ਆਕਲੈਂਡ 'ਚ ਪੜ੍ਹ ਰਹੇ ਪੰਜਾਬੀ ਵਿਦਿਆਰਥੀ ਦੀ ਕਾਰ ਸਾੜੀ 
Published : Nov 2, 2018, 5:31 pm IST
Updated : Nov 2, 2018, 5:31 pm IST
SHARE ARTICLE
Car burn by Mischievous criminals
Car burn by Mischievous criminals

ਅੰਮ੍ਰਿਤਪਾਲ ਸਿੰਘ ਪਾਪਾਟੋਏਟੋਏ ਵਿੱਚ ਰਹਿੰਦਾ ਹੈ ਅਤੇ ਇਸ ਵੇਲੇ ਤਸਮਾਨ ਕਾਲਜ ਦੇ ਵਿਚ ਪੜ੍ਹਾਈ ਪੂਰੀ ਕਰ ਰਿਹਾ ਹੈ ਅਤੇ ਪੰਜਾਬ ਦੇ ਸੰਗਰੂਰ ਤੋਂ ਉਹ ਨਿਊ...

ਆਕਲੈਂਡ : (ਸਸਸ) ਅੰਮ੍ਰਿਤਪਾਲ ਸਿੰਘ ਪਾਪਾਟੋਏਟੋਏ ਵਿਚ ਰਹਿੰਦਾ ਹੈ। ਇਸ ਸਮੇਂ ਉਹ ਤਸਮਾਨ ਕਾਲਜ ਦੇ ਵਿਚ ਪੜ੍ਹਾਈ ਪੂਰੀ ਕਰ ਰਿਹਾ ਹੈ ਅਤੇ ਪੰਜਾਬ ਦੇ ਸੰਗਰੂਰ ਤੋਂ ਉਹ ਨਿਊਜ਼ੀਲੈਂਡ ਪੜ੍ਹਣ ਆਇਆ ਸੀ। ਅੰਮ੍ਰਿਤਪਾਲ ਸਿੰਘ ਗੁਰਦੁਆਰਾ ਦਸ਼ਮੇਸ਼ ਦਰਬਾਰ ਕੋਲਮਰ ਨਜ਼ਦੀਕ ਪਾਪਾਟੋਏਟੋਏ ਵਿਚ ਰਹਿੰਦਾ ਹੈ ਅਤੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਿਆ ਸੀ। ਇਸ ਦੌਰਾਨ ਉਸ ਦੀ ਪਾਰਕਿੰਗ ਦੇ ਹੀ ਨੇੜੇ ਖੜੀ ਕਾਰ ਚੋਰੀ ਹੋ ਗਈ। ਅੰਮ੍ਰਿਤਪਾਲ ਵਲੋਂ ਇਸ ਦੌਰਾਨ ਗੱਡੀ ਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੂੰ ਵੀ ਕਾਰ ਚੋਰੀ ਦੀ ਸੂਚਨਾ ਦਿਤੀ ਗਈ ਪਰ ਉਹ ਨਾ ਮਿਲੀ ਅਤੇ

ਪੁਲਿਸ ਵਲੋਂ ਵੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ। ਉਸੇ ਦਿਨ ਹੀ ਉਸ ਦੀ ਚੋਰੀ ਹੋਈ ਗੱਡੀ ਫਲੈਟਬੁਸ਼ ਵਿਚ ਬੁਰੀ ਤਰ੍ਹਾਂ ਬੁਰੀ ਸੜੀ ਹੋਈ ਮਿਲੀ। ਇਸ ਘਟਨਾ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਬਹੁਤ ਪ੍ਰੇਸ਼ਾਨ ਅਤੇ ਦੁਖੀ ਹੈ। ਦੱਸਣਯੋਗ ਹੈ ਕਿ ਪੁਲਿਸ ਵਲੋਂ ਵੀ ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਸਬੰਧਿਤ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਕਾਰ ਮਾਲਕਾਂ ਨੂੰ ਬੇਨਤੀ ਹੈ ਕਿ ਉਹ ਅਪਣੀਆਂ ਕਾਰਾਂ ਵਿਚ ਸੈਂਟਰ ਲਾਕਿੰਗ ਅਤੇ ਹੋਰ ਵਰਤੀਆਂ ਜਾ ਸਕਣ ਵਾਲੀਆਂ ਤਕੀਨੀਕੀ ਉਪਕਰਣਾਂ ਦੀ ਵਰਤੋਂ ਦੇ ਨਾਲ-ਨਾਲ ਲੋੜੀਂਦੀ ਸਾਵਧਾਨੀ ਵੀ ਵਰਤਣ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕਾਰ ਚੋਰੀ ਦੀਆਂ ਘਟਨਾਵਾਂ ਵਿਚ ਬਹੁਤ ਵਾਧਾ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement