ਪੁਰਾਣੀ ਅਤੇ 'ਦੇਸੀ ਲੁੱਕ' ਪਸੰਦ ਆ ਰਹੀ ਹੈ ਪੰਜਾਬੀਆਂ ਨੂੰ
Published : Nov 29, 2017, 8:40 pm IST
Updated : Nov 29, 2017, 3:10 pm IST
SHARE ARTICLE

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੇਕਰ ਬੀਤੇ ਕੁਝ ਸਮੇਂ 'ਤੇ ਝਾਤ ਮਾਰੀਏ ਤਾਂ ਇਹ ਗੱਲ ਸਮਝ ਆ ਜਾਵੇਗੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੁਰਾਣੇ ਪੰਜਾਬੀ ਪਹਿਰਾਵੇ ਦੀ। ਚਾਹੇ ਫ਼ਿਲਮਾਂ ਦੀ ਗੱਲ ਹੋਵੇ, ਚਾਹੇ ਗੀਤਾਂ ਦੀ ਅਤੇ ਚਾਹੇ ਸਾਡਾ ਰੋਜ਼ਾਨਾ ਦਾ ਮਾਹੌਲ, ਪੁਰਾਤਨ ਦਿੱਖ ਅੱਜ ਮੁਡ਼ ਤੋਂ ਸੁਰਜੀਤ ਹੋ ਰਹੀ ਹੈ। ਪੱਗਾਂ ਬੰਨ੍ਹਣ ਦੇ ਅੰਦਾਜ਼, ਕੱਪਡ਼ਿਆਂ, ਜੁੱਤੀਆਂ ਦੀ ਚੋਣ, ਹਰ ਚੀਜ਼ ਵਿੱਚ ਪੁਰਾਣੀ ਦਿੱਖ ਮੁਡ਼ ਤੋਂ ਰੁਝਾਨ ਵਿੱਚ ਹੈ।  

ਪਹਿਲਾਂ ਗੱਲ ਕਰਦੇ ਹਾਂ ਫ਼ਿਲਮਾਂ ਦੀ। ਅਮਰਿੰਦਰ ਗਿੱਲ ਦੀ ਅੰਗਰੇਜ਼ ਅਤੇ ਲਾਹੌਰੀਏ, ਐਮੀ ਵਿਰਕ ਦੀ ਨਿੱਕਾ ਜ਼ੈਲਦਾਰ 2 ਅਤੇ ਬੰਬੂਕਾਟ, ਤਰਸੇਮ ਜੱਸਡ਼ ਦੀ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਅਤੇ ਗਿੱਪੀ ਗਰੇਵਾਲ ਦੀ ਮੰਜੇ ਬਿਸਤਰੇ। ਇਹਨਾਂ ਸਾਰੀਆਂ ਫ਼ਿਲਮਾਂ ਵਿੱਚ ਪੰਜਾਬ ਦੇ ਬੀਤੇ ਦੌਰ ਦੀ ਝਲਕ ਦੇਖਣ ਨੂੰ ਮਿਲੀ। ਅੰਗਰੇਜ਼ ਅਤੇ ਬੰਬੂਕਾਟ ਜਿੱਥੇ ਅੱਜ ਤੋਂ 70-80 ਜਾਂ 100 ਸਾਲ ਪਹਿਲਾਂ ਦੇ ਪੰਜਾਬ ਦਾ ਮਾਹੌਲ ਸਿਰਜਿਆ ਗਿਆ ਸੀ ਉੱਥੇ ਹੀ ਮੰਜੇ ਬਿਸਤਰੇ ਵਿੱਚ 30-35 ਸਾਲ ਪਹਿਲਾਂ ਦਾ ਪੰਜਾਬੀ ਰਹਿਣ-ਸਹਿਣ ਦਿਖਾਇਆ ਗਿਆ ਸੀ। ਲਾਹੌਰੀਏ ਅਤੇ ਸਰਦਾਰ ਮੁਹੰਮਦ ਦੀਆਂ ਕਹਾਣੀਆਂ ਆਜ਼ਾਦੀ ਦੇ ਦਹਾਕੇ ਨਾਲ ਜੁਡ਼ੀਆਂ ਹੋਈਆਂ ਸੀ।
ਨੌਜਵਾਨ ਪੀਡ਼੍ਹੀ ਅੱਜ ਇਹਨਾਂ ਫ਼ਿਲਮਾਂ ਵਿੱਚ ਪੁਰਾਣੇ ਸਮਿਆਂ ਵਾਂਗ ਹੀ ਵੱਟਾਂ ਵਾਲੀਆਂ, ਪਟਿਆਲਾ ਸ਼ਾਹੀ ਪੱਗਾਂ ਅਤੇ ਕੱਪਡ਼ੇ ਪਹਿਨੀ ਦਿਖਾਈ ਦਿੰਦੀ ਹੈ। ਵੱਟਾਂ ਵਾਲੀਆਂ ਪੱਗਾਂ ਦੇ ਨਾਲ ਹਲਕੀ ਉੱਚੀ ਪੈਂਟ ਅਸੀਂ ਬਲੈਕ ਐਂਡ ਵ੍ਹਾਈਟ ਫ਼ਿਲਮਾਂ ਵਿੱਚ ਦੇਖਦੇ ਸੀ ਅਤੇ ਅੱਜ ਇਹੀ ਸਟਾਈਲ ਸਭ ਤੋਂ ਮਸ਼ਹੂਰ ਹੋ ਰਿਹਾ ਹੈ।

