
ਬਠਿੰਡਾ,
12 ਸਤੰਬਰ (ਦੀਪਕ ਸ਼ਰਮਾ): ਸੁਭਾਸ਼ ਚੰਦਰ ਬੋਸ ਨੇ ਨਹੀਂ ਸਗੋਂ ਇਕ ਪੰਜਾਬੀ ਨੇ ਕੀਤੀ ਸੀ
ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਪਰ ਸਮੇਂ ਦੀਆਂ ਸਰਕਾਰਾਂ ਨੇ ਉਸ ਪੰਜਾਬੀ ਦੀ ਕੁਰਬਾਨੀ ਦਾ
ਕੋਈ ਮੁੱਲ ਨਹੀਂ ਪਾਇਆ ਤੇ ਉਸ ਸ਼ਹੀਦ ਨੂੰ ਹਾਲੇ ਤਕ ਸੁਤੰਤਰਤਾ ਸੈਨਾਨੀ ਦਾ ਦਰਜਾ ਵੀ
ਨਸੀਬ ਨਹੀਂ ਹੋਇਆ ਜਿਸ ਕਾਰਨ ਉਸ ਸੈਨਾਨੀ ਦਾ ਪਰਵਾਰ ਜ਼ਿਲ੍ਹੇ ਦੇ ਇਕ ਪਿੰਡ ਵਿਚ
ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਸ ਸ਼ਹੀਦ ਦੇ ਪਰਵਾਰ ਨੇ ਸਰਕਾਰ ਤੋਂ ਮੰਗ
ਕੀਤੀ ਹੈ ਕਿ ਦੇਸ਼ ਲਈ ਅਪਣੀ ਜ਼ਿੰਦਗੀ ਵਾਰਨ ਵਾਲੇ ਨੂੰ ਜਲਦੀ ਤੋਂ ਜਲਦੀ ਸੁਤੰਤਰਤਾ
ਸੈਨਾਨੀ ਦਾ ਦਰਜਾ ਦਿਤਾ ਜਾਵੇ ਤੇ ਇਕ ਸੈਨਿਕ ਦੇ ਪਰਵਾਰ ਨੂੰ ਮਿਲਣ ਵਾਲੀਆਂ ਸਹੂਲਤਾਂ ਉਸ
ਦੇ ਪਰਵਾਰ ਨੂੰ ਮੁਹਈਆ ਕਰਵਾਈਆਂ ਜਾਣ।
ਸਥਾਨਕ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨੂੰ
ਜਾਣਕਾਰੀ ਦਿੰਦੇ ਹਏ ਲਖਵਿੰਦਰ ਸਿੰਘ ਨੇ ਦਸਿਆ ਉਸ ਦਾ ਪੜਦਾਦਾ ਪ੍ਰੀਤਮ ਸਿੰਘ ਢਿੱਲੋਂ
ਲਾਹੌਰ ਜ਼ਿਲ੍ਹੇ ਵਿਚ ਪੈਂਦੇ ਥਾਣਾ ਲਾਇਲਪੁਰ ਦੇ ਪਿੰਡ ਨਾਗੋ ਕੀ ਸਰਲੀ ਦੇ ਵਸਨੀਕ ਸਨ।
ਜਿਹੜੇ ਬਾਅਦ ਵਿਚ ਜਾਪਾਨ ਜਾ ਕੇ ਰਹਿਣ ਲੱਗ ਪਏ ਤੇ 18 ਜਨਵਰੀ 1942 ਨੂੰ ਉਨ੍ਹਾਂ ਨੇ
ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇੰਡੀਅਨ ਇੰਡੀਪੈਨਡਸ ਲੀਗ ਦੀ ਸਥਾਪਨਾ
ਕੀਤੀ ਸੀ ਤੇ ਉਸ ਸਮੇਂ ਦੇ ਬ੍ਰਿਟਿਸ਼ ਫ਼ੌਜ ਦੇ ਕੈਪਟਨ ਜਿਨ੍ਹਾਂ ਨੇ ਅੰਗਰੇਜ਼ੀ ਫ਼ੌਜ ਨਾਲ
ਬਗ਼ਾਵਤ ਕੀਤੀ ਸੀ, ਨਾਲ ਮਿਲ ਕੇ ਇੰਡੀਅਨ ਇੰਡੀਪੈਨਡਸ ਲੀਗ ਨੂੰ ਆਜ਼ਾਦ ਹਿੰਦ ਫ਼ੌਜ ਵਿਚ ਬਦਲ
ਦਿਤਾ ਸੀ ਅਤੇ ਉਸ ਸਮੇਂ ਜਾਪਾਨ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਆਜ਼ਾਦ ਹਿੰਦ ਫ਼ੌਜ ਦੇ
ਝੰਡੇ ਥੱਲੇ ਇਕੱਠੇ ਕਰ ਕੇ ਅੰਗਰੇਜ਼ੀ ਹਕੂਮਤ ਵਿਰੁਧ ਜੰਗ ਦਾ ਐਲਾਨ ਕੀਤਾ ਸੀ। ਇਸ ਤੋਂ
ਬਾਅਦ 24 ਮਾਰਚ 1942 ਨੂੰ ਜਾਪਾਨ ਦੇ ਸ਼ਹਿਰ ਟੋਕੀਉ ਵਿਖੇ ਇਕ ਜਹਾਜ਼ ਹਾਦਸੇ ਵਿਚ ਪ੍ਰੀਤਮ
ਸਿੰਘ ਢਿੱਲੋ ਦੀ ਮੌਤ ਹੋ ਗਈ ਸੀ, ਉਨ੍ਹਾਂ ਦੀ ਮੌਤ ਤੋਂ ਬਾਅਦ 9 ਸਤੰਬਰ (ਬਾਕੀ ਸਫ਼ਾ
10 'ਤੇ)
1943 ਨੂੰ ਸੁਭਾਸ਼ ਚੰਦਰ ਬੋਸ ਨੂੰ ਆਜ਼ਾਦ ਹਿੰਦ ਫ਼ੌਜ ਦੀ ਵਾਂਗਡੋਰ ਅਪਣੇ ਹੱਥਾਂ ਵਿਚ ਸੰਭਾਲ ਲਈ ਸੀ।
ਲਖਵਿੰਦਰ
ਸਿੰਘ ਦੇ ਦਸਣ ਅਨੁਸਾਰ ਉਸ ਦੇ ਪੜਦਾਦੇ ਦੀ ਕੁਰਬਾਨੀ ਨੂੰ ਨਾ ਤਾਂ ਉਸ ਸਮੇਂ ਦੀ ਸਰਕਾਰ
ਨੇ ਗੋਲਿਆ ਅਤੇ ਨਾ ਹੀ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਹਕੂਮਤ ਕਰਨ ਵਾਲੀ ਕਿਸੇ ਵੀ ਰਾਜਨੀਤਕ
ਪਾਰਟੀ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ। ਇਥੋਂ ਤਕ ਕਿ ਕਿਸੇ ਵੀ ਸਰਕਾਰ ਨੇ
ਉਨ੍ਹਾਂ ਦੀ ਕੁਰਬਾਨੀ ਦੇ ਬਦਲੇ ਇਕ ਤਾਮ ਪੱਤਰ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਜਿਸ
ਕਾਰਨ ਉਨ੍ਹਾਂ ਦਾ ਪਰਵਾਰ ਅਪਣੇ ਬਜ਼ੁਰਗ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਦਾ ਸਹੀ ਮੁਲ
ਪਾਉਣ ਲਈ ਸਮੇਂ ਦੀਆਂ ਸਰਕਾਰਾਂ ਨਾਲ ਲੜਾਈ ਲੜਦਾ ਆ ਰਿਹਾ ਹੈ, ਇਸ ਲਈ ਇਸ ਪਰਵਾਰ ਦੀ ਇਕੋ
ਇਕ ਮੰਗ ਹੈ ਕਿ ਪ੍ਰੀਤਮ ਸਿੰਘ ਢਿੱਲੋ ਨੂੰ ਸ਼ਹੀਦ ਸੈਨਿਕ ਦਾ ਦਰਜਾ ਦਿਤਾ ਜਾਵੇ ਅਤੇ
ਉਨ੍ਹਾਂ ਦੇ ਪਰਵਾਰ ਨੂੰ ਬਣਦੀਆਂ ਸਹੂਲਤਾਂ ਦਿਤੀਆਂ ਜਾਣ।