ਪੰਜਾਬ ਦੀਅਾਂ ਪਸ਼ੂ ਮੰਡੀਆਂ 'ਚ ਕਿਸੇ ਵੀ ਪਸ਼ੂ ਦੀ ਖਰੀਦ ਤੇ 4 ਫੀਸਦੀ ਫੀਸ ਲੈਣ ਦਾ ਨਿਯਮ ਸਰਕਾਰ ਵਲੋਂ ਬਣਾਇਆ ਹੋਇਆ ਹੈ, ਪਰ ਖੰਨਾ ਪਸ਼ੂ ਮੰਡੀ ਵਿਚ ਕਈ ਸਾਲਾਂ ਤੋਂ ਠੇਕੇਦਾਰਾਂ ਵਲੋਂ ਜਬਰਦਸਤੀ ਆਪਣਾ ਹੀ ਕਾਨੂੰਨ ਬਣਾ ਕੇ ਕਿਸਾਨਾਂ ਤੇ ਵਪਾਰੀਅਾਂ ਦੀ ਲੁੱਟ ਕੀਤੀ ਜਾ ਰਹੀ ਸੀ।
ਠੇਕੇਦਾਰ ਹਰ ਪਸ਼ੂ ਦੀ ਖਰੀਦ ਤੇ ਉਕਾ ਬੁਕਾ ਦੋ ਹਜਾਰ ਰੁਪਏ ਲੈ ਰਹੇ ਸੀ ਅਤੇ 10 ਰੁਪਏ ਵਾਲੀ ਪਰਚੀ ਦੀ ਥਾਂ ਵੀ 20 ਤੋਂ 40 ਰੁਪਏ ਦੀ ਪਰਚੀ ਕੱਟੀ ਜਾ ਰਹੀ ਸੀ, ਜਿਸਨੂੰ ਯੂਥ ਕਾਂਗਰਸ ਵਲੋਂ ਬੇਨਕਾਬ ਕਰਕੇ ਕਿਸਾਨਾਂ ਨੂੰ ਰਾਹਤ ਦਿਵਾਉਣ ਦਾ ਕੰਮ ਕੀਤਾ ਗਿਆ ਹੈ, ਯੂਥ ਕਾਂਗਰਸ ਵਲੋਂ ਮਂਡੀ ਵਿਚੋਂ ਫਰਜੀ ਪਰਚੀਅਾਂ ਵੀ ਬਰਾਮਦ ਕੀਤੀਅਾਂ ਗਈਅਾਂ।
1 ਖੰਨਾ ਮੰਡੀ ਕਈ ਸਾਲਾਂ ਤੋਂ ਅਲੌੜ ਵਿਖੇ ਲਗ ਰਹੀ ਹੈ, ਇਸ ਮੰਡੀ ਵਿਚ ਹੋ ਰਹੀ ਲੁੱਟ ਪਹਿਲਾਂ ਵੀ ਉਜਾਗਰ ਹੋਈ ਸੀ ਪਰੰਤੂ ਇਸਦਾ ਪਕਾ ਹੱਲ ਨਹੀਂ ਹੋ ਸਕਿਆ ਸੀ।
ਹੁਣ ਕਾਂਗਰਸ ਦੀ ਸਰਕਾਰ ਵਿਚ ਇਹ ਸਭ ਕੁਝ ਹੋਣ ਦਾ ਪਤਾ ਜਦੋਂ ਯੂਥ ਕਾਂਗਰਸ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ ਨੂੰ ਲੱਗਿਆ ਤਾਂ ਉਹ ਆਪਣੀ ਟੀਮ ਸਮੇਤ ਮੰਡੀ ਪਹੁੰਚ ਗਏ ਅਤੇ ਸਾਰਾ ਕਾਰਨਾਮਾ ਜਗਜਾਹਿਰ ਕੀਤਾ, ਕਿਸੇ ਵੀ ਤਰਾਂ ਦੀ ਘਟਨਾ ਰੋਕਣ ਲਈ ਡੀ ਅੈਸ ਪੀ ਜਗਵਿੰਦਰ ਸਿੰਘ ਚੀਮਾ ਅਤੇ ਨਾਇਬ ਤਹਿਸੀਲਦਾਰ ਰਣਜੀਤ ਸਿਂਘ ਵੀ ਮੌਕੇ ਤੇ ਆ ਗਏ ਸੀ, ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦਾ ਇਹ ਕਦਮ ਲੁੱਟ ਨੂੰ ਕਦੋਂ ਅਤੇ ਕਿਥੇ ਤੱਕ ਰੋਕਣ ਵਿਚ ਸਫਲ ਸਾਬਤ ਹੁੰਦਾ ਹੈ।
end-of