
ਮੋਹਾਲੀ: ਵੀਰਵਾਰ ਨੂੰ ਏਅਰਪੋਰਟ ਰੋਡ 'ਤੇ ਜਾ ਰਹੇ ਇਕ ਰਾਹਗੀਰ ਨੇ ਪੁਲਿਸ ਕਟਰੋਲ ਰੂਮ 'ਤੇ ਕਾਲ ਕੀਤੀ ਤੇ ਕਿਹਾ ਕਿ ਇਕ ਲੜਕੀ ਨੂੰ ਕੁੱਝ ਵਿਅਕਤੀ ਕਾਰ ਵਿਚ ਅਗਵਾ ਕਰਕੇ ਲਿਜਾ ਰਹੇ ਹਨ। ਜਿਵੇਂ ਹੀ ਇਹ ਕਾਲ ਪੁਲਿਸ ਕੰਟਰੋਲ ਰੂਮ 'ਤੇ ਗਈ ਤਾਂ ਪੂਰੇ ਪੁਲਿਸ ਵਿਭਾਗ ਵਿਚ ਭਾਜੜ ਮਚ ਗਈ ਤੇ ਉਸ ਕਾਰ ਚਾਲਕ ਨੂੰ ਥੋੜ੍ਹੀ ਹੀ ਦੂਰੀ 'ਤੇ ਪੁਲਿਸ ਨੇ ਫੜ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ ਪਰ ਉਥੇ ਲੜਕੀ ਨੇ ਕਿਡਨੈਪਿੰਗ ਦੀ ਗੱਲ ਝੂਠ ਦੱਸੀ।
ਇਸ ਤੋਂ ਬਾਅਦ ਪੁਲਿਸ ਨੇ ਅਗਲੀ ਕਰਵਾਈ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ। ਜਿਵੇਂ ਹੀ ਪੁਲਿਸ ਨੇ ਕਿਡਨੈਪਿੰਗ ਦੀ ਕਾਲ ਤੋਂ ਬਾਅਦ ਕਾਰ ਰੋਕੀ ਤਾਂ ਉਸ ਦੇ ਅੰਦਰ ਇਕ ਲੜਕਾ ਤੇ ਲੜਕੀ ਬੈਠੇ ਸਨ। ਮੌਕੇ 'ਤੇ ਮੌਜੂਦ ਪੁਲਿਸ ਨੇ ਲੜਕੀ ਨੂੰ ਪੁੱਛਿਆ ਕਿ ਇਹ ਲੜਕਾ ਕੀ ਉਸ ਨੂੰ ਅਗਵਾ ਕਰਕੇ ਲਿਜਾ ਰਿਹਾ ਹੈ ਤਾਂ ਲੜਕੀ ਨੇ ਇਨਕਾਰ ਕਰ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ।
ਪੁਲਿਸ ਦੇ ਸਾਹਮਣੇ ਮੁੱਕਰੀ
ਪੁਲਿਸ ਨੇ ਕਿਡਨੈਪਿੰਗ ਦੀ ਕਾਲ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਕੁੱਝ ਕੁ ਦੂਰੀ 'ਤੇ ਕਾਰ ਰੋਕੀ ਤਾਂ ਉਸ ਦੇ ਅੰਦਰ ਇਕ ਲੜਕਾ ਅਤੇ ਲੜਕੀ ਬੈਠੇ ਸਨ। ਜਦੋਂ ਪੁਲਿਸ ਨੇ ਲੜਕੀ ਤੋਂ ਪੁੱਛਿਆ ਕਿ ਕੀ ਇਹ ਲੜਕਾ ਉਸ ਨੂੰ ਅਗਵਾ ਕਰਕੇ ਲਿਜਾ ਰਿਹਾ ਹੈ ਤਾਂ ਲੜਕੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਪਰ ਜੋ ਕੰਟਰੋਲ ਰੂਮ 'ਤੇ ਕਾਲ ਚਲੀ ਗਈ, ਪੁਲਿਸ ਉਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਇਸ ਦੇ ਚੱਲਦਿਆਂ ਪੁਲਿਸ ਦੋਹਾਂ ਨੂੰ ਕਾਰ ਸਮੇਤ ਪੁਲਿਸ ਥਾਣੇ ਲੈ ਗਈ। ਜਿੱਥੇ ਦੋਹਾਂ ਦੇ ਬਿਆਨ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ।