Canada News : ਕੈਨੇਡਾ ਦੇ ਐਡਮਿੰਟਨ ’ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

By : BALJINDERK

Published : Mar 28, 2024, 4:41 pm IST
Updated : Mar 28, 2024, 4:50 pm IST
SHARE ARTICLE
Drugs recovered
Drugs recovered

Canada News : ਪੁਲਿਸ ਨੇ ਹਰਸ਼ਦੀਪ ਸਿੰਘ, ਪ੍ਰਭਜੋਤ ਸਿੰਘ ਅਤੇ ਹਰਮਨ ਸੰਧੂ ਮੁਲਜ਼ਮਾਂ ਨੂੰ ਕੀਤਾ ਕਾਬੂ, ਜੌਹਨਪ੍ਰੀਤ ਸਿੰਘ ਕੰਗ ਹੋਇਆ ਫ਼ਰਾਰ

Canada News : ਐਡਮਿੰਟਨ : ਕੈਨੇਡਾ ’ਚ ਐਡਮਿੰਟਨ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ, ਜਦਕਿ ਚੌਥੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਤਕਰੀਬਨ ਢਾਈ ਲੱਖ ਡਾਲਰ ਦਾ ਨਸ਼ਾ ਬਰਾਮਦ ਕਰਦਿਆਂ 22 ਸਾਲ ਦੇ ਹਰਸ਼ਦੀਪ ਸਿੰਘ ਸੋਹਲ, 20 ਸਾਲ ਦੇ ਪ੍ਰਭਜੋਤ ਸਿੰਘ ਅਟਵਾਲ ਅਤੇ 20 ਸਾਲ ਦੇ ਹਰਮਨ ਸੰਧੂ ਵਿਰੁੱਧ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ ਜਦਕਿ 36 ਸਾਲ ਦਾ ਜੌਹਨਪ੍ਰੀਤ ਸਿੰਘ ਕੰਗ ਫਰਾਰ ਹੈ।

ਇਹ ਵੀ ਪੜੋ:Haryana News : ਸੁਰੱਖਿਆ ਗਾਰਡ ਦਾ ਪੱਥਰ ਮਾਰ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਪਾਰਕ ’ਚ ਮਿਲੀ

ਪੁਲਿਸ ਮੁਤਾਬਕ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਨਵੰਬਰ 2023 ’ਚ ਪੜਤਾਲ ਆਰੰਭੀ ਗਈ। ਇਸ ਦੌਰਾਨ ਸ਼ੱਕੀਆਂ ਦੀ ਪਛਾਣ ਕਰਦਿਆਂ ਕਈ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਜਾਂਚਕਰਤਾਵਾਂ ਨੇ 1 ਲੱਖ 76 ਹਜ਼ਾਰ ਡਾਲਰ ਮੁੱਲ ਦੀ ਦੋ ਕਿਲੋ ਤੋਂ ਵੱਧ ਕੋਕੀਨ, 27,500 ਡਾਲਰ ਮੁੱਲ ਦੀ 450 ਗ੍ਰਾਮ ਮੇਥਮਫੈਟਾਮਿਨ ਅਤੇ 13 ਹਜ਼ਾਰ ਡਾਲਰ ਮੁੱਲ ਦੀ 85 ਗ੍ਰਾਮ ਫੈਂਟਾਨਿਲ ਤੋਂ ਇਲਾਵਾ ਸਾਢੇ ਪੰਜ ਹਜ਼ਾਰ ਡਾਲਰ ਮੁੱਲ ਦੀ 65 ਗ੍ਰਾਮ ਕਰੈਕ ਕੋਕੀਨ ਅਤੇ ਇਕ ਹਜ਼ਾਰ ਤੋਂ ਵੱਧ ਨਸ਼ੇ ਦੀਆਂ ਗੋਲ਼ੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਪੰਜ ਹਜ਼ਾਰ ਡਾਲਰ ਬਣਦੀ ਹੈ। 

ਇਹ ਵੀ ਪੜੋ:Savitri Jindal News:  ਸਾਵਿਤਰੀ ਜਿੰਦਲ ਦੁਨੀਆਂ ਦੇ ਚੋਟੀ ਦੇ ਅਰਬਪਤੀਆਂ ’ਚ 56ਵੇਂ ਸਥਾਨ ’ਤੇ  

ਐਡਮਿੰਟਨ ਪੁਲਿਸ ਦੀ ਸਾਊਥ ਵੈਸਟ ਬ੍ਰਾਂਚ ਦੀ ਸਪੈਸ਼ਲ ਪ੍ਰੌਜੈਕਟ ਟੀਮ ਦੇ ਸਾਰਜੈਂਟ ਇਆਨ ਵਿਕਰ ਨੇ ਕਿਹਾ ਕਿ ਨਸ਼ਾ ਤਸਕਰੀ ਦਾ ਸਾਡੀ ਕਮਿਊਨਿਟੀ ’ਤੇ  ਮਾੜਾ ਅਸਰ ਪੈਂਦਾ ਹੈ। ਨਸ਼ਾ ਵੇਚਣ ਵਾਲੇ ਪੂਰੇ ਸ਼ਹਿਰ ਦਾ ਗੇੜਾ ਲਾਉਂਦੇ ਹਨ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਇਹ ਚੀਜ਼ਾਂ ਵੇਚੀਆਂ ਜਾਂਦੀਆਂ ਹਨ।
ਪੁਲਿਸ ਵੱਲੋਂ ਹਰਸ਼ਦੀਪ ਸਿੰਘ ਸੋਹਲ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲੇ ਪਦਾਰਥ ਰੱਖਣ ਦੇ 12 ਆਰੋਪ ਲੱਗੇ ਹਨ। ਜਦਕਿ ਪ੍ਰਭਜੋਤ ਅਟਵਾਲ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋ ਅਤੇ ਹਥਿਆਰ ਰੱਖਣ ਦਾ ਇਕ 1 ਆਰੋਪ ਲੱਗਿਆ ਹੈ। ਇਸੇ ਤਰ੍ਹਾਂ ਹਰਮਨ ਸੰਧੂ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਦੀ ਤਸਕਰੀ ਅਤੇ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਆਰੋਪ ਲੱਗੇ ਹਨ। ਦੂਜੇ ਪਾਸੇ ਫ਼ਰਾਰ ਜੌਹਨਪ੍ਰੀਤ ਸਿੰਘ ਕੰਗ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Pilibhit News: ਭਾਜਪਾ ਨੇ ਪੀਲੀਭੀਤ ਤੋਂ ਵਰੁਣ ਗਾਂਧੀ ਨੂੰ ਨਹੀਂ ਦਿੱਤੀ ਟਿਕਟ, ਉਨ੍ਹਾਂ ਲੋਕਾਂ ਲਈ ਲਿਖਿਆ ਭਾਵੁਕ ਪੱਤਰ 

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜੌਹਨਪ੍ਰੀਤ ਕੰਗ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 780 423 4567 ’ਤੇ ਕਾਲ ਕਰ ਸਕਦਾ ਹੈ। ਮੋਬਾਈਲ ਫੋਨ ਤੋਂ ਕਾਲ ਕਰਨ ਵਾਲੇ ਹੈਸ਼ 377 ’ਤੇ ਵੀ ਕਾਲ ਕਰ ਸਕਦੇ ਹਨ ਅਤੇ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।

ਇਹ ਵੀ ਪੜੋ:Punjab News: ‘ਆਪ’ ਦੇ ਵਿਧਾਇਕ ਸੰਦੀਪ ਦਾ ਭਾਜਪਾ ’ਤੇ ਇਲਜ਼ਾਮ, ਭਾਜਪਾ ’ਚ ਸ਼ਾਮਲ ਹੋਣ ਲਈ 25 ਕਰੋੜ ਦੇ ਦਿੱਤੇ ਆਫਰ

 (For more news apart from Drug trafficking network exposed in Edmonton, Canada, 3 Punjabi youth arrested News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement