
ਤਰਨਤਾਰਨ, 5 ਜੁਲਾਈ (ਬਲਦੇਵ ਸਿੰਘ ਪੰਨੂ): 1990 ਵਿਚ ਪਿੰਡ ਬਲੇਰ ਵਿਚ ਹਸਦੇ ਵਸਦੇ ਕਿਸਾਨ ਅਮਰ ਸਿੰਘ ਅਪਣੇ ਇਕਲੌਤੇ ਪਰਵਾਰ ਦਾ ਮੁਖੀ ਸੀ ਜਿਸ ਦਾ ਖਾੜਕੂਆਂ ਨੇ ਗੋਲੀਆਂ ਮਾਰ ਕੇ ਕਤਲ ਕਰ
ਤਰਨਤਾਰਨ, 5 ਜੁਲਾਈ (ਬਲਦੇਵ ਸਿੰਘ ਪੰਨੂ): 1990 ਵਿਚ ਪਿੰਡ ਬਲੇਰ ਵਿਚ ਹਸਦੇ ਵਸਦੇ ਕਿਸਾਨ ਅਮਰ ਸਿੰਘ ਅਪਣੇ ਇਕਲੌਤੇ ਪਰਵਾਰ ਦਾ ਮੁਖੀ ਸੀ ਜਿਸ ਦਾ ਖਾੜਕੂਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਇਹ ਸਾਰੀ ਵਾਰਦਾਤ ਉਸ ਦੇ ਲੜਕੇ ਸਾਹਿਬ ਸਿੰਘ ਅਤੇ ਲੜਕੀ ਕੁਲਦੀਪ ਕੌਰ ਦੇ ਅੱਖਾਂ ਸਾਹਮਣੇ ਹੋਣ ਕਰ ਕੇ ਇਹ ਦੋਵੇਂ ਉਸ ਵਕਤ ਤੋਂ ਪਾਗਲ ਹੋ ਗਏੇ ਹਨ। ਅੱਜ ਉਨ੍ਹਾਂ ਦੀ ਉਮਰ ਲਗਭਗ 28/30 ਸਾਲ ਦੀ ਹੋ ਗਈ ਹੈ ਅਤੇ ਹੁਣ ਤਕ ਉਨ੍ਹਾਂ ਦੋਹਾਂ ਦਾ ਪਾਲਣ ਪੋਸ਼ਣ ਵਿਧਵਾ ਮਾਂ ਵਲੋਂ ਬੜੀ ਮੁਸ਼ਕਲ ਨਾਲ ਕੀਤਾ ਜਾ ਰਿਹਾ ਹੈ।
ਲੜਕੇ ਸਾਹਿਬ ਸਿੰਘ ਅਤੇ ਲੜਕੀ ਕੁਲਦੀਪ ਕੌਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਰਖਿਆ ਜਾਂਦਾ ਹੈ। ਉਹ ਇਸ ਹੱਦ ਤਕ ਅਪਣੀ ਸੁਧ-ਬੁਧ ਖੋਹੀ ਬੈਠੇ ਹਨ ਕਿ ਕਈ ਵਾਰ ਇਹ ਜ਼ਬਰੀ ਸੰਗਲ ਖੋਲ੍ਹ ਕੇ ਪਿੰਡੋਂ ਭੱਜ ਜਾਂਦੇ ਹਨ ਅਤੇ ਉਨ੍ਹਾਂ ਦੀ ਬਜ਼ੁਰਗ ਮਾਂ ਰੋਂਦੀ ਵਿਲਕਦੀ ਭਾਲਦੀ ਫਿਰਦੀ ਰਹਿੰਦੀ ਹੈ। ਵਿਧਵਾ ਮਾਤਾ ਸਿਮਰਨਜੀਤ ਕੌਰ ਨੇ ਦਸਿਆ ਕਿ 1990 ਵਿਚ ਮੇਰੇ ਪਤੀ ਅਮਰ ਸਿੰਘ ਨੂੰ ਖਾੜਕੂਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਇਹ ਵਾਰਦਾਤ ਦੋਹਾਂ ਬੱਚਿਆਂ ਦੀਆਂ ਅੱਖਾਂ ਸਾਹਮਣੇ ਵਾਪਰੀ। ਉਸ ਸਮੇਂ ਤਂੋ ਬਾਅਦ ਇਹ ਦੋਹੇ ਸਦਮੇ ਵਿਚ ਆ ਗਏ। ਇਨ੍ਹਾਂ ਦੋਹਾਂ ਨੂੰ ਜ਼ਬਰੀ ਸੰਗਲਾਂ ਨਾਲ ਬੰਨ੍ਹ ਕੇ ਰਖਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਤਕ ਕਿਸੇ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਬੱਚਿਆਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦਾ ਤੋਹਫ਼ਾ ਦੇਵੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦਸਿਆ ਕਿ ਮੈਨੂੰ ਵੀ ਮੀਡੀਆ ਰਾਹੀਂ ਪਤਾ ਲੱਗਾ ਹੈ ਤੇ ਮੈਂ ਪੱਟੀ ਐਸ.ਡੀ.ਐਮ ਸੁਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀ ਡਿਊਟੀ ਲਗਾ ਦਿਤੀ ਹੈ ਕਿ ਛੇਤੀ ਹੀ ਇਨ੍ਹਾਂ ਦੇ ਪਿੰਡ ਜਾਣ ਅਤੇ ਇਨ੍ਹਾਂ ਦੋਹਾਂ ਬੱਚਿਆਂ ਦੀ ਰੀਪੋਰਟ ਪੇਸ਼ ਕਰਨ।