 
ਪੰਜਾਬੀ ਸੰਗੀਤ ਉਦਯੋਗ ਵਿੱਚ ਵੀ ਇਹੀ ਮਾਹੌਲ ਬਣਿਆ ਹੋਇਆ ਹੈ। ਗਾਇਕ ਅਤੇ ਮਾਡਲ ਵੱਟਾਂ ਵਾਲੀਆਂ ਪੱਗਾਂ ਬੰਨ੍ਹ ਰਹੇ ਹਨ ਅਤੇ ਵੀਡੀਓ ਫਿਲਮਾਂਕਣ ਵਿੱਚ ਵੀ ਪੁਰਾਤਨ ਪਹਿਰਾਵੇ ਅਤੇ ਦਿੱਖ ਦੀ ਬਹੁਤਾਤ ਹੋ ਰਹੀ ਹੈ। ਦਿਲਜੀਤ ਦਾ ਗੀਤ 'ਐਲ ਸੁਐਨੋ' ਦਾ ਵੀਡੀਓ ਇਸੇ ਦੀ ਇੱਕ ਵੱਡੀ ਉਦਾਹਰਣ ਹੈ। ਪੱਗ, ਕੋਟ ਪੈਂਟ, ਦਾਡ਼੍ਹੀ, ਕੁੱਲ ਮਿਲਾ ਕੇ ਦਿਲਜੀਤ ਦੀ ਦਿੱਖ ਅਤੇ ਵੀਡੀਓ ਦਾ ਫਿਲਮਾਂਕਣ ਤਕਰੀਬਨ 100 ਸਾਲ ਪਹਿਲਾਂ ਦਾ ਨਜ਼ਾਰਾ ਪੇਸ਼ ਕਰਦਾ ਹੈ। ਕੁਲਵਿੰਦਰ ਬਿੱਲੇ ਦਾ ਸੁੱਚਾ ਸੂਰਮਾ ਅਤੇ ਜੈਸਮੀਨ ਸੈਂਡਲਸ ਦੇ ਗੀਤ ਪੰਜਾਬਣ ਮੁਟਿਆਰਾਂ ਗੀਤ ਦਾ ਫਿਲਮਾਂਕਣ ਵੀ ਇਸੇ ਲਡ਼ੀ ਦੀਆਂ ਦੋ ਹੋਰ ਉਦਾਹਰਨਾਂ ਹਨ। 



ਦਿਲਚਸਪ ਗੱਲ ਇਹ ਹੈ ਕਿ ਇਹ ਦਿੱਖ ਵੀ ਦੁਬਾਰਾ ਤੋਂ ਨੌਜਵਾਨਾਂ ਨੂੰ ਆਕਰਸ਼ਿਤ ਕਰਨ 'ਚ ਸਫਲ ਰਹੀ ਹੈ ਅਤੇ ਅਜਿਹੇ ਵਿਸ਼ਿਆਂ 'ਤੇ ਆਧਾਰਿਤ ਫ਼ਿਲਮਾਂ ਅਤੇ ਗੀਤ ਵੀ ਸੁਪਰਹਿੱਟ ਰਹੇ ਹਨ। ਬੀਤੇ ਸਮੇਂ ਦੇ ਪੰਜਾਬੀ ਵਿਰਸੇ ਦੀ ਝਲਕ ਦਿਖਾਉਂਦੇ ਵੱਡੇ ਬਜਟ ਦੇ ਥੀਮ ਵਿਆਹ ਵੀ ਅਕਸਰ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ। ਪ੍ਰੀ-ਵੈਡਿੰਗ ਸ਼ੂਟ ਦੌਰਾਨ ਵੀ ਜੋਡ਼ਿਆਂ ਦੀ ਪਹਿਲ ਪੰਜਾਬੀ ਸੱਭਿਆਚਾਰਕ ਪਹਿਰਾਵੇ ਅਤੇ ਰਹਿਣ-ਸਹਿਣ ਵੱਲ ਹੀ ਹੁੰਦੀ ਹੈ।
ਇੱਕ ਹਲਕਾ ਫੁਲਕਾ ਪੱਖ ਵੀ ਇੱਥੇ ਵਿਚਾਰਨ ਯੋਗ ਹੈ ਕਿ ਮਰਦਾਂ ਦੇ ਪਹਿਰਾਵੇ ਦੇ ਵਿਕਲਪ ਸੀਮਤ ਹੀ ਹਨ ਜਿਹਡ਼ੇ ਕੁਝ ਕੁ ਸਾਲਾਂ ਜਾਂ ਦਹਾਕੇ ਬਾਅਦ ਮੁਡ਼ ਚਲਣ ਵਿੱਚ ਆਉਂਦੇ ਹਨ ਜਿਸਦੇ ਮੁਕਾਬਲੇ ਔਰਤਾਂ ਦੇ ਪਹਿਰਾਵੇ ਦੇ ਵਿਕਲਪ ਹਮੇਸ਼ਾ ਹੀ ਵੱਧ ਰਹਿੰਦੇ ਹਨ।  


ਇਸ 'ਰੈਟਰੋ' ਦਿੱਖ ਦਾ ਸਭ ਤੋਂ ਵੱਡਾ ਅਸਰ ਜਿਹਡ਼ਾ ਦੇਖਣ ਨੂੰ ਮਿਲਿਆ ਹੈ ਉਹ ਇਹ ਹੈ ਕਿ ਅੱਜ ਮੋਨੇ ਮੁੰਡੇ ਵੀ ਵੱਟਾਂ ਵਾਲੀ ਅਤੇ ਪਟਿਆਲਾ ਸ਼ਾਹੀ ਪੱਗ ਬੰਨ੍ਹਣ ਵਿੱਚ ਮਾਣ ਮਹਿਸੂਸ ਕਰਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਗਾਇਕ ਅਤੇ ਗੀਤਕਾਰ ਪੁਰਾਣੇ ਫੈਸ਼ਨ ਵਾਂਗ ਆਪਣੇ ਗੀਤਾਂ ਵਿੱਚ ਹਥਿਆਰ, ਅਸ਼ਲੀਲਤਾ ਅਤੇ ਨਸ਼ਿਆਂ ਦਾ ਗੁਣਗਾਣ ਛੱਡ ਪੁਰਾਣੇ ਸਮੇਂ ਦੇ ਗੀਤਾਂ ਵਾਲੀ ਸਾਦਗੀ ਅਤੇ ਰਸ ਲੈ ਆਉਣ। ਅਜਿਹਾ ਕਰਕੇ ਮਾਂ-ਬੋਲੀ ਦੇ ਸੇਵਾਦਾਰ ਹੋਣ ਦਾ ਦਾਅਵਾ ਕਰਨ ਵਾਲੇ ਕਲਾਕਾਰ ਯਕੀਨਣ ਹੀ ਮਾਂ-ਬੋਲੀ ਅਤੇ ਸੱਭਿਆਚਾਰ ਦੀ ਮਿਸਾਲਦਾਇਕ ਸੇਵਾ ਕਰਨਗੇ।

SHARE ARTICLE
Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement