
ਰੂਪਨਗਰ, 2 ਸਤੰਬਰ (ਸਮਸ਼ੇਰ
ਬੱਗਾ) : ਪਿਛਲੇ ਦਿਨ ਤੋਂ ਪੈ ਰਹੀ ਬਾਰਸ਼ ਦੀ ਓਟ ਸਹਾਰੇ ਲੈਂਦੇ ਹੋਏ ਚੋਰਾਂ ਵਲੋਂ
ਨਾਲਾਗੜ੍ਹ ਦੇ ਚੋਕੀਵਾਲ ਵਿਖੇ ਇਕ ਐਚ.ਡੀ.ਐਫ਼.ਸੀ ਦੇ ਏ.ਟੀ.ਅਮ ਨੂੰ ਲੁਟਣ ਦੀ ਕੋਸ਼ਿਸ
ਕੀਤੀ ਜਾ ਰਹੀ ਸੀ। ਮੌਕੇ 'ਤੇ ਆਵਾਜ਼ ਸੁਣ ਕੇ ਉਥੋਂ ਦਾ ਚੌਕੀਦਾਰ ਪੁੱਜ ਗਿਆ ਜਿਸ ਨੇ
ਰੌਲਾ ਪਾਇਆ ਤਾਂ ਚੋਰਾਂ ਵਲੋਂ ਚੌਕੀਦਾਰ ਤੇ ਪਸਤੌਲ ਤਾਣ ਦਿਤਾ ਤੇ ਉਥੋਂ ਬਿਨਾਂ ਨੰਬਰ
ਵਾਲੀ ਕਾਰ ਵਿਚ ਫ਼ਰਾਰ ਹੋ ਗਏ ਜਿਸ ਦੀ ਸੂਚਨਾ (ਬਾਕੀ ਸਫ਼ਾ 11 'ਤੇ)
ਨਾਲਾਗੜ੍ਹ
ਪੁਲਿਸ ਨੂੰ ਲੱਗੀ ਤੇ ਪੁਲਿਸ ਨੇ ਇਲਾਕੇ ਵਿਚ ਨਾਕਾਬੰਦੀ ਕਰ ਦਿਤੀ ਸੀ ਜਿਸ 'ਤੇ ਇਨ੍ਹਾਂ
ਚੋਰਾਂ ਵਲੋਂ ਪੰਜਾਬ ਹਿਮਾਚਲ ਸਰਹੱਦ ਤੇ ਢੇਰਵਾਲ ਵਿਖੇ ਪੁਲਿਸ ਵਲੋਂ ਲਗਾਏ ਨਾਕੇ ਨੂੰ
ਤੋੜ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ 'ਤੇ ਫ਼ਾਇਰਿੰਗ ਕੀਤੀ ਜਿਸ 'ਤੇ ਪੁਲਿਸ ਨੇ
ਵੀ ਜਵਾਬੀ ਫ਼ਾਇਰਿੰਗ ਕੀਤੀ ਜਿਸ ਵਿਚ ਇਕ ਚੋਰ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਜਿਸ ਨੂੰ
ਪੀ.ਜੀ.ਆਈ ਰੈਫ਼ਰ ਕਰ ਦਿਤਾ ਗਿਆ ਪਰ ਜਿਆਦਾ ਹਾਲਤ ਖ਼ਰਾਬ ਹੋਣ ਕਰ ਕੇ ਕੋਈ ਬਿਆਨ ਨਹੀਂ ਦੇ
ਸਕਿਆ। ਇਸ ਦੀ ਪਹਿਚਾਣ ਟੀਨੂ ਵਾਸੀ ਮੰਡੀ ਵਜੋਂ ਹੋਈ।
ਇਸ ਮੌਕੇ ਘਟਨਾ ਸਥਾਨ 'ਤੇ ਪੁੱਜੇ ਐਸ ਪੀ ਰਾਹੁਲ ਨਾਥ ਨੇ ਕਿਹਾ ਕਿ ਪੁਲਿਸ ਕਾਰਵਾਈ ਵਿਚ ਜੁਟ ਚੁਕੀ ਹੈ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।