
ਪਾਨੀਪਤ: ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ 20 ਸਾਲ ਦੀ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਕਰੀਬੀ ਪਵਨ ਇੰਸਾਂ ਨੂੰ ਹਰਿਆਣਾ ਪੁਲਿਸ ਐਸਆਈਟੀ ਨੇ ਗ੍ਰਿਫਤਾਰ ਕਰ ਲਿਆ ਹੈ। ਸੋਮਵਾਰ ਨੂੰ ਐਸਆਈਟੀ ਨੇ ਪਵਨ ਇੰਸਾਂ ਨੂੰ ਪੰਜਾਬ ਦੇ ਲਾਲੜੂ ਤੋਂ ਫੜਿਆ ਹੈ। ਉਸਨੇ ਨੇ ਦਾੜੀ ਵਧਾਈ ਹੋਈ ਸੀ। ਹਰਿਆਣਾ ਪੁਲਿਸ ਨੇ ਉਸਨੂੰ ਮੋਸਟ ਵਾਂਟੇਡ ਦੀ ਸੂਚੀ ਵਿੱਚ ਪਾਇਆ ਹੋਇਆ ਸੀ। ਉਸਦਾ ਇੱਕ ਹੋਰ ਸਾਥੀ ਆਦਿਤਿਆ ਇੰਸਾਂ ਹਾਲੇ ਵੀ ਫਰਾਰ ਹੈ।
ਇਸ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ 1 ਸਤੰਬਰ ਨੂੰ ਹਨੀਪ੍ਰੀਤ, ਦੋ ਪ੍ਰਮੁੱਖ ਸਾਥੀ ਆਦਿਤਿਆ ਇੰਸਾ ਅਤੇ ਪਵਨ ਇੰਸਾ ਦੇ ਖਿਲਾਫ ਲੁਕਆਉਟ ਨੋਟਿਸ ਜਾਰੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗੁਰਮੀਤ ਰਾਮ ਰਹੀਮ ਨਾਲ ਜੁੜੇ ਕਈ ਰਾਜ ਦਾ ਖੁਲਾਸਾ ਪਵਨ ਇੰਸਾ ਤੋਂ ਕਰਵਾ ਸਕਦੀ ਹੈ।
ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਆਪਣੀ ਸਾਧਵੀ ਦੇ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਪੰਚਕੂਲਾ ਸਮੇਤ ਰਾਜ ਦੇ ਕਈ ਹਿੱਸਿਆਂ ਵਿੱਚ ਭਿਆਨਕ ਹਿੰਸਾ ਫੈਲਾਈ ਸੀ। ਜਿਸਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਈ ਲੋਕਾਂ ਦੇ ਖਿਲਾਫ ਕਾਰਵਾਈ ਹੋਈ ਹੈ।
25 ਅਗਸਤ ਤੋਂ ਹੀ ਫਰਾਰ ਸੀ ਪਵਨ ਇੰਸਾਂ
- 25 ਅਗਸਤ ਨੂੰ ਪੰਚਕੂਲਾ ਵਿੱਚ ਕੋਰਟ ਦੁਆਰਾ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਭੜਕੀ ਹਿੰਸਾ ਦੇ ਬਾਅਦ ਹੀ ਪਵਨ ਇੰਸਾਂ, ਆਦਿਤਿਆ ਇੰਸਾਂ ਅਤੇ ਹਨੀਪ੍ਰੀਤ ਫਰਾਰ ਸਨ।
- ਹਨੀਪ੍ਰੀਤ ਨੂੰ ਤਾਂ ਕੁੱਝ ਦਿਨ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹੁਣ ਪਵਨ ਇੰਸਾਂ ਨੂੰ ਵੀ ਫੜਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।