ਨਾਨਾ ਪਾਟੇਕਰ ਹੋਏ ਹਰਿਮੰਦਰ ਸਾਹਿਬ ਨਤਮਸਤਕ
Published : Jan 15, 2018, 8:58 pm IST
Updated : Jan 15, 2018, 3:28 pm IST
SHARE ARTICLE

ਅੰਮ੍ਰਿਤਸਰ: ਬਾਲੀਵੁੱਡ ਫ਼ਿਲਮਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਚੁੱਕੇ ਨਾਨਾ ਪਾਟੇਕਰ ਅੱਜ ਆਪਣੀ ਪਤਨੀ ਤੇ ਕੁਝ ਦੋਸਤਾਂ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। 

ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਭਾਵੁਕ ਹੋਏ ਨਾਨਾ ਪਾਟੇਕਰ ਨੇ ਕਿਹਾ ਕਿ ਉਹ ਖੁਸ਼ ਕਿਸਮਤ ਹਨ ਜੋ ਆਪਣੀ ਮੌਤ ਤੋਂ ਪਹਿਲਾਂ ਇੱਥੇ ਦਰਸ਼ਨ ਕਰਨ ਲਈ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਨੇ ਇੱਥੇ ਆਉਣ ਬਾਰੇ ਸੋਚਿਆ ਪਰ ਸਮਾਂ ਨਹੀਂ ਮਿਲਦਾ ਸੀ।


ਅੱਜ ਉਨ੍ਹਾਂ ਦੇ ਛੋਟੇ ਭਰਾ ਦੀ ਬਦੌਲਤ ਉਹ ਇੱਥੇ ਪਹੁੰਚੇ ਹਨ।ਨਾਨਾ ਪਾਟੇਕਰ ਨੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਸ੍ਰੀ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਲੰਗਰ ਦੀ ਸੇਵਾ ਕੀਤੀ ਤੇ ਜੂਠੇ ਬਰਤਨ ਵੀ ਸਾਫ ਕੀਤੇ।

ਨਾਨਾ ਪਾਟੇਕਰ ਦਾ ਕਹਿਣਾ ਹੈ ਕਿ ਇੱਥੇ ਆ ਕੇ ਉਨ੍ਹਾਂ ਦੇ ਮਨ ਨੂੰ ਅਜੀਬ ਜਿਹਾ ਸਕੂਨ ਮਿਲਿਆ ਹੈ ਜੋ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਹੋਰ ਕਿਤੇ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਫੀ ਠੰਢ ਹੈ ਪਰ ਜਦੋਂ ਅਸੀਂ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਠੰਢ ਜਾਂ ਸਰਦੀ ਦਾ ਵੀ ਅਹਿਸਾਸ ਨਹੀਂ ਹੁੰਦਾ।

ਨਾਨਾ ਪਾਟੇਕਰ ਆਪਣੀ ਪਤਨੀ, ਭਰਾ ਤੇ ਬੀ.ਐਸ.ਐਫ ਦੇ ਆਈ.ਜੀ ਮੁਕੁਲ ਗੋਇਲ ਸਮੇਤ ਮੱਥਾ ਟੇਕਣ ਲਈ ਆਏ। ਨਾਨਾ ਪਾਟੇਕਰ ਕੱਲ੍ਹ ਦੁਪਿਹਰ ਨੂੰ ਅੰਮ੍ਰਿਤਸਰ ਪੁੱਜੇ ਸਨ ਤੇ ਉਨ੍ਹਾਂ ਕੱਲ੍ਹ ਅਟਾਰੀ ਸਰਹੱਦ ‘ਤੇ ਹੋਣ ਵਾਲੀ ਪਰੇਡ ਦਾ ਵੀ ਆਨੰਦ ਮਾਣਿਆ ਸੀ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement