ਇਟਲੀ ਵਿੱਚ 24 ਸਾਲ ਪੰਜਾਬੀ ਨੌਜਵਾਨ ਰੁਪਿੰਦਰ ਸਿੰਘ ਬਣਿਆ ਟ੍ਰੇਨ ਚਾਲਕ

By : RAJANNATH

Published : Jul 2, 2024, 9:28 am IST
Updated : Jul 2, 2024, 9:28 am IST
SHARE ARTICLE
Rupinder Singh, a 24-year-old Punjabi youth, became a train driver in Italy
Rupinder Singh, a 24-year-old Punjabi youth, became a train driver in Italy

ਪਿੰਡ ਗੜਦੀਵਾਲਾ (ਹੁਸ਼ਿਅਰਪੁਰ) ਨਾਲ ਸੰਬੰਧਿਤ ਹੈ ਨੌਜਵਾਨ

 

ਮਿਲਾਨ (ਦਲਜੀਤ ਮੱਕੜ) : ਵੈਸੇ ਤਾਂ ਪੰਜਾਬੀਆਂ ਨੇ ਵਿਦੇਸ਼ਾ ਵਿੱਚ ਵੱਡੀਆ ਮੱਲਾਂ ਮਾਰੀਆ ਹਨ। ਆਏ ਦਿਨ ਵਿਦੇਸ਼ਾ ਵਿੱਚ ਪੰਜਾਬੀਆ ਦੀਆ ਪ੍ਰਾਪਤੀਆ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਇਟਲੀ ਵਿੱਚ ਭਾਸ਼ਾ ਨਾ ਆਉਣ ਜਾਂ ਘੱਟ ਆਉਣ ਦੇ ਚਲਦਿਆਂ ਇਹ ਕਿਹਾ ਜਾਂਦਾ ਸੀ ਕਿ ਇਟਲੀ ਵਿੱਚ ਆਏ ਭਾਰਤੀ ਕਾਮੇ ਸਿਰਫ ਖੇਤੀਬਾੜੀ ਅਤੇ ਡੇਅਰੀ ਫਾਰਮ ਨਾਲ ਸੰਬੰਧਿਤ ਕੰਮਾਂ ਲਈ ਹੀ ਸੀਮਿਤ ਹਨ।ਇਟਲੀ ਵਿੱਚ ਜੰਮੀ ਪਲੀ ਪੰਜਾਬੀ ਪੀੜੀ ਨੇ  ਚੰਗੀ ਵਿੱਦਿਆਂ ਇਟਾਲੀਅਨ ਭਾਸ਼ਾ ਵਿੱਚ ਹਾਸਿਲ ਕੀਤੀ।

ਹੁਣ  ਇਟਲੀ ਵਿੱਚ ਪੰਜਾਬੀਆਂ ਦੁਆਰਾ ਆਏ ਦਿਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੀਆ ਖਬਰਾਂ ਮਿਲਦੀਆ ਹਨ। ਇਟਲੀ ਵਿੱਚ ਹੁਣ 24 ਸਾਲਾਂ ਪੰਜਾਬੀ ਨੌਜਵਾਨ ਰੁਪਿੰਦਰ ਸਿੰਘ ਨੇ ਟ੍ਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨੌਜਵਾਨ ਦੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਹਨਾਂ ਦਾ ਬੇਟਾ ਪੜਾਈ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਆਇਆ ਹੈ। ਉਹਨਾਂ ਕਿਹਾ ਕਿ ਰੁਪਿੰਦਰ ਸਿੰਘ ਇਟਲੀ ਦਾ ਜੰਮਪਲ ਹੈ ਅਤੇ ਉਹ  ਪੰਜਾਬ ਦੇ ਪਿੰਡ ਗੜਦੀਵਾਲਾ ਹੁਸ਼ਿਅਰਪੁਰ ਨਾਲ ਸੰਬੰਧਿਤ ਹਨ ਅਤੇ ਉਹਨਾਂ ਦਾ ਪਰਿਵਾਰ  ਪਿਛਲੇ ਕਈ ਸਾਲਾਂ ਤੋਂ ਪਵੀਲੀੳ (ਰਿਜੋ ਇਮੀਲ਼ੀਆ) ਵਿਖੇ ਰਹਿੰਦਾ ਹੈ।

ਰੁਪਿੰਦਰ ਨੇ ਇਟਲੀ ਦੇ ਜਿਲਾ ਮਾਨਤੋਵਾ ਦੇ ਸ਼ਹਿਰ ਵਿਆਦਨਾ ਵਿਖੇ ਡਿਪਲੋਮਾ ਪੂਰਾ ਕੀਤਾ। ਉਪਰੰਤ ਇਮੀਲੀਆ  ਰੋਮਾਨਾ ਸੂਬੇ ਬੋਲੋਨੀਆ ਵਿਖੇ ਟ੍ਰੇਨ ਚਲਾਉਣ ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਹੁਣ ਉਸਨੇ ਟ੍ਰੇਨ ਇਟਾਲੀਆਂ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਹੈ।  ਜੋ ਕਿ ਬੋਲੋਨੀਆ ਤੋਂ ਵੱਖ ਵੱਖ ਸ਼ਹਿਰਾਂ ਲਈ ਟ੍ਰੇਨ ਚਲਾਉਂਦਾ ਹੈ।  ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਹਨਾਂ ਦੇ ਬੇਟੇ ਨੇ ਵਿਦੇਸ਼ ਵਿੱਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement