
ਝਬਾਲ - ਤਰਨਤਾਰਨ ਅਧੀਨ ਪੈਂਦੇ ਪਿੰਡ ਹਰਬੰਸਪੁਰਾ ਨਜ਼ਦੀਕ 6-7 ਲੁਟੇਰਿਆ ਵੱਲੋਂ ਬੈਂਕ ਦੀ ਕੈਸ਼ ਵੈਨ ਤੋਂ ਲੁੱਟ ਦੀ ਕੋਸ਼ਿਸ਼ ਨੂੰ ਬੈਂਕ ਦੇ ਗਾਰਡ ਨੇ ਬਹਾਦਰੀ ਨਾਲ ਨਾਕਾਮ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਵਿਖੇ ਪੰਜਾਬ ਨੈਸ਼ਨਲ ਬੈਂਕ 'ਚ ਕੈਸ਼ ਦੇਣ ਆ ਰਹੀ ਕੈਸ਼ ਵੈਨ ਨੂੰ ਪਿੰਡ ਹਰਬੰਸਪੁਰਾ ਨੇੜੇ ਕਾਰ ਅਤੇ ਮੋਟਰਸਾਈਕਲ ਸਵਾਰ 6-7 ਲੁਟੇਰਿਆ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਰੰਤੂ ਬੈਂਕ ਦੇ ਗਾਰਡ ਨੇ ਲੁਟੇਰਿਆ ਵੱਲੋਂ ਚਲਾਈ ਗੋਲੀ ਦੇ ਜਵਾਬ ਵਿਚ ਆਪਣੀ ਰਾਈਫ਼ਲ ਨਾਲ ਗੋਲੀ ਚਲਾ ਕੇ ਲੁਟੇਰਿਆ ਨੂੰ ਉੱਥੋਂ ਭੱਜਣ ਲਈ ਮਜਬੂਰ ਕਰ ਦਿੱਤਾ।