ ਵਿਚ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਲਾਏ ਵੀ ਜਾ ਚੁੱਕੇ ਹਨ।ਕੀ ਹੈ ਡਸਟ ਕੁਲੈਕਟਰ : ਮੰਡੀ ਵਿਚ ਆਉਣ ਤੋਂ ਬਾਅਦ ਇਨ੍ਹਾਂ ਰਵਾਇਤੀ ਫ਼ਸਲਾਂ ਦੀ ਛੰਡਾਈ ਕੀਤੀ ਜਾਂਦੀ ਹੈ ਜਿਸ ਵਾਸਤੇ ਮਸ਼ੀਨ ਲੱਗੀ ਹੁੰਦੀ ਹੈ। ਇਸ ਮਸ਼ੀਨ ਵਿਚ ਪਾਈ ਫ਼ਸਲ ਸਾਫ਼ ਹੋ ਕੇ ਅੱਗੇ ਡਿੱਗਦੀ ਹੈ ਜਦਕਿ ਪਿਛਲੇ ਪਾਸੇ ਮਿੱਟੀ ਘੱਟਾ ਉਡ ਕੇ ਪ੍ਰਦੂਸ਼ਨ ਫੈਲਾਉਂਦਾ ਹੈ। ਇਸ ਮਿੱਟੀ ਘੱਟੇ ਨੂੰ ਉਡਣ ਤੋਂ ਰੋਕਣ ਲਈ ਇਸ ਮਸ਼ੀਨ ਦੇ ਪਿਛਲੇ ਪਾਸੇ ਡਸਟ ਕੁਲੈਕਟਰ ਲਗਾਇਆ ਜਾਂਦਾ ਹੈ। ਸ਼ਹਿਰਾਂ ਦੀਆਂ ਮੰਡੀਆਂ ਵਿਚ ਹੋਣ ਵਾਲੇ ਇਸ ਪ੍ਰਦੂਸ਼ਨ ਦੀਆਂ ਵੱਡੀ ਗਿਣਤੀ ਸ਼ਿਕਾਇਤਾਂ ਮੰਡੀ ਬੋਰਡ ਨੂੰ ਜਾਣ ਉਪਰੰਤ ਇਸ ਬਾਰੇ ਤਜ਼ਵੀਜ਼ ਲਿਆਂਦੀ ਜਾ ਰਹੀ ਹੈ।ਇਸ ਮਾਮਲੇ ਵਿਚ ਮੰਡੀ ਬੋਰਡ ਦੇ ਸੂਤਰਾਂ ਨੇ ਦਸਿਆ ਕਿ ਇਨ੍ਹਾਂ ਡਸਟ ਕੁਲੈਕਟਰਾਂ ਦਾ ਮੰਡੀ ਬੋਰਡ 'ਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ ਕਿਉਂਕਿ ਇਹ ਬਕਾਇਦਾ ਤੌਰ 'ਤੇ ਆੜ੍ਹਤੀਆਂ ਵਲੋਂ ਲਗਵਾਏ ਜਾਣੇ ਹਨ। ਸੂਤਰਾਂ ਨੇ ਦਸਿਆ ਕਿ ਇਸ ਸਬੰਧੀ ਮੰਡੀ ਬੋਰਡ ਵਿਚ ਅਧਿਕਾਰੀਆਂ ਦੇ ਪੱਧਰ 'ਤੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਅਤੇ ਛੇਤੀ ਹੀ ਇਸ ਸਬੰਧੀ ਫ਼ੈਸਲਾ ਲਿਆ ਜਾ ਸਕਦਾ ਹੈ।


2016-17 ਵਿਚ ਆੜ੍ਹਤੀਆਂ ਦੀ ਫ਼ੀਸ ਸੀ 1100 ਕਰੋੜ ਤੋਂ ਵੱਧ : ਮੰਡੀ ਬੋਰਡ ਦੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2016-17 ਵਿਚ ਸਿਰਫ਼ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਤੋਂ ਲਈ ਫ਼ੀਸ ਦੇ ਆਧਾਰ 'ਤੇ ਪੰਜਾਬ ਦੇ ਆੜ੍ਹਤੀਆਂ ਨੇ ਢਾਈ ਪ੍ਰਤੀਸ਼ਤ ਦੇ ਹਿਸਾਬ ਨਾਲ 1100 ਕਰੋੜ ਰੁਪਏ ਤੋਂ ਵੱਧ ਕਮਿਸ਼ਨ ਹਾਸਲ ਕੀਤੀ। ਮੰਡੀ ਬੋਰਡ ਨੇ ਇਸੇ ਸਾਲ ਮੰਡੀ ਫ਼ੀਸ ਦੇ ਰੂਪ ਵਿਚ ਕਣਕ ਅਤੇ ਝੋਨੇ ਦੀਆਂ ਫ਼ਸਲਾਂ (ਬਾਸਮਤੀ ਮਿਲਾ ਕੇ) 900 ਕਰੋੜ ਰੁਪਏ ਇਕੱਤਰ ਕੀਤੇ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿਚ ਜਿਣਸਾਂ ਚੁੱਕੇ ਜਾਣ ਉਪਰੰਤ ਜੋ ਝਾੜ ਫੂਸ (ਰਹਿੰਦ ਖੂੰਹਦ) ਬਚਦਾ ਹੈ, ਉਸ ਦਾ ਟੈਂਡਰ ਕੱਢ ਕੇ ਠੇਕਾ ਦਿਤਾ ਜਾਂਦਾ ਹੈ। ਠੇਕੇਦਾਰ ਅਪਣੇ ਕਰਿੰਦਿਆਂ ਰਾਹੀਂ ਇਸ ਝਾੜ ਫੂਸ ਦੀ ਮੰਡੀਆਂ ਵਿਚ ਹੀ ਮੁੜ ਛੰਡਾਈ ਕਰਵਾਉਂਦਾ ਹੈ ਜਿਸ ਨਾਲ ਮਿੱਟੀ ਘੱਟਾ ਉਡਦਾ ਹੈ ਅਤੇ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਨਿਪਟਣ ਲਈ ਮੰਡੀ ਬੋਰਡ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਅੱਗੇ ਤੋਂ ਦਿਤੇ ਜਾਣ ਵਾਲੇ ਠੇਕੇ ਦੌਰਾਨ ਠੇਕੇਦਾਰ ਨੂੰ ਮੰਡੀਆਂ ਵਿਚ ਝਾੜ ਫੂਸ ਦੀ ਛੰਡਾਈ ਨਹੀਂ ਕਰਨ ਦਿਤੀ ਜਾਵੇਗੀ ਅਤੇ ਉਸ ਨੂੰ ਇਕਮੁਸ਼ਤ ਮੰਡੀਆਂ ਵਿਚੋਂ ਇਸ ਨੂੰ ਚੁਕਵਾਉਣਾ ਪਵੇਗਾ।ਇਸ ਸਬੰਧੀ ਮੰਡੀ ਬੋਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੰਡੀ ਬੋਰਡ ਵਲੋਂ ਅਪਣੇ ਖ਼ਰੀਦ ਕੇਂਦਰਾਂ ਵਿਚ ਸਾਫ਼ ਸਫ਼ਾਈ ਦਾ ਪੱਧਰ ਉੱਚਾ ਚੁੱਕਣ ਅਤੇ ਪ੍ਰਦੂਸ਼ਨ ਨੂੰ ਘਟਾਉਣ ਦੇ ਮਕਸਦ ਨਾਲ ਉਪਰੋਕਤ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ ਤਾਂ ਜੋ ਮੰਡੀਆਂ ਵਿਚ ਪ੍ਰਦੂਸ਼ਣ ਦਾ ਪੱਧਰ ਘੱਟ ਸਕੇ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement