Canada News: ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 3 ਲੱਖ ਡਾਲਰ ਦਾ ਵਜ਼ੀਫ਼ਾ
Published : Apr 1, 2024, 9:27 am IST
Updated : Apr 1, 2024, 9:27 am IST
SHARE ARTICLE
Punjabi students in Canada got a scholarship of 3 lakh dollars
Punjabi students in Canada got a scholarship of 3 lakh dollars

12ਵੀਂ ਦੇ ਵਿਦਿਆਰਥੀ ਹਨ ਬਲਜੋਤ ਸਿੰਘ ਰਾਏ, ਸ਼ਰਈਆ ਜੈਨ ਅਤੇ ਐਸ਼ਲੇ ਸੱਭਰਵਾਲ

Canada News: ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਅਪਣੇ ਹੁਨਰ ਅਤੇ ਪ੍ਰਾਪਤੀਆਂ ਨਾਲ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਮਾਮਲੇ ਵਿਚ ਵਿਦਿਆਰਥੀ ਵੀ ਪਿੱਛੇ ਨਹੀਂ ਹਨ। ਕੈਨੇਡਾ ਵਿਚ 3 ਪੰਜਾਬੀ ਵਿਦਿਆਰਥੀਆਂ ਨੂੰ 3 ਲੱਖ ਡਾਲਰ ਯਾਨੀ ਕਰੀਬ ਇਕ ਕਰੋੜ 83 ਲੱਖ ਰੁਪਏ ਦਾ ਵਜ਼ੀਫ਼ਾ ਮਿਲਿਆ ਹੈ।

ਕੈਨੇਡਾ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਨਾਮਵਰ ਸੰਸਥਾ ਲੋਰਨ ਸਕਾਲਰਜ਼ ਫਾਊਂਡੇਸ਼ਨ ਨੇ 12ਵੀਂ ਦੇ ਵਿਦਿਆਰਥੀ ਬਲਜੋਤ ਸਿੰਘ ਰਾਏ, ਸ਼ਰਈਆ ਜੈਨ ਅਤੇ ਐਸ਼ਲੇ ਸੱਭਰਵਾਲ ਦੀ ਚੋਣ ਕੀਤੀ ਹੈ।

ਬਲਜੋਤ ਸਿੰਘ ਰਾਏ ਸੇਂਟ ਪਾਲ ਹਾਈ ਸਕੂਲ ਦਾ ਵਿਦਿਆਰਥੀ ਹੈ ਅਤੇ ਉਹ ਵੰਨ ਇਨ ਆਲ ਪ੍ਰਾਜੈਕਟ ਦਾ ਸੰਸਥਾਪਕ ਵੀ ਹੈ। ਬਲਜੋਤ ਸਿੰਘ ਪਿਛਲੇ 4 ਸਾਲਾਂ ਤੋਂ ਮਨੁੱਖੀ ਅਧਿਕਾਰ ਕਲੱਬ ਨਾਲ ਵੀ ਜੁੜਿਆ ਹੋਇਆ ਹੈ। ਹੁਣ ਉਹ ਵੇਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਖੇ ਇੰਟਰਫੇਥ ਸਟੱਡੀਜ਼ ਨਾਲ ਸਮੁੰਦਰੀ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ।

17 ਸਾਲਾ ਸ਼ਰਈਆ ਜੈਨ ਮੈਪਲ ਰਿੱਜ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਉਹ ਅਪਣੇ ਸਕੂਲ ਦੀ ਡਿਬੇਟ ਦੀ ਸੰਸਥਾਪਕ ਹੈ ਅਤੇ ਹੁਣ ਉੱਚ ਸਿੱਖਿਆ ਲਈ ਗਣਿਤ ਦੀ ਪੜ੍ਹਾਈ ਕਰੇਗੀ। ਇਸੇ ਤਰ੍ਹਾਂ ਐਸ਼ਲੇ ਸੱਭਰਵਾਲ ਕਲੇਟਨ ਹਾਈਟਸ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਦੱਸ ਦੇਈਏ ਕਿ ਲੋਰਨ ਵਜ਼ੀਫ਼ੇ ਲਈ ਕੈਨੇਡਾ ਦੇ 500 ਸਕੂਲਾਂ ਦੇ 5200 ਵਿਦਿਆਰਥੀਆਂ ਨੇ ਅਰਜ਼ੀਆਂ ਦਿਤੀਆਂ ਸਨ, ਇਨ੍ਹਾਂ ਵਿਚੋਂ 90 ਵਿਦਿਆਰਥੀ ਹੀ ਫਾਈਨਲ ਵਿਚ ਪਹੁੰਚੇ। ਇਨ੍ਹਾਂ ਵਿਚੋਂ 36 ਵਿਦਿਆਰਥੀ ਹੀ ਵਜ਼ੀਫਾ ਲੈਣ ਵਿਚ ਕਾਮਯਾਬ ਹੋਏ।

(For more Punjabi news apart from Punjabi students in Canada got a scholarship of 3 lakh dollars, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement