
ਕੁੱਝ ਦਿਨ ਪਹਿਲਾਂ ਕੈਨੇਡਾ ਵਿਚ ਸਟੱਡੀ ਬੇਸ 'ਤੇ ਗਏ ਪੰਜਾਬੀ ਵਿਦਿਆਰਥੀਆਂ ਵਿਚ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਸਨ, ਜੋ ਹੁਣ ਉਨ੍ਹਾਂ ਪੰਜਾਬੀ ਵਿਦਿਆਰਥੀਆਂ ...
ਬ੍ਰੈਂਪਟਨ (ਕੈਨੇਡਾ) : ਕੁੱਝ ਦਿਨ ਪਹਿਲਾਂ ਕੈਨੇਡਾ ਵਿਚ ਸਟੱਡੀ ਬੇਸ 'ਤੇ ਗਏ ਪੰਜਾਬੀ ਵਿਦਿਆਰਥੀਆਂ ਵਿਚ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਸਨ, ਜੋ ਹੁਣ ਉਨ੍ਹਾਂ ਪੰਜਾਬੀ ਵਿਦਿਆਰਥੀਆਂ ਲਈ ਸਮੱਸਿਆ ਖੜ੍ਹੀ ਕਰ ਸਕਦੀਆਂ ਹਨ ਜੋ ਕੈਨੇਡਾ ਪੜ੍ਹਨ ਲਈ ਜਾਣ ਦੇ ਚਾਹਵਾਨ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਨੀਤੀ ਵਿਚ ਸਖ਼ਤੀ ਕਰਨ 'ਤੇ ਵਿਚਾਰ ਕਰ ਰਹੀ ਹੈ। ਬ੍ਰੈਂਪਟਨ ਅਤੇ ਸਰੀਂ ਵਿਚ ਤਾਂ ਪੱਕੇ ਤੌਰ 'ਤੇ ਰਹਿ ਰਹੇ ਪੰਜਾਬੀ ਭਾਈਚਾਰੇ ਵਿਚ ਪੰਜਾਬੀ ਵਿਦਿਆਰਥੀਆਂ ਪ੍ਰਤੀ ਭਾਰੀ ਰੋਸ ਹੈ।
fights among punjabi students in canada ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਸਥਾਨਕ ਲੋਕਾਂ ਨੇ ਪੰਜਾਬੀ ਵਿਦਿਆਰਥੀਆਂ ਨੂੰ ਅਪਣੇ ਮਕਾਨ ਤਕ ਕਿਰਾਏ 'ਤੇ ਦੇਣ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿਤਾ ਹੈ। ਕਈ ਥਾਵਾਂ 'ਤੇ ਤਾਂ ਮਕਾਨ ਮਾਲਕਾਂ ਨੇ ਅਪਣੇ ਮਕਾਨਾਂ 'ਤੇ ਲਿਖ ਕੇ ਲਗਾ ਦਿਤਾ ਹੈ ਕਿ ਮਕਾਨ ਵਿਦਿਆਰਥੀਆਂ ਨੂੰ ਕਿਰਾਏ 'ਤੇ ਨਹੀਂ ਦਿਤਾ ਜਾਵੇਗਾ। ਪੰਜਾਬੀ ਵਿਦਿਆਰਕੀਆਂ ਅਤੇ ਸਥਾਈ ਤੌਰ 'ਤੇ ਰਹਿ ਰਹੇ ਪੰਜਾਬੀਆਂ ਵਿਚ ਵਧ ਰਹੇ ਤਣਾਅ ਵਿਚ 20 ਜੂਨ ਨੂੰ ਬ੍ਰੈਂਪਟਨ ਸ਼ਹਿਰ ਵਿਚ ਹੋਈ ਘਟਨਾ ਨੇ ਵਿਚ ਘੀ ਦਾ ਕੰਮ ਕੀਤਾ ਹੈ। ਇੱਥੇ ਵਿਦਿਆਰਥੀਆਂ ਦੇ ਇਕ ਗੁੱਟ ਨੇ ਤਿੰਨ ਪ੍ਰਾਪਰਟੀ ਡੀਲਰਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿਤਾ ਸੀ।
punjabi students in canadaਹਮਲਾਵਰਾਂ ਵਿਚ ਪੰਜਾਬੀ ਵਿਦਿਆਰਥੀ ਵੀ ਸ਼ਾਮਲ ਸਨ। ਘਟਨਾ ਤੋਂ ਬਾਅਦ ਕੈਨੇਡਾ ਸਰਕਾਰ ਨੇ 23 ਪੰਜਾਬੀ ਵਿਦਿਆਰਥੀਆਂ ਨੂੰ ਕਾਲੀ ਸੂਚੀ ਵਿਚ ਪਾ ਦਿਤਾ ਹੈ, ਜਿਨ੍ਹਾਂ ਨੂੰ ਕਦੇ ਵੀ ਡਿਪੋਰਟ ਕੀਤਾ ਜਾ ਸਕਦਾ ਹੈ। ਉਧਰ ਹਿੰਸਕ ਘਟਨਾਵਾਂ ਤੋਂ ਦੁਖੀ ਪੰਜਾਬੀ ਭਾਈਚਾਰਾ ਕੈਨੈਡਾ ਸਰਕਾਰ 'ਤੇ ਦਬਾਅ ਬਣਾ ਰਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਨੂੰ ਬੰਦ ਕੀਤਾ ਜਾਵੇ। ਸਿਰਫ਼ ਡਿਗਰੀ ਹੋਲਡਰ ਸਟੂਡੈਂਟ ਨੂੰ ਹੀ ਵੀਜ਼ਾ ਦਿਤਾ ਜਾਵੇ। ਡਿਗਰੀ ਲੈਣ ਵਾਲੇ ਵਿਦਿਆਰਥੀ ਮੈਚਓਰ ਹੁੰਦੇ ਹਨ ਅਤੇ ਹਿੰਸਕ ਘਟਨਾਵਾਂ ਤੋਂ ਦੂਰ ਰਹਿਣਗੇ।
fights punjabi students in canadaਉਧਰ ਝਗੜੇ ਦੇ ਮੁੱਖ ਦੋਸ਼ੀ ਦੱਸੇ ਜਾ ਰਹੇ ਰਣਕੀਰਤ ਸਿੰਘ ਦੇ ਕੈਨੈਡਾ ਤੋਂ ਪੰਜਾਬ ਭੱਜਣ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਹੁਣ ਕੈਨੇਡਾ ਪੁਲਿਸ ਰਣਕੀਰਤ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨਾਲ ਸੰਪਰਕ ਕਰ ਰਹੀ ਹੈ। ਬ੍ਰੈਂਪਟਨ ਸ਼ਹਿਰ ਦਾ ਕਾਲਜ ਪਲਾਜ਼ਾ ਹੁਣ ਪੰਜਾਬੀ ਵਿਦਿਆਰਥੀਆਂ ਦੀ ਗੁੰਡਾਗਰਦੀ ਲਈ ਕੈਨੇਡਾ ਵਿਚ ਮਸ਼ਹੂਰ ਹੋ ਗਿਆ ਹੈ। ਦਸ ਦਈਏ ਕਿ ਪੰਜਾਬੀ ਨੌਜਵਾਨਾਂ ਦੇ ਜਿੰਨੇ ਵੀ ਝਗੜੇ ਹੋਏ ਹਨ, ਉਹ ਇੱਥੇ ਹੀ ਹੋਏ ਹਨ।
fights punjabi students in canada20 ਜੂਨ ਦੀ ਘਟਨਾ ਵੀ ਇੱਥੇ ਹੀ ਹੋਈ ਸੀ। ਦਸ ਦਈਏ ਕਿ ਬ੍ਰੈਂਪਟਨ ਵਿਚ ਪ੍ਰਾਪਰਟੀ ਡੀਲਰ ਜਸਕਰਨ ਬਰਾੜ ਅਤੇ ਰਣਕੀਰਤ ਸਿੰਘ ਦੇ ਵਿਚਕਾਰ ਫ਼ੋਨ 'ਤੇ ਪਹਿਲਾਂ ਕਹਾਸੁਣੀ ਹੋਈ, ਜਿਸ ਤੋਂ ਬਾਅਦ ਰਣਕੀਰਤ ਨੇ ਜਸਕਰਨ ਨੂੰ ਕਾਲਜ ਪਲਾਜ਼ਾ ਬੁਲਾਇਆ। ਜਦੋਂ ਜਸਕਰਨ ਉਥੇ ਸਾਥੀਆਂ ਦੇ ਨਾਲ ਪਹੁੰਚਿਆ ਤਾਂ ਉਥੇ ਰਣਕੀਰਤ ਪਹਿਲਾਂ ਤੋਂ 25 ਦੇ ਕਰੀਬ ਮੁੰਡਿਆਂ ਨਾਲ ਖੜ੍ਹਾ ਸੀ। ਉਨ੍ਹਾਂ ਨੂੰ ਦੇਖ ਕੇ ਜਸਕਰਨ ਕਾਰ ਲੈ ਕੇ ਭੱਜ ਗਿਆ ਪਰ ਰਣਕੀਰਤ ਨੇ ਉਸ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ।
punjabi students in canada not paying rentਦਸ ਦਈਏ ਕਿ ਕੁੱਝ ਸਾਲ ਪਹਿਲਾਂ ਕੈਨੇਡਾ ਸਰਕਾਰ ਨੇ ਦੁਨੀਆਂ ਭਰ ਦੇ ਵਿਦਿਆਰਥੀਆਂ ਲਈ ਅਪਣੇ ਦਰਵਾਜ਼ੇ ਖੋਲ੍ਹ ਦਿਤੇ ਸਨ। ਜ਼ੋਰ ਦਿਤਾ ਗਿਆ ਸੀ ਕਿ 12ਵੀਂ ਜਮਾਤ ਤੋਂ ਬਾਅਦ ਦੂਜੇ ਦੇਸ਼ਾਂ ਦੇ ਵਿਦਿਆਰਥੀ ਕੈਨੇਡਾ ਪਹੁੰਚਣ ਅਤੇ ਪੜ੍ਹਾਈ ਅਤੇ ਤੌਰ ਤਰੀਕੇ ਸਿੱਖ ਕੇ ਇਥੇ ਸੈਟਲ ਹੋ ਜਾਣ। ਕੈਨੇਡਾ ਸਰਕਾਰ ਦੀ ਇਸ ਸੋਚ ਮੁਤਾਬਕ ਪੰਜਾਬੀ ਵਿਦਿਆਰਥੀ ਲੱਖਾਂ ਦੀ ਗਿਣਤੀ ਵਿਚ ਕੈਨੇਡਾ ਪਹੁੰਚ ਚੁੱਕੇ ਹਨ ਅਤੇ ਹੁਣ ਇਨ੍ਹਾਂ ਵਿਚੋਂ ਬਹੁਤ ਸਾਰੇ ਵਿਦਿਆਰਥੀ ਗੁੰਡਾਗਰਦੀ ਦਿਖਾ ਰਹੇ ਹਨ।