UK 'ਚ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਮਹਿਲਾ ਡਰਾਈਵਰ ਨਾਲ 'ਅਸ਼ਲੀਲ' ਵਿਵਹਾਰ ਕਰਦਾ ਪਾਇਆ ਗਿਆ ਦੋਸ਼ੀ 
Published : Dec 2, 2022, 7:44 pm IST
Updated : Dec 2, 2022, 7:44 pm IST
SHARE ARTICLE
UK Police
UK Police

ਯੂਕੇ ਦੇ ਪਬਲਿਕ ਆਰਡਰ ਐਕਟ ਦੀ ਧਾਰਾ 4ਏ ਦੇ ਤਹਿਤ ਇੱਕ ਅਪਰਾਧ ਦਾ ਦੋਸ਼ ਲਗਾਇਆ ਗਿਆ। 

 

ਲੰਡਨ - ਲੰਡਨ ਵਿਚ ‘ਰੋਡ ਰੇਜ’ ਦੀ ਇੱਕ ਘਟਨਾ ਵਿਚ ਭਾਰਤੀ ਮੂਲ ਦੇ ਇਕ ਸਿਖਿਆਰਥੀ ਪੁਲਿਸ ਅਧਿਕਾਰੀ ਨੂੰ ਇੱਕ ਮਹਿਲਾ ਡਰਾਈਵਰ ਪ੍ਰਤੀ ‘ਅਸ਼ਲੀਲ’ ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ। ਸਕਾਟਲੈਂਡ ਯਾਰਡ (ਲੰਡਨ ਪੁਲਸ ਦਾ ਹੈੱਡਕੁਆਰਟਰ) ਦਾ ਟਰੇਨੀ ਡਿਟੈਕਟਿਵ ਕਾਂਸਟੇਬਲ ਅਜੀਤਪਾਲ ਲੋਟੇ ਬੁੱਧਵਾਰ ਨੂੰ ਇੱਥੇ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਹੋਇਆ ਅਤੇ ਉਸ 'ਤੇ ਯੂਕੇ ਦੇ ਪਬਲਿਕ ਆਰਡਰ ਐਕਟ ਦੀ ਧਾਰਾ 4ਏ ਦੇ ਤਹਿਤ ਇੱਕ ਅਪਰਾਧ ਦਾ ਦੋਸ਼ ਲਗਾਇਆ ਗਿਆ। 

ਲੋਟੇ ਮੈਟਰੋਪੋਲੀਟਨ ਪੁਲਿਸ ਦੀ ਦੱਖਣ ਪੂਰਬੀ ਕਮਾਂਡ ਯੂਨਿਟ ਨਾਲ ਜੁੜਿਆ ਹੋਇਆ ਹੈ। ਲੋਟੇ ਨੂੰ ਇੱਕ ਔਰਤ ਨਾਲ ਵਿਵਾਦ ਵਿਚ ਸ਼ਾਮਲ ਪਾਇਆ ਗਿਆ ਜੋ ਦੂਜੀ ਗੱਡੀ ਚਲਾ ਰਹੀ ਸੀ। ਬਹਿਸ ਦੌਰਾਨ ਲੋਟੇ ਨੇ ਆਪਣਾ ਵਾਰੰਟ ਕਾਰਡ ਪੇਸ਼ ਕੀਤਾ ਅਤੇ ਔਰਤ ਨੂੰ ਆਪਣੀ ਕਾਰ ਅੱਗੇ ਲਿਜਾਣ ਲਈ ਕਿਹਾ। ਮੈਟਰੋਪੋਲੀਟਨ ਪੁਲਿਸ ਦੀ ਦੱਖਣ-ਪੂਰਬੀ ਕਮਾਂਡ ਯੂਨਿਟ ਦੇ ਚੀਫ਼ ਸੁਪਰਡੈਂਟ ਟ੍ਰੇਵਰ ਲੋਰੀ ਨੇ ਕਿਹਾ ਕਿ ਲੋਟੇ ਦਾ ਵਿਵਹਾਰ ਬਿਲਕੁਲ ਅਣਉਚਿਤ ਸੀ। ਉਸ ਨੇ ਆਪਣੇ ਆਪ ਨੂੰ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ ਅਤੇ ਮਹਿਲਾ ਡਰਾਈਵਰ ਨਾਲ ਉਸ ਦਾ ਰਵੱਈਆ ਰੁੱਖਾ ਅਤੇ ਹਮਲਾਵਰ ਸੀ, ਜੋ ਉਸ ਦੇ ਵਿਵਹਾਰ ਤੋਂ ਇੰਨੀ ਘਬਰਾ ਗਈ ਸੀ ਕਿ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਇਹ ਸੋਚਦੇ ਹੋਏ ਕਿ ਉਹ ਇੱਕ ਜਾਅਲੀ ਪੁਲਿਸ ਅਧਿਕਾਰੀ ਹੋ ਸਕਦਾ ਹੈ। 

ਲੋਰੀ ਨੇ ਕਿਹਾ ਕਿ ਮੈਟਰੋਪਾਲਟੀਨ ਪੁਲਿਸ ਪੇਸ਼ੇਵਰ ਰਵੱਈਆ, ਹਿੰਮਤ ਅਤੇ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਤੋਂ ਪ੍ਰੇਰਿਤ ਹੈ। ਅਸੀਂ ਸਿਰਫ਼ ਸਭ ਤੋਂ ਵਧੀਆ ਚਾਹੁੰਦੇ ਹਾਂ। ਅਸੀਂ ਅਤੇ ਜਨਤਾ ਉਮੀਦ ਕਰਦੇ ਹਾਂ ਕਿ ਸਾਡੇ ਕਰਮਚਾਰੀ ਮਿਸਾਲੀ ਮਿਆਰਾਂ 'ਤੇ ਚੱਲਣਗੇ। ਅਜਿਹਾ ਨਾ ਕਰਨ 'ਤੇ ਅਸੀਂ ਹਮੇਸ਼ਾ ਜ਼ਰੂਰੀ ਕਦਮ ਚੁੱਕਾਂਗੇ।'' ਇਹ ਦੋਸ਼ ਇਸ ਸਾਲ ਫਰਵਰੀ 'ਚ ਲੰਡਨ ਦੇ ਦੱਖਣੀ-ਪੱਛਮੀ ਇਲਾਕੇ 'ਚ ਵਾਪਰੀ ਘਟਨਾ ਨਾਲ ਸਬੰਧਤ ਹੈ।

ਘਟਨਾ ਸਮੇਂ ਲੋਟੇ ਡਿਊਟੀ 'ਤੇ ਨਹੀਂ ਸੀ। ਔਰਤ ਨੇ ਅਧਿਕਾਰੀ ਅਤੇ ਉਸ ਦੇ ਵਾਹਨ ਦੀ ਤਸਵੀਰ ਖਿੱਚੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਸ ਦਾ ਡਾਇਰੈਕਟੋਰੇਟ ਆਫ ਪ੍ਰੋਫੈਸ਼ਨਲ ਸਟੈਂਡਰਡ ਇਸ ਦੋਸ਼ ਤੋਂ ਜਾਣੂ ਸੀ ਅਤੇ ਅਧਿਕਾਰੀ ਨੂੰ ਸੀਮਤ ਡਿਊਟੀ 'ਤੇ ਰੱਖਿਆ ਗਿਆ ਸੀ। ਹੁਣ ਜਦੋਂ ਅਪਰਾਧਿਕ ਕਾਰਵਾਈ ਖ਼ਤਮ ਹੋ ਗਈ ਹੈ, ਤਾਂ ਅਧਿਕਾਰੀ ਨੂੰ ਦੁਰਵਿਹਾਰ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement