ਨਸਲੀ ਹਿੰਸਾ ਦਾ ਸ਼ਿਕਾਰ ਬੀਬੀਆਂ ਦੇ ਹੱਕ 'ਚ ਆਏ ਹਰਜੀਤ ਸਿੰਘ ਸੱਜਣ
Published : Aug 2, 2021, 3:35 pm IST
Updated : Aug 2, 2021, 4:19 pm IST
SHARE ARTICLE
Harjit Singh Sajjan came out in favor of women victims of racial violence
Harjit Singh Sajjan came out in favor of women victims of racial violence

ਕੈਨੇਡਾ ਦੇ ਸਰੀ ਵਿਖੇ ਨਸਲੀ ਹਿੰਸਾ ਦਾ ਸ਼ਿਕਾਰ ਹੋਈਆਂ ਪੰਜਾਬੀ ਬਜ਼ੁਰਗ ਬੀਬੀਆਂ ਦੇ ਸਮਰਥਨ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਬਿਆਨ ਆਇਆ ਹੈ।

ਸਰੀ: ਹਾਲ ਹੀ ਵਿਚ ਕੈਨੇਡਾ ਦੇ ਸਰੀ ਵਿਖੇ ਨਸਲੀ ਹਿੰਸਾ ਦਾ ਸ਼ਿਕਾਰ ਹੋਈਆਂ ਪੰਜਾਬੀ ਬਜ਼ੁਰਗ ਬੀਬੀਆਂ ਦੇ ਸਮਰਥਨ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਸੌੜੀ ਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀਂ ਆਪਣੀ ਭਾਸ਼ਾ ਦੀਆਂ ਮਜ਼ਬੂਤ ਜੜ੍ਹਾਂ ਨਹੀਂ ਕੱਟਣ ਦੇਵਾਂਗੇ।

Harjit Singh SajjanHarjit Singh Sajjan

ਹੋਰ ਪੜ੍ਹੋ: ਰਿਕਾਰਡ ਟੀਕਾਕਰਨ, ਖਿਡਾਰੀਆਂ ਦੀਆਂ ਸਫਲਤਾਵਾਂ ਵਰਗੀਆਂ ਘਟਨਾਵਾਂ ਦੇਸ਼ ਦਾ ਦਿਲ ਜਿੱਤ ਰਹੀਆਂ: PM Modi

ਉਹਨਾਂ ਨੇ ਪੰਜਾਬੀ ਵਿਚ ਟਵੀਟ ਕਰਦਿਆਂ ਕਿਹਾ ਕਿ ਪੰਜਾਬੀ ਖੁੱਲ ਕੇ ਬੋਲਣ: ਚਾਹੇ ਉਹ ਘਰ, ਪਾਰਕ ਜਾਂ ਕਿਤੇ ਵੀ ਹੋਣ। ਸੌੜੀ ਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀਂ ਆਪਣੀ ਭਾਸ਼ਾ ਦੀਆਂ ਮਜ਼ਬੂਤ ਜੜ੍ਹਾਂ ਨਹੀਂ ਕੱਟਣ ਦੇਵਾਂਗੇ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀਂ ਨਫ਼ਰਤ ਨੂੰ ਜਿੱਤਣ ਨਹੀ ਦੇਣਾ।
ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਗੇ ਲਿਖਿਆ ਕਿ ਮੈ ਵਾਅਦਾ ਕਰਦਾ ਹਾਂ ਤੁਸੀਂ ਤੇ ਅਸੀਂ ਮਿਲ ਕੇ ਨਫਰਤ ਫੈਲਾਉਣ ਵਾਲਿਆਂ ਨੂੰ ਜਿੱਤਣ ਨਹੀ ਦੇਵਾਂਗੇ।

Tweet Tweet

ਹੋਰ ਪੜ੍ਹੋ: ਪੀਵੀ ਸਿੰਧੂ ਦੀਆਂ ਗੱਲਾਂ ਸੁਣ ਕੇ ਰੋ ਪਈ ਤਾਈ ਜੁ ਯਿੰਗ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਭਾਵੁਕ ਪੋਸਟ

ਦਰਅਸਲ ਬੀਤੇ ਦਿਨੀਂ ਸਰੀ ਦੇ ਐਸਪਨ ਪਾਰਕ ਵਿਚ ਬੈਠੀਆਂ ਪੰਜਾਬੀ ਬਜ਼ੁਰਗ ਬੀਬੀਆਂ ਨੂੰ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ। ਇਹਨਾਂ ਬੀਬੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਪਾਰਕ ਵਿਚ ਬੈਠੀਆਂ ਸਨ ਤਾਂ ਇਕ ਜੋੜੇ ਨੇ ਉਹਨਾਂ ਨੂੰ ਬਹੁਤ ਗਲਤ ਬੋਲਿਆ ਅਤੇ ਉਹਨਾਂ ਉੱਤੇ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਨੂੰ ‘ਭਾਰਤ ਵਾਪਸ ਜਾਣ’ ਲਈ ਕਿਹਾ। ਇਸ ਤੋਂ ਇਲਾਵਾ ਉੱਥੇ ਖੇਡ ਰਹੇ ਬੱਚਿਆਂ ਉੱਤੇ ਵੀ ਕੂੜਾ ਸੁੱਟਿਆ ਗਿਆ।

Harjit Singh Sajjan came out in favor of women victims of racial violenceHarjit Singh Sajjan came out in favor of women victims of racial violence

ਹੋਰ ਪੜ੍ਹੋ: ਪੀਵੀ ਸਿੰਧੂ ਦੀਆਂ ਗੱਲਾਂ ਸੁਣ ਕੇ ਰੋ ਪਈ ਤਾਈ ਜੁ ਯਿੰਗ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਭਾਵੁਕ ਪੋਸਟ

ਇਸ ਤੋਂ ਬਾਅਦ ਬਜ਼ੁਰਗ ਬੀਬੀਆਂ ਘਬਰਾ ਗਈਆਂ। ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਗਈ। ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਵਿਦੇਸ਼ਾਂ ਵਿਚ ਸਿੱਖਾਂ ਨਾਲ ਨਸਲੀ ਵਿਤਕਰਾ ਕੀਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement