
ਜੰਮੂ-ਕਸ਼ਮੀਰ ਘਾਟੀ ਦੇ 80 ਸਰਕਾਰੀ ਹਸਪਤਾਲਾਂ ‘ਚ ਬਰਾਡਬੈਂਡ ਇੰਟਰਨੈਟ ਸੇਵਾਵਾਂ ਦੀ ਸ਼ੁਰੁਆਤ...
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਘਾਟੀ ਦੇ 80 ਸਰਕਾਰੀ ਹਸਪਤਾਲਾਂ ‘ਚ ਬਰਾਡਬੈਂਡ ਇੰਟਰਨੈਟ ਸੇਵਾਵਾਂ ਦੀ ਸ਼ੁਰੁਆਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸਿਹਤ ਕੇਂਦਰ ਅਤੇ ਸਿਹਤ ਵਿਭਾਗ ਨਾਲ ਜੁੜੇ ਦਫ਼ਤਰ ਵੀ ਸ਼ਾਮਲ ਹਨ। ਵੀਰਵਾਰ ਨੂੰ ਇਸ ਬਾਰੇ ‘ਚ ਕਸ਼ਮੀਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ।
Internet Service
ਇੱਕ ਅਧਿਕਾਰੀ ਨੇ ਦੱਸਿਆ, ਬਰਾਡਬੈਂਡ ਹਾਈ-ਸਪੀਡ ਇੰਟਰਨੈਟ ਸੇਵਾਵਾਂ ਨੂੰ 80 ਸਰਕਾਰੀ ਹਸਪਤਾਲਾਂ ‘ਚ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਇਹ ਇੰਟਰਨੈਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ‘ਚ ਸਿਹਤ ਕੇਂਦਰ ਅਤੇ ਸਿਹਤ ਵਿਭਾਗ ਦੇ ਦਫ਼ਤਰ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਵਿੱਚ ਪੂਰੇ ਕਸ਼ਮੀਰ ਦੇ ਹਸਪਤਾਲ ਸ਼ਾਮਲ ਹਨ।
Internet Service
ਪਿਛਲੇ ਪੰਜ ਮਹੀਨੇ ਤੋਂ ਕਸ਼ਮੀਰ ਘਾਟੀ ‘ਚ ਬੰਦ ਸਨ ਇੰਟਰਨੇਟ ਸੇਵਾਵਾਂ
ਕਸ਼ਮੀਰ ਘਾਟੀ ‘ਚ ਇੰਟਰਨੈਟ ਸੇਵਾਵਾਂ ਕੇਂਦਰ ਸਰਕਾਰ ਦੇ ਧਾਰਾ 370 ਅਤੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਇਸਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ਤੋਂ ਇੱਕ ਦਿਨ ਪਹਿਲਾਂ ਯਾਨੀ 4 ਅਗਸਤ ਤੋਂ ਹੀ ਬੰਦ ਕਰ ਦਿੱਤੀ ਗਈਆਂ ਸਨ। ਇੰਟਰਨੈਟ ਸੇਵਾਵਾਂ ਨੂੰ ਨਵੇਂ ਸਾਲ ਦੀ ਸ਼ੁਰੁਆਤ ਦੇ ਨਾਲ ਹੀ ਯਾਨੀ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਹੀ ਸ਼ੁਰੂ ਕੀਤਾ ਜਾਣਾ ਸੀ ਲੇਕਿਨ ਸ਼ਾਮ ਤੱਕ ਇਨ੍ਹਾਂ ਤੋਂ ਠੀਕ ਤਰ੍ਹਾਂ ਕੰਮ ਨਾ ਕਰਨ ਅਤੇ ਸ਼ੁਰੂ ਨਾ ਹੋਣ ਦੀਆਂ ਖਬਰਾਂ 1 ਜਨਵਰੀ ਨੂੰ ਆ ਰਹੀਆਂ ਸਨ।
Internet Service
ਪੂਰੇ ਕਸ਼ਮੀਰ ‘ਚ SMS ਸੇਵਾਵਾਂ ਦੀ ਵੀ ਕੀਤੀ ਗਈ ਬਹਾਲੀ
ਇੰਟਰਨੇਟ ਸੇਵਾਵਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਹਾਲ ਕਰਨ ਤੋਂ ਇਲਾਵਾ ਕਸ਼ਮੀਰ ਵਿੱਚ ਸਾਰੇ ਆਪਰੇਟਰਸ ਲਈ SMS ਸੇਵਾਵਾਂ ਦੀ ਬਹਾਲੀ ਵੀ ਕੀਤੀ ਜਾਣੀ ਸੀ ਪਰ ਅਜਿਹਾ ਬੁੱਧਵਾਰ ਦੀ ਸ਼ਾਮ ਤੱਕ ਨਾ ਹੋ ਸਕਿਆ ਸੀ। ਖਪਤਕਾਰ ਸ਼ਿਕਾਇਤ ਕਰ ਰਹੇ ਸਨ ਕਿ ਸਿਰਫ਼ BSNL ਖਪਤਕਾਰ ਹੀ SMS ਭੇਜ ਪਾ ਰਹੇ ਸਨ, ਜਦਕਿ ਹੋਰ ਖਪਤਕਾਰ SMS ਸੇਵਾਵਾਂ ਦਾ ਪ੍ਰਯੋਗ ਨਹੀਂ ਕਰ ਪਾ ਰਹੇ।
Internet
4 ਜਨਵਰੀ ਨੂੰ ਕਸ਼ਮੀਰ ‘ਚ ਇੰਟਰਨੈਟ ਬੈਨ ਨੂੰ 5 ਮਹੀਨੇ ਪੂਰੇ ਹੋ ਜਾਣਗੇ। ਜੰਮੂ-ਕਸ਼ਮੀਰ ਵਿੱਚ ਧਾਰਾ 370 ਵਿੱਚ ਬਦਲਾਵਾਂ ਤੋਂ ਬਾਅਦ ਘਾਟੀ ਵਿੱਚ ਸੁਰੱਖਿਆ ਲਈ ਕਈ ਚੀਜਾਂ ‘ਤੇ ਬੈਨ ਲਗਾ ਦਿੱਤਾ ਗਿਆ ਸੀ। ਬੈਨ ਤੋਂ ਬਾਅਦ 14 ਅਕਤੂਬਰ ਨੂੰ ਪੋਸਟਪੇਡ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਉਥੇ ਹੀ ਜੰਮੂ, ਲੱਦਾਖ ਅਤੇ ਕਾਰਗਿਲ ਵਿੱਚ ਕਈ ਥਾਵਾਂ ਇੰਟਰਨੈਟ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।