ਯੂਪੀ ਦੇ ਮੁੱਖ ਮੰਤਰੀ ਵੱਲੋਂ ਭਾਰਤੀ ਸੈਨਾ ਨੂੰ ‘ਮੋਦੀ ਸੈਨਾ ਆਖਣ ਦਾ ਵਿਵਾਦਤ ਬਿਆਨ
Published : Apr 2, 2019, 11:28 am IST
Updated : Apr 2, 2019, 12:46 pm IST
SHARE ARTICLE
Up Chief Minister Yogi Adityanath
Up Chief Minister Yogi Adityanath

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਥੇ ਚੋਣ ਪ੍ਰਚਾਰ ਦੌਰਾਨ ਭਾਰਤੀ ਸੈਨਾ...

ਗਾਜ਼ਿਆਬਾਦ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਥੇ ਚੋਣ ਪ੍ਰਚਾਰ ਦੌਰਾਨ ਭਾਰਤੀ ਸੈਨਾ ਨੂੰ ‘ਮੋਦੀ ਜੀ ਦੀ ਸੈਨਾ’ ਆਖਿਆ। ਇਸ ਦੌਰਾਨ ਚੋਣ ਕਮਿਸ਼ਨ ਨੇ ਗਾਜ਼ਿਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਰਿਪੋਰਟ ਤਲਬ ਕਰ ਲਈ ਹੈ। ਸ਼ਾਸਨ ਦੇ ਮੁੱਦੇ ’ਤੇ ਐਤਵਾਰ ਨੂੰ ਵਿਰੋਧੀ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੋ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਲਈ ‘ਅਸੰਭਵ’ ਸੀ, ਉਹ ਭਾਜਪਾ ਸ਼ਾਸਨ ਦੌਰਾਨ ਸੰਭਵ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਮੋਦੀ ਹੈ ਤਾਂ ਹਰ ਗੱਲ ਮੁਮਕਿਨ ਹੈ।

ArmyArmy

ਸ੍ਰੀ ਅਦਿੱਤਿਆਨਾਥ ਨੇ ਕਿਹਾ,‘‘ਕਾਂਗਰਸ ਦੇ ਲੋਕ ਅਤਿਵਾਦੀਆਂ ਨੂੰ ਬਿਰਯਾਨੀ ਖਵਾਉਂਦੇ ਸਨ ਅਤੇ ਮੋਦੀ ਜੀ ਦੀ ਸੈਨਾ ਅਤਿਵਾਦੀਆਂ ਨੂੰ ਗੋਲੀ ਜਾਂ ਗੋਲਾ ਦਿੰਦੀ ਹੈ। ਕਾਂਗਰਸ ਦੇ ਲੋਕ ਮਸੂਦ ਅਜ਼ਹਰ ਦੇ ਨਾਮ ਨਾਲ ‘ਜੀ’ ਵਰਤ ਕੇ ਅਤਿਵਾਦ ਨੂੰ ਉਤਸ਼ਾਹਿਤ ਕਰਦੇ ਹਨ। ਦੋਵੇਂ ਪਾਰਟੀਆਂ ’ਚ ਇਹੋ ਫ਼ਰਕ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਰਹੱਦ ਪਾਰ ਅਤਿਵਾਦੀਆਂ ਦੇ ਖ਼ਾਤਮੇ ਨੂੰ ਸੰਭਵ ਬਣਾਇਆ। ਮੌਜੂਦਾ ਕੇਂਦਰੀ ਮੰਤਰੀ ਵੀ ਕੇ ਸਿੰਘ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕੇਂਦਰ ’ਚ ਸ੍ਰੀ ਮੋਦੀ ਦੇ ਪੰਜ ਸਾਲਾਂ ਅਤੇ ਆਪਣੇ ਸੂਬੇ ਦੇ ਦੋ ਸਾਲਾਂ ਦੇ ਸ਼ਾਸਨ ਦੌਰਾਨ ਖ਼ਿੱਤੇ ਨੂੰ ਦਿੱਤੀਆਂ ਸੌਗਾਤਾਂ ਦਾ ਜ਼ਿਕਰ ਕੀਤਾ।

Yogi AdityanaYogi Adityana

ਉਨ੍ਹਾਂ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ’ਚ ਸੁਰੱਖਿਆ ਦੇ ਹਾਲਾਤ ਸੁਧਰੇ ਹਨ ਅਤੇ ਹੁਣ ਕੋਈ ਵੀ ਮਹਿਲਾਵਾਂ, ਲੜਕੀਆਂ ਨਾਲ ਛੇੜਖਾਨੀ ਨਹੀਂ ਕਰ ਸਕਦਾ ਜਦਕਿ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ ਜਾਂ ਉਹ ਮਾਰੇ ਜਾ ਚੁੱਕੇ ਹਨ। ਯੂਪੀ ਦੇ ਮੁੱਖ ਮੰਤਰੀ ਵੱਲੋਂ ਭਾਰਤੀ ਸੈਨਾ ਨੂੰ ‘ਮੋਦੀ ਸੈਨਾ’ ਆਖਣਾ ਪ੍ਰੇਸ਼ਾਨ ਕਰਨ ਵਾਲਾ ਬਿਆਨ ਹੈ। ਸਾਨੂੰ ਆਪਣੀ ਸੈਨਾ ’ਤੇ ਮਾਣ ਹੈ। ਉਹ ਮੁਲਕ ਦੀ ਵੱਡੀ ਤਾਕਤ ਹੈ ਅਤੇ ਭਾਜਪਾ ਉਸ ਨੂੰ ਨਿੱਜੀ ਜਾਗੀਰ ਨਹੀਂ ਬਣਾ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